Sat. Oct 19th, 2019

ਕੇ. ਸੀ. ਗਲੋਬਲ ਸਕੂਲ, ਭੱਦਲ ਵਿਖੇ “ਸਮਰ ਕੈਂਪ” ਦਾ ਆਯੋਜਨ

ਕੇ. ਸੀ. ਗਲੋਬਲ ਸਕੂਲ, ਭੱਦਲ ਵਿਖੇ “ਸਮਰ ਕੈਂਪ” ਦਾ ਆਯੋਜਨ

ਰੂਪਨਗਰ, 6 ਜੂਨ (ਪ.ਪ.): ਕੇ. ਸੀ. ਗਲੋਬਲ ਸਕੂਲ ਭੱਦਲ ਵਿਖੇ 12 ਰੋਜ਼ਾ “ਸਮਰ ਕੈਂਪ” ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਬੱਚਿਆਂ ਨੂੰ ਵਾਤਾਵਰਣ ਦਿਵਸ ਦਾ ਮਹੱਤਵ ਦੱਸਦੇ ਹੋਏ ਬੱਚਿਆਂ ਤੋਂ ਸਕੂਲ ਵਿੱਚ ਪੌਦੇ ਲਗਵਾਏ ਗਏ ਅਤੇ ਪ੍ਰਣ ਲਿਆ ਗਿਆ ਕਿ ਹਰ ਮਨੁੱਖ ਆਪਣੇ ਜੀਵਨ ਵਿੱਚ ਘੱਟ ਤੋਂ ਘੱਟ ਇੱਕ ਪੌਦਾ ਲਗਾ ਕੇ ਉਸ ਦਾ ਪਾਲਣ ਪੌਸ਼ਣ ਵੀ ਧਿਆਨ ਦੇਵੇਗਾ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮਨਵਿੰਦਰ ਕੋਹਲੀ, ਕਾਮਿਨੀ ਅਤੇ ਰੁਪਿੰਦਰ ਮੈਡਮ ਨੇ ਵਿਦਿਆਰਥੀਆਂ ਨੂੰ ਅੰਗ੍ਰੇਜ਼ੀ ਵਿੱਚ ਮੁਹਾਰਤ ਪ੍ਰਾਪਤ ਕਰਨ ਲਈ ਕਲਾਸਾਂ ਲਗਾ ਕੇ ਟਿਪਸ ਦਿੱਤੇ। ਕੁਕਿੰਗ ਵਿੱਚ ਪੂਜਾ, ਜਯਾ ਅਤੇ ਸ਼ਿੰਕੀ ਅਰੋੜਾ ਮੈਡਮ ਨੇ ਬਿਨਾਂ ਅੱਗ ਤੋਂ ਸਵਾਦਿਸ਼ਟ ਵਿਅੰਜਨ ਬਣਾਣੇ ਸਿਖਾਏ ਤੇ ਬਚਿਆਂ ਤੋਂ ਆਪ ਵੀ ਬਣਵਾਏ। ਆਰਟ ਐਂਡ ਕਰਾਫਟ ਕਲਾਸਾਂ ਵਿੱਚ ਜਗਦੀਪ, ਅਮਨ ਮੈਡਮ ਅਤੇ ਦਲਵੀਰ ਸਰ ਨੇ ਸਸਤੇ ਤਰੀਕੇ ਨਾਲ ਘਰੇਲੂ ਸਮਾਨ ਤੋਂ ਸਜਾਵਟ ਕਰਨ ਬਾਰੇ ਗੁਰ ਦਸੇ। ਸੀਮਾ ਮੈਡਮ ਅਤੇ ਰਾਜਵੀਰ ਸਰ ਨੇ ਬੱਚੇ ਤਾਂ ਬੱਚੇ, ਅਧਿਆਪਕਾਂ ਨੂੰ ਵੀ ਡਾਂਸ ਕਲਾਸਾਂ ਵਿੱਚ ਨੱਚਣ ਤੇ ਮਜਬੂਰ ਕਰ ਦਿੱਤਾ।
ਛੋਟੇ ਬਚਿਆਂ ਨੂੰ ਅੰਜੂ, ਮੋਨਿਕਾ, ਕਮਲਜੀਤ, ਕਿਰਨ ਅਤੇ ਸ਼ਵੇਤਾ ਮੈਡਮ ਨੇ ਸੁੰਦਰ ਲਿਖਾਈ ਅਤੇ ਪੇਟਿੰਗ ਬਾਰੇ ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ। ਹਰਮਿੰਦਰ ਸਿੰਘ ਨੇ ਉਚੇਚੇ ਤੌਰ ਤੇ ਗੁਰਮਤਿ ਦੀਆਂ ਕਲਾਸਾਂ ਲਗਾ ਕੇ ਇਤਿਹਾਸ ਨਾਲ ਜਾਣੂ ਕਰਵਾਇਆ। ਕਰਾਟੇ ਕਲਾਸਾਂ ਵਿੱਚ ਬਚਿਆਂ ਨੂੰ, ਖਾਸ ਕਰਕੇ ਲੜਕੀਆਂ ਨੂੰ ਆਤਮਸੁਰੱਖਿਆ ਦੇ ਤਰੀਕੇ ਦਸੇ ਗਏ। ਬਚਿਆਂ ਨੇ ਸਭ ਤੋਂ ਵੱਧ ਉਤਸ਼ਾਹ ਪੂਲ ਪਾਰਟੀ ਵਿੱਚ ਦਿਖਾਇਆ ਤੇ ਅੱਤ ਦੀ ਗਰਮੀ ਤੋਂ ਵੀ ਰਾਹਤ ਪਾਈ। ਇਸ ਕੈਂਪ ਦੀ ਸਮਾਪਤੀ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਠੰਡੇਮਿੱਠੇ ਜੱਲ ਦੀ ਛਬੀਲ ਲਗਾਉਣ ਨਾਲ ਕੀਤੀ ਗਈ।

Leave a Reply

Your email address will not be published. Required fields are marked *

%d bloggers like this: