Mon. Jun 17th, 2019

ਕੇ. ਵਾਈ. ਓ .ਆਈ. ਦੀ ਭਰਤੀ 30 ਜੂਨ ਤੋਂ ਸੁਰੂ:- ਦੋਸਤ

ਕੇ. ਵਾਈ. ਓ .ਆਈ. ਦੀ ਭਰਤੀ 30 ਜੂਨ ਤੋਂ ਸੁਰੂ:- ਦੋਸਤ

29-14 (1)
ਮਹਿਲ ਕਲਾਂ, 28 ਜੂਨ (ਪਰਦੀਪ ਕੁਮਾਰ): ਨੌਜਵਾਨਾਂ ਦੇ ਦਿਲਾਂ ਧੜਕਨ ਅਤੇ ਪੰਜਾਬ ਦੇ ਵਿੱਤ ਮੰਤਰੀ ਸ.ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਚ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਸਿਆਸੀ ਸਮਰਥਨ ਦੇ ਚੁੱਕੀ ਅਤੇ ਪੰਜਾਬ ਸਰਕਾਰ ਦੀਆਂ ਸਰਬ ਪੱਖੀ ਨੀਤੀਆਂ ਦਾ ਜੋਰ ਸ਼ੋਰ ਨਾਲ ਲੋਕ ਕਚਹਿਰੀ ਚ ਪ੍ਰਚਾਰ ਕਰ ਰਹੀ ਕਿਸਾਨ ਯੂਥ ਆਰਗ਼ੇਨਾਈਜ਼ੇਸ਼ਨ ਆਫ਼ ਇੰਡੀਆ ( ਕੇ. ਵਾਈ. ਓ .ਆਈ.) ਵੱਲੋਂ ਸੂਬੇ ਅੰਦਰ ਭਰਤੀ ਮੁਹਿੰਮ 30 ਜੂਨ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇ. ਵਾਈ. ਓ .ਆਈ.ਦੇ ਸੂਬਾ ਪ੍ਰਧਾਨ ਨਿਰਮਲ ਸਿੰਘ ਦੋਸਤ ਨੇ ਅੱਜ ਮਹਿਲ ਕਲਾਂ ਵਿਖੇ ਦੱਸਿਆਂ ਕਿ ਮਿਹਨਤੀ ਨੌਜਵਾਨਾਂ ਨੂੰ ਪੰਜਾਬ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਦਾ ਇੰਚਾਰਜ ਲਗਾਇਆ ਜਾ ਰਿਹਾ ਹੈ ਤੇ ਕੇ. ਵਾਈ. ਓ .ਆਈ. ਨਾਲ ਜੁੜਨ ਲਈ ਨੌਜਵਾਨ ਵਰਗ ਚ ਭਾਰੀ ਉਤਸ਼ਾਹ ਪਾਇਆਂ ਜਾ ਰਿਹਾ ਹੈ।
ਉਨਾਂ ਕਿਹਾ ਕਿ ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਮੌਕੇ ਪੰਜਾਬ ਦੇ ਲੋਕ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੀਆਂ ਵਿਕਾਸ ਤੇ ਲੋਕ ਪੱਖੀ ਨੀਤੀਆਂ ਤੋਂ ਖੁਸ ਹੋ ਕੇ ਪੰਜਾਬ ਦੀ ਸੱਤਾ ਨੂੰ ਮੁੜ ਤੋਂ ਇਸੇ ਹੀ ਗੱਠਜੋੜ ਦੇ ਹਵਾਲੇ ਕਰਨਗੇ। ਉਨਾਂ ਇਹ ਵੀ ਕਿਹਾ ਕਿ ਸਰਕਾਰ ਬਣਾਉਣ ਚ ਨੌਜਵਾਨ ਵਰਗ ਦਾ ਯੋਗਦਾਨ ਵੀ ਅਹਿਮ ਹੋਵੇਗਾ।

Leave a Reply

Your email address will not be published. Required fields are marked *

%d bloggers like this: