Sat. Aug 17th, 2019

ਕੇਸ ਅਤੇ ਦਾੜ੍ਹੀ ਪੁਰਾਤਨ ਸਮੇਂ ਦੀ ਦੇਣ

ਕੇਸ ਅਤੇ ਦਾੜ੍ਹੀ ਪੁਰਾਤਨ ਸਮੇਂ ਦੀ ਦੇਣ

ਸਾਡੇ ਸਮਾਜ ਦੇ ਕੁਝ ਲੋਕ ਇਹ ਕਹਿੰਦੇ ਹਨ ਕਿ ਕੇਸ ਅਤੇ ਦਾੜ੍ਹੀ ਸਿਰਫ ਸਿੱਖਾਂ ਨੇ ਹੀ ਸੁਰੂ ਕੀਤੀ ਹੈ ਪਰ ਇੱਥੇ ਇਹ ਕਹਿਣਾ ਗਲਤ ਹੈ ਕਿਉਂਕਿ ਕੇਸ ਅਤੇ ਦਾੜ੍ਹੀ ਯੁਗਾਂ ਤੋਂ ਹੀ ਰੱਖੇ ਜਾ ਰਹੇ ਹਨ, ਸਮੇਂ ਦੇ ਹਿਸਾਬ ਨਾਲ ਅਸੀ ਲੋਕਾਂ ਨੇ ਕੇਸ ਅਤੇ ਦਾੜ੍ਹੀ ਨੂੰ ਕਲਯੁਗੀ ਨਾਈਆਂ ਦੇ ਵਸ ਪੈ ਕੇ ਇਸ ਨੂੰ ਮੋਡੀਫਾਈ ਕਰਨਾ ਸੁਰੂ ਕਰ ਦਿੱਤਾ ਹੈ। ਮੈਂ ਇੱਕ ਕਿਤਾਬ ਪੜ੍ਹੀ ਜਿਹੜੀ ਕਿ ‘ਗਿਆਨੀ ਊਧਮ ਸਿੰਘ’ ਜੀ ਬੜ੍ਹੀ ਹੀ ਮੇਹਨਤ ਸਦਕਾ ਪਤਾ ਨਈਂ ਕਿੰਨਾ ਸਮਾਂ ਲਗਾ ਕੇ ਇਸ ਨੂੰ ਲਿਖਿਆ ਹੈ ਮੈਂ ਇਸ ਕਿਤਾਬ ਵਿੱਚੋਂ ਕੁਝ ਗੱਲਾਂ ਝੁਕਣ ਦੀ ਗੁਸਤਾਖੀ ਕਰ ਰਿਹਾ ਹੈ ਜੋ ਕਿ ਬਹੁਤ ਵਧੀਅ ਲੱਗੀਆਂ ਕਿਤਾਬ ਦਾ ਨਾਮ ‘ਕੇਸ ਚਮਤਕਾਰ’ ਹੈ। ਪੂਰੀ ਜਾਣਕਾਰੀ ਲਈ ਇਸ ਕਿਤਾਬ ਨੂੰ ਜ਼ਰੂਰ ਪੜ੍ਹਣਾ ਜੀ। ਕੁਝ ਜ਼ਰੂਰੀ ਗੱਲਾਂ ਇਸ ਵਿੱਚੋਂ ਲਈਆਂ ਹਨ ਜਿਹੜੀਆਂ ਕਿ ਸਾਨੂੰ ਸੇਧ ਦਿੰਦੀਆ ਹਨ।

ਮਨੁੱਖ ਦੇ ਸਿਰ ਦੇ ਵਾਲਾਂ ਨੂੰ ਕੇਸ ਕਿਹਾ ਜਾਂਦਾ ਹੈ। ਇਹ ਕੇਸ ਸਬyਦ ਬਹੁਤ ਪੁਰਾਣਾ ਹੈ, ਜੋ ‘ਕੇ’ + ‘ਸ’ ਇਨ੍ਹਾ ਦੋ ਅੱਖਰਾਂ ਦੇ ਮਿਲਾਪ ਤੋਂ ਬਣਿਆ ਹੈ। ਇਸ ਦੀ ਉਪਜ ‘ਕਾਸ਼’ ਧਾਤੂ ਤੋਂ ਹੋਈ ਮੰਨੀ ਗਈ ਹੈ, ਜਿਸ ਦੇ ਅਰਥ ਪ੍ਰਕਾਸ਼, ਨੂਰ, ਅਥਵਾ ‘ਜਯੋਤੀ’ ਹਨ। ਮੁੱਨਖ ਦੇ ਕੁਦਰਤੀ ਸ਼ਿੰਗਾਰ ਜਾਂ ਸੁੰਦਰਤਾ ਵਿੱਚ ਜਿੰਨਾ ਹਿੱਸਾ ਕੇਸਾ ਦਾ ਹੈ, ਉਨ੍ਹਾਂ ਕਿਸੇ ਹੋਰ ਅੰਗ ਦਾ ਨਹੀਂ। ਕੇਸ ਮਨੂੱਖ ਦੀ ਜਿਸਮਾਨੀ ਅਤੇ ਰੂਹਾਨੀ ਤੌਰ ਤੇ ਭਾਰੀ ਰੱਖਿਆ ਕਰਦੇ ਹਨ, ਸਰੀਰਕ ਹਵਾੜ, ਮੈਲ, ਪਸੀਨਾ ਆਦਿ ਸਰੀਰ ਦੇ ਕੇਸਾਂ (ਰੋਮਾਂ) ਦੁਆਰਾ ਹੀ ਖਾਰਜ ਹੁੰਦੇ ਹਨ ਅਤੇ ਵਾਇਰਲੈੱਸ ਦੇ ਖੰਭਿਆ ਵਾਂਗ ਮਨੁੱਖੀ ਆਤਮਾ ਕੇਸਾਂ ਰਾਹੀਂ ਹੀ ਪਰ ਜਯੋਤੀ ਤੋਂ ਜਯੋਤਨਾ ਪਰਾਪਤ ਕਰਦੀ ਹੈ। ਕੀ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲੇ ਮਨੁੱਖਾਂ ਦੇ ਸਿਰ ਤੇ ਕੇਸ ਨਹੀਂ ਸਨ ਹੁੰਦੇ ? ਇਹਨਾ ਤੋਂ ਪਹਿਲਾਂ ਦੇ ਰਿਸ਼ੀ ਮੁਨੀ, ਅਵਤਾਰ ਅਤੇ ਪੈਗੰਬਰ ਕੇਸਾਂ ਤੋਂ ਹੀਨ ਸਨ ? ਕੀ ਜਦ ਬੱਚਾ ਜੰਮਦਾ ਹੈ ਤਾਂ ਉਸ ਦੇ ਸਿਰ ਤੇ ਕੇਸ ਨਹੀਂ ਹੁੰਦੇ ? ਠੀਕ ਤਾਂ ਇਹ ਹੈ ਕਿ ਨਿਰੰਕਾਰ ਨੇ ਆਪਣੀ ਸੂਰਤ ਤੇ ਮਨੁੱਖ ਨੂੰ ਕੇਸਾਂ ਵਾਲਾ ਸਾਜਿਆ ਸੀ, ਪਰ ਕਲਯੁਗ ਦੇ ਲੋਕਾਂ ਨੇ ਬਾਕੀ ਪਾਪਾਂ ਬੁਰਾਈਆਂ ਵਿੱਚ ਕੇਸਾਂ ਨੂੰ ਕੱਟਣਾ ਵੀ ਸ਼ਾਮਲ ਕਰ ਲਿਆ, ਜਿਸ ਲਈ ਵਾਹਿਗੁਰੂ ਅਕਾਲ ਪੁਰਖ ਨੇ ਹੋਰ ਬੁਰਾਈਆਂ ਨੂੰ ਦੂਰ ਕਰਾਉਣ ਦੇ ਨਾਲ ਕੇਸ ਕੱਟਣ ਦੀ ਲਹਿਰ ਨੁੰ ਵੀ ਰੋਕਣ ਲਈ ਗੁਰੂ ਕਲਗੀਧਰ ਜੀ ਨੂੰ ਸੰਸਾਰ ਤੇ ਭੇਜਿਆ।

ਮਰਦ ਦਾੜ੍ਹੀ ਕਟਾ ਕੇ ਇਸਤਰੀ ਵਰਗਾ ਬਣਿਆ ਆਪਣੀ ਸੁੰਦਰਤਾ ਤੋਂ ਹੱਥ ਧੋ ਬਹਿਦਾ ਹੈ। ਆਮ ਤੌਰ ਤੇ ਇਹ ਵੇਖਿਆ ਜਾਂਦਾ ਹੈ ਕਿ ਕਿਸੇ ਵੀ ਕੌਮ ਦੇ ਭਾਈਚਾਰੇ ਵਿੱਚ ਦਾੜ੍ਹੀ ਵਾਲੇ ਮਨੁੱਖ ਦਾ ਵਧੇਰੇ ਸਤਿਕਾਰ ਹੁੰਦਾ ਹੈ। ਪੱਛਮੀ ਕੌਮਾਂ ਵਿੱਚ ਦਾੜ੍ਹੀ ਦਾ ਰਿਵਾਜ ਖਤਮ ਹੋ ਗਿਆ ਹੈ, ਪਰ ਪਾਦਰੀ ਲੋਕ ਅਜੇ ਵੀ ਦਾੜ੍ਹੀ ਰੱਖਦੇ ਹਨ ਅਤੇ ਦਾੜ੍ਹੀ ਕਰਕੇ ਹੀ ਉਨ੍ਹਾਂ ਦੀ ਬਹੁਤ ਇਜੱਤ ਹੁੰਦੀ ਹੈ, ਈਸਾਈ ਲੋਕ ਈਸਾ ਜੀ ਦੇ ਦਾੜ੍ਹੇ ਦਾ ਭਾਰੀ ਸਤਿਕਾਰ ਕਰਦੇ ਹਨ। ਕਿਉਂਕਿ ਦਾੜ੍ਹੀ ਇੱਕ ਪਵਿੱਤਰ ਵਸਤੂ ਹੈ। ਇਸ ਲਈ ਪਵਿੱਤਰ ਸ੍ਰੇਣੀ ਦੇ ਲੋਕ ਇਸ ਨੂੰ ਨਹੀਂ ਕੱਟਦੇ। ਮੁਸਲਮਾਨਾਂ ਵਿੱਚ ਸੂਫੀ ਖਿਆਲ ਦੇ ਪੁਦਾਪ੍ਰਸਤ ਇਬਾਦਤੀ ਲੋਕ ਅੱਜ ਤੱਕ ਦਾੜ੍ਹੀ ਰੱਖਦੇ ਅਤੇ ਦਾੜ੍ਹੀ ਕਰਕੇ ਹੀ ਸਤਿਕਾਰੇ ਜਾਂਦੇ ਹਨ। ਅਵਤਾਰ, ਰਿਸ਼ੀ ਮੁਨੀ ਜਿਹਨਾ ਦੇ ਕੇਸ ਰਹੇ ਹਨ ਜਿਵੇਂ ਕਿ ਸ੍ਰੀ ਰਾਮ ਚੰਦਰ ਜੀ: ਜਦੋਂ ਸ੍ਰੀ ਰਾਮ ਚੰਦਰ ਜੀ ਨੂੰ ਬਨਵਾਸ ਮਿਲਿਆ ਇਸ ਸਮੇਂ ਸ੍ਰੀ ਰਾਮ ਚੰਦਰ ਜੀ ਨੇ ਆਪਣੇ ਵਾਲਾਂ ਨੂੰ ਬੋਹੜ ਦੇ ਦੁੱਧ ਨਾਲ ਆਪਣੇ ਵਾਲਾਂ ਦੀਆਂ ਜਟਾਂ ਬਣਾ ਲਈਆਂ, ਰਾਮ ਚੰਦਰ ਜੀ ਦੇ ਪਿਤਾ ਦਸਰਥ ਅਤੇ ਤਿੰਨੇ ਭਰਾਤਾ ਲਛਮਣ, ਭਰਤ ਤੇ ਸ਼ਤਰੂਘਨ ਵੀ ਕੇਸਾਧਾਰੀ ਸਨ। ਕ੍ਰਿਸ਼ਨ ਭਗਵਾਨ ਜੀ: ਭਗਵਾਨ ਕ੍ਰਿਸਨ ਜੀ ਨੂੰ ਉਹਨਾ ਦੇ ਕੇਸ਼ਾਂ ਕਰਕੇ ਹੀ ਕੇਸ਼ਵ ਦਾ ਨਾਮ ਦਿੱਤਾ ਗਿਆ ਹੈ। ਦੁਆਪਰ ਵਿੱਚ ਕੇਸ਼ ਕੱਟਣੇ ਤਾਂ ਇੱਕ ਪਾਸੇ ਰਹੇ, ਕੇਸਾਂ ਨੁੰ ਖਿੱਚਣਾ ਵੀ ਭਾਰੀ ਅਪਰਾਧ ਮੰਨਿਆ ਜਾਂਦਾ ਸੀ ਅਤੇ ਕੇਸਾਂ ਦੀ ਬੇਅਦਬੀ ਦੀ ਸਖਤ ਮਨਾਹੀ ਸੀ। ਇੱਥੋਂ ਤੱਕ ਕਿ ‘ਕੰਸ’ ਜਿਸ ਨੁੰ ਮਹਾਂ ਪਾਪੀ ਕਿਹਾ ਗਿਆ ਹੈ। ਉਹ ਵੀ ਕੇਸਾਂ ਵਾਲਾ ਸੀ ਅਤੇ ਸ੍ਰੀ ਕਿਸ੍ਰਨ ਭਗਵਾਨ ਜੀ ਉਸਨੂੰ ਕੇਸ਼ਾਂ ਤੋਂ ਪਕੜ ਕੇ ਹੀ ਜ਼ਮੀਨ ਤੇ ਪਟਕਾ ਕੇ ਮਾਰਿਆ ਸੀ।

ਯਹੂਦੀ ਮੱਤ: ਇਸ ਦੇ ਬਾਨੀ ਇੱਕ ਪ੍ਰਸਿੱਧ ਨਬੀ ਹਜ਼ਰਤ ਮੂਸਾ ਜੀ ਹੋਏ ਹਨ, ਜਿਨ੍ਹਾਂ ਦਾ ਜਨਮ ਹਜ਼ਰਤ ਨੂਹ ਦੀ ਸੰਤਾਨ ਵਿੱਚ ਆਮਰਾਨ ਦੇ ਘਰ ਹੋਇਆ ਸੀ। ਜਿਸ ਕਿਤਾਬ ਵਿੱਚ ਇਨ੍ਹਾਂ ਦੇ ਜੀਵਨ ਬਾਰੇ ਸਮਾਚਾਰ ਮਿਲਦੇ ਹਨ, ਉਸਦਾ ਨਾ ਪੈਦਾਇਸ ਦੀ ਕਿਤਾਬ ਹੈ। ਕਾਜ਼ੀਓਨ ਕਿਤਾਬ ਵਿੱਚ ਲਿਖਿਆ ਹੈ ਕਿ ਇੱਕ ਮਨੂਹਾ ਨਾਮੀ ਆਦਮੀ ਦੇ ਘਰ ਇੱਕ ਲੜਕਾ ਹੋਇਆ, ਜਿਸ ਦਾ ਨਾਮ ‘ਸੈਮਸਨ’ ਸੀ ਇੱਹ ਬਹੁਤ ਬਲਵਾਨ ਅਤੇ ਸ਼ਕਤੀ ਵਾਲਾ ਸੀ, ਇੱਥੋ ਤੱਕ ਕਿ ਇਸ ਨੇ ਕਈ ਸ਼ੇਰਾਂ ਦੇ ਮੂੰਹ ਹੱਥਾਂ ਨਾਲ ਪਾੜ ਸੁੱਟੇ ਅਤੇ ਹਜ਼ਾਰਾ ਆਦਮੀ ਖੋਤੇ ਦੇ ਮੂੰਹ ਦੀ ਹੱਡੀ ਨਾਲ ਮਾਰ ਦਿੱਤੇ ਸਨ। ਇਸ ਦਾ ਪਿਆਰ ਇੱਕ ਇਸਤਰੀ ਨਾਲ ਸੀ, ਜਿਸ ਨੂੰ ਲਾਲਚ ਦੇ ਕੇ ਇਸ ਦੇ ਦੁਸ਼ਮਣਾਂ ਨੇ ਇਸ ਗੱਲ ਦਾ ਪਤਾ ਕੱਢਿਆ ਕਿ ਸੈਮਸਨ ਪਾਸ ਕੀ ਜਾਦੂ ਹੈ ਜਿਸ ਕਰਕੇ ਉਹਨ ਐਨਾ ਤਾਕਤਵਰ ਹੈ। ਜਦ ਉਸ ਤੀਵੀਂ ਨੇ ਇਸ ਨੂੰ ਪੁੱਿਛਆਂ ਤਾਂ ਉਸ ਨੇ ਆਪਣੇ ਦਿਲ ਦੀ ਗੱਲ ਉਸ ਤੀਵੀ ਨੂੰ ਇਊ ਦੱਸੀ: ਕਿ ਮੇਰੇ ਜਨਮ ਤੋਂ ਹੁਣ ਤੱਕ ਸਿਰ ਤੇ ਉਸਤਰਾ ਨਹੀਂ ਫਿਰਿਆ, ਇਸ ਕਰਕੇ ਮੈਂ ਮਾਂ ਦੇ ਪੇਟ ਵਿੱਚੋਂ ਹੀ ਖੁਦਾ ਦਾ ਨਜ਼ੀਰ ਹਾਂ। ਸੋ ਜੇ ਕਦੀ ਮੇਰਾ ਸਿਰ ਮੁੰਨਿਆ ਜਾਵੇ ਤਾਂ ਮੇਰਾ ਜੋਰ ਮੈਥੋਂ ਜਾਂਦਾ ਰਹੇਗਾ ਅਤੇ ਮੈ ਸ਼ਕਤੀਹੀਨ ਹੋ ਜਾਵਾਂਗਾ। ਉਸ ਇਸਤਰੀ ਨੇ ਸੈਮਸ਼ਨ ਦੇ ਦੁਸ਼ਮਣਾਂ ਨੁੰ ਇਹ ਸਾਰੀ ਗੱਲ ਦੱਸ ਦਿੱਤੀ ਇਸ ਤਰ੍ਹਾਂ ਸੈਮਸ਼ਨ ਨਾਲ ਧੋਖਾ ਹੋਇਆ। ਉਸਦੇ ਦੁਸ਼ਮਣਾਂ ਨੇ ਧੋਖੇ ਨਾਲ ਉਸਦੇ ਵਾਲ ਕਟਵਾ ਦਿੱਤੇ। ਸੈਮਸ਼ਨ ਨੂੰ ਮਾਰਿਆ ਗਿਆ ਕੁੱਟਿਆ ਗਿਆ ਆਖਰ ਗ੍ਰਿਫਤਾਰ ਕਰਕੇ ਉਸਨੁੰ ਜੇਲ੍ਹ ਭੇਜ ਦਿੱਤਾ ਗਿਆ। ਜਿੱਥੇ ਉਹ ਚੱਕੀ ਪੀਂਹਦਾ ਰਿਹਾ। ਇਹ ਵਾਰਤਾ ਕੇਸ਼ਾਂ ਬਾਰੇ ਬਹੁਤ ਵੱਡੀ ਮਹਾਨਤਾ ਰੱਖਦੀ ਹੈ, ਜਿਸ ਤੋਂ ਸਪਸੱਟ ਹੈ ਕਿ ਕੇਸ਼ਾਂ ਵਿੱਚ ਬੜ੍ਹੀ ਭਾਰੀ ਸ਼ਕਤੀ ਹੈ।

ਈਸਾਈ ਮੱਤ: ਦੇ ਬਾਨੀ ਈਸਾ ਜੀ ਹੋਏ ਹਨ, ਜਿਨ੍ਹਾਂ ਨੂੰ ਖੁਦਾ ਦਾ ਬੇਟਾ ਮੰਨਿਆ ਜਾਂਦਾ ਹੈ। ਇਹ ਜਗਤ ਪ੍ਰਸਿੱਧ ਗੱਲ ਹੈ ਕਿ ਉਹਨਾ ਦੀਆਂ ਬਚਪਨ ਤੋਂ ਲੈ ਕੇ ਅੰਤ ਸਮੇਂ ਦੀ ਅਵੱਸਥਾਂ ਤੱਕ ਦੀਆਂ ਤਸਵੀਰਾਂ ਸਭ ਕੇਸਾਂ ਵਾਲੀਆਂ ਹਨ, ਅਤੇ ਖਾਸ ਕਰਕੇ ਉਹ ਤਸਵੀਰ ਜੋ ਇਨ੍ਹਾਂ ਦੇ ਸ਼ਰਧਾਲੂਆਂ ਨੇ ਬਾਈਬਲ ਵਿੱਚ ਦਿੱਤੀ ਹੈ।

ਇਸਲਾਮ: ਭਾਵੇਂ ਇਸਲਾਮ ਮਜ੍ਹਬ ਦੇ ਬਾਨੀ ਮੁਹੰਮਦ ਸਾਹਿਬ ਜੀ ਮੰਨੇ ਜਾਂਦੇ ਹਨ, ਜਿਨ੍ਹਾਂ ਨੇ ਇਸ ਦੀ ਸਰ੍ਹਾਂ ਤੇ ਨਿਯਮ ਬਣਾਏ ਅਤੇ ਇਸ ਨੂੰ ਤਕੜਾ ਉਨੱਤ ਕੀਤਾ ਹੈ, ਪਰ ਤਵਾਰੀਖਾਂ ਦੇ ਵਰਕੇ ਫੋਲਣ ਤੋਂ ਪਤਾ ਚੱਲਦਾ ਹੈ ਕਿ ਇਹ ਉਹਨਾ ਤੋਂ ਪਹਿਲਾਂ ਵੀ ਮੌਜੂਦ ਸੀ ਅਤੇ ਇਸ ਵਿੱਚ ਹਜ਼ਰਤ ਇਬਰਾਹੀਮ ਅਤੇ ਦਾਊਦ ਆਦਿ ਬਹੁਤ ਸਾਰੇ ਨਬੀ ਹੋਏ ਹਨ, ਜੋ ਕਿ ਸਾਰੇ ਹੀ ਕੇਸਾਧਾਰੀ ਸਨ। ਇਹਨਾ ਦੀ ਇੱਕ ਧਾਰਮਿਕ ਪੁਸਤਕ ਦਾ ਨਾਮ ‘ਕਿਤਾਬ ਅਕਦਸ’ ਹੈ ਜਿਸ ਵਿੱਚ ਲਿਖਿਆ ਹੈ:
ਲਾ ਤਾਲਵਾ ਮਰਉਸਕਮ ਕਦ, ਜੀਦਹਾ ਅੱਲਾ, ਬਿਲ ਸ਼ਅਰ (ਅਕਦਸ)

ਭਾਵ: ‘ਐ ਬਹਾਉੱਲਾ ਦੇ ਪੈਰੋਕਾਰੋ। ਆਪਣੇ ਸਿਰਾਂ ਨੂੰ ਕਦੇ ਨਾ ਮੁਨਾਉਣਾ, ਕਿਉਂਕਿ ਕੇਸਾਂ ਨਾਲ ਹੀ ਇਨ੍ਹਾਂ ਦੀ ਸੁੰਦਰਤਾ ਹੈ। ਦੂਜੇ ਮੱਤਾ ਦੇ ਮਹਾਨ ਨੇਤਾ ਹੋਏ ਜਿਹੜੇ ਕਿ ਕੇਸ਼ਧਾਰੀ ਸਨ : ਹੋਮਰ, ਅਰਸ਼ਮੀਦਸ, ਸੁਲਤਾਨ ਸਲਾਹੁਦੀਨ, ਗਾਟੇ, ਮੌਜਾyਰਟ, ਹੈਨੀਬਲ, ਕੋਲੰਬਸ, ਮੌਲੇਅਰ, ਵਿਕਟਰ ਹਿਊਗੋ, ਐਡੀਸ਼ਨ, ਰੈਫਲ, ਜੂਲੀਅਸ, ਸੀਜ਼ਰ, ਗੁੱਟਨ ਬਰਗ, ਕਨਫਿਉਸਿਸ, ਇਬਰਾਹੀਮ ਲਿੰਕਨ, ਨੈਪੋਲੀਅਨ, ਰਾਬਿੰਦਰਾ ਨਾਥ ਟੈਗੋਰ ਆਦਿ । ਇਨ੍ਹਾਂ ਤੋਂ ਇਲਾਵਾ ਹੋਰ ਬਹੁਤ ਮਹਾਨ ਹਸਤੀਆਂ ਹਨ ਜਿਹੜ੍ਹੀਆਂ ਕੇਸ਼ਾਂ ਅਤੇ ਦਾੜ੍ਹੀ ਦਾ ਅਦਬ ਕਰਦੀਆਂ ਹਨ। ਇਹ ਭਾਵੇਂ ਧਾਰਮਿਕ ਖਿਆਲਾਂ ਦੇ ਨਹੀਂ ਸਨ ਪਰ ਇਹਨਾ ਕੇਸ਼ ਅਤੇ ਦਾੜ੍ਹੀ ਰੱਖੀ ਹੋਈ ਸੀ।

ਰਿਗ ਵੇਦ, ਸ਼ਾਮ ਵੇਦ, ਯੁੱਜਰ ਵੇਦ, ਅਥਰਵ ਵੇਦ, ਚਾਰਾਂ ਵੇਦਾਂ ਵਿੱਚ ਕੇਸਾਂ ਬਾਰੇ ਵਰਨਣ ਕੀਤਾ ਗਿਆ ਹੈ। ਮਨੂੰ ਸਿੰਮ੍ਰਤੀ ਵਿੱਚ ਲਿਖਿਆ ਹੈ:-
ਕੇਸ਼ ਗ੍ਰਿਹਾਨ ਪ੍ਰਹਾਰਾਸ਼ਚ ਸ਼ਿਰਸਯੇਤਾਨ ਵਿਵਰਜਯੋਤ ( ਮ: ਸਿੰ. ਧਿ. 4, ਸਲੋਕ 83, ਟੀਕਾ ਤੁਲਸੀ)
ਰਾਮ ਸੁਆਮੀ, ਸਫਾ 2016 ਸਤਰ 6 ਵੀਂ

ਜਿਸ ਦਾ ਅਰਥ ਹੈ ਮੰਨੂ ਜੀ ਨੇ ਕੇਸ਼ਾਂ ਦੇ ਸਤਿਕਾਰ ਨੂੰ ਮੁੱਖ ਰੱਖ ਕੇ ਕੇਸ਼ਾਂ ਨੂੰ ਫੜ੍ਹਨਾ ਜਾਂ ਇੰਨਾਂ ਤੇ ਚੋਟ ਮਾਰਨੀ ਹੁਕਮਨ ਬੰਦ ਕੀਤੀ ਹੈ।

ਕੇਸੇਸ਼ ਗ੍ਰਿਹਣਤੋ ਹਸਤੋ ਛੇਦਯੇਤ ਅਵਿਚਾਰਯੰਨ….. ਦਾੜ੍ਹੀ ਦਾਯੰਚ।
ਜਿਸ ਦਾ ਅਰਥ ਹੈ ਕਿ ਗੁੱਸੇ ਮੇਂ ਆ ਕਰ ਕੇਸੋਂ ਔਰ ਦਾੜ੍ਹੀ ਕੋ ਪਕੜਨੇ ਵਾਲੇ ਵੀਚਾਰ ਹੀਨ ਪੁਰਸ਼ ਕੇ ਹਾਥ ਕਾਟ ਦੇਣੇ ਚਾਹੀਏ।

ਹਨੂਮਾਨ ਨਾਟਕ ਵਿੱਚ ਵਿੱਚ ਕੇਸਾਂਧਾਰੀ ਦੱਸੇ ਹਨ, ਮਹਾਤਮਾ ਬੁੱਧ ਕੇਸ਼ਾਧਾਰੀ ਸੀ, ਜੈਨਮੱਤ ਦਾ ਬਾਨੀ ਜਿੰਨ੍ਹ ਕੇਸਾਧਾਰੀ ਸੀ, ਜੇਦੀਆਂ ਦਾ ਇੱਕ ਬਜੁਰਗ ਰਿਖਭਦੇਵ ਕੇਸਾਧਾਰੀ ਸੀ।

ਸ੍ਰੀਮਦ ਭਗਵਤ ਵਿੱਚ ਦੱਸਿਆ ਗਿਆ ਹੈ ਕਿ ਕਲਯੂਗ ਮੇ ਜਬਕਿ ਬਹੁਤ ਅਧਰਮ ਬੜ੍ਹ ਜਾਏਗਾ। ਭ੍ਰਿਸਟ ਬੁੱਧੀ ਵਾਲੇ ਮੂਰਖ ਲੋਗ ਪ੍ਰਭੂ ਕੀ ਮਾਇਆ ਕੇ ਮੋਹ ਮੇ ਪੜੇ ਹੂਏ, ਆਪਨੇ ਕਰੱਤਵ, ਸੋਚ ਇਸ਼ਨਾਨ, ਸਦਾਚਾਰ ਤਥਾਂ ਪੂਜਾ ਪਾਠ ਆਦਿ ਸੇ ਹੀਨ, ਕੇਸੋਂ ਕੋ ਕਟਵਾਲੇ ਔਰ (ਚਿਮਟੀ ਸੇ) ਪੁਟਵਾਨੇ ਵਾਲੇ ਅਧਰਮੀ ਅਤੇ ਈਸ਼ਵਰ, ਵਿਦਵਾਨ ਔਰ ਦਾਨੀ ਪੁਰਸੋਂ ਕੀ ਨਿੰਦਾ ਕਰਨੇ ਵਾਲੇ ਹੋਂਗੇ। ਜੋ ਕਿ ਅੱਜ ਇਹ ਸਭ ਸੱਚ ਹੋ ਰਿਹਾ ਹੈ।

ਕੁੱਝ ਹੋਰ ਅਹਿਮ ਗੱਲਾ:
1. ਗ੍ਰਹਿਸਤ ਕਰਨ ਸਮੇਂ ਇਸਤਰੀ ਪੁਰਸ਼ ਨੂੰ ਕੇਸਾਂ ਨੂੰ ਹੱਥ ਨਈਂ ਲਗਾਉਣੇ ਚਾਹੀਦੇ ਕਿਊਂਕਿ ਕੇਸ਼ਾਂ ਦੀ ਬੇਅਦਬੀ ਹੁੰਦੀ ਹੈ। (ਯਗਵਂਲਕ ਬਿ. ਸ: ਸ 283)
2. ਕੇਸਾਂ ਨੂੰ ਖਾਣਾ ਖਾਣ ਸਮੇਂ ਨੰਗੇ ਜਾਂ ਖੁੱਲੇ ਨਹੀਂ ਰੱਖਣੇ ਚਾਹੀਦਾ (ਕੇਤਿਆ ਸੰਮ੍ਰਿਤੀ)
3. ਪ੍ਰਾਂਤਕਾਲ ਹਰ ਹੋਰ ਕੇਸਾਂ ਨੂੰ ਕੰਘਾ ਕਰਨਾ ਚਾਹੀਦਾ ਹੈ। (ਬ੍ਰੇਹਤਗਾਰਗੀਯ)
ਇਸ ਤੋਂ ਇਹ ਸਪਸਟ ਹੁੰਦਾ ਹੈ ਕਿ ਕੇਸ਼ ਅਤੇ ਦਾੜ੍ਹੀ ਸਾਡੇ ਪੁਰਾਤਨ ਸਮੇਂ ਦੀ ਦੇਣ ਹੈ ।

ਅਵੀ ਅਵਤਾਰ ਸਿੰਘ
ਭਾਈ ਕਣਈਆ ਜੀ ਨਗਰ,
ਪੱਖੀ ਰੋਡ, ਫਰੀਦਕੋਟ
90563-49459

Leave a Reply

Your email address will not be published. Required fields are marked *

%d bloggers like this: