Tue. Apr 16th, 2019

ਕੇਵਲ ਕ੍ਰਿਸ਼ਨ ਹੈਪੀ ਨੂੰ ਪੰਜਾਬ ਮਹਾਂਵੀਰ ਦਲ ਦਾ ਜਿਲਾ ਕੈਪਟਨ ਨਿਯੁਕਤ ਕੀਤਾ

ਕੇਵਲ ਕ੍ਰਿਸ਼ਨ ਹੈਪੀ ਨੂੰ ਪੰਜਾਬ ਮਹਾਂਵੀਰ ਦਲ ਦਾ ਜਿਲਾ ਕੈਪਟਨ ਨਿਯੁਕਤ ਕੀਤਾ

ਸੌਪੀਂ ਜਿੰਮੇਵਾਰੀ ਨੂੰ ਸੇਵਾ ਭਾਵਨਾ ਦੇ ਨਾਲ-ਨਾਲ ਤਨਦੇਹੀ ਨਾਲ ਨਿਭਾਵਾਂਗਾ- ਹੈਪੀ ਬੁੱਗਰ

ਰਾਮਪੁਰਾ ਫੂਲ 12 ਦਸੰਬਰ(ਕੁਲਜੀਤ ਢੀਂਗਰਾ/ਮੱਖਣ ਬੁੱਟਰ): ਸ੍ਰੀ ਸਨਾਤਨ ਧਰਮ ਮਹਾਵੀਰ ਦਲ ਪੰਜਾਬ ਹੈੱਡ ਪ੍ਰਾਚੀਨ ਸ੍ਰੀ ਦੁਰਗਾ ਮੰਦਿਰ ਮਾਇਸਰਖਾਨਾ ਦੇ ਪ੍ਰਧਾਨ ਸ਼ੀਸਪਾਲ ਸਿੰਗਲਾ ਸਰਦੂਲਗੜ, ਪਵਨ ਬਾਂਸਲ ਭੁੱਚੋ ਅਤੇ ਜੋਗਿੰਦਰਪਾਲ ਕਾਕਾ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕੇਵਲ ਕ੍ਰਿਸ਼ਨ ਹੈਪੀ ਬੁੱਗਰ ਨੂੰ ਪੰਜਾਬ ਮਹਾਂਵੀਰ ਦਲ ਹੈੱਡ ਆਫਿਸ ਪ੍ਰਾਚੀਨ ਸ੍ਰੀ ਦੁਰਗਾ ਮੰਦਿਰ ਮਾਈਸਰਖਾਨਾ ਦਾ ਜ਼ਿਲ੍ਹਾ ਕੈਪਟਨ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਹੈਪੀ ਪੰਜਾਬ ਮਹਾਂਵੀਰ ਦਲ ਦੇ ਸੈਕਟਰੀ, ਦਲ ਦੇ ਕੈਪਟਨ ਅਤੇ ਜਿਲੇ ਦੇ ਵਾਈਸ ਕੈਪਟਨ ਦੇ ਅਹੁਦੇ ਤੇ ਰਹਿ ਕੇ ਸਮਾਜ ਭਲਾਈ ਦੇ ਕੰਮਾਂ ਵਿਚ ਆਪਣਾ ਡਾਹਢਾ ਰੋਲ ਅਦਾ ਕਰ ਰਹੇ ਹਨ। ਦੇਵ ਰਾਜ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਵਲ ਕ੍ਰਿਸ਼ਨ ਹੈਪੀ ਸਮੂਹ ਕਾਂਵੜ ਸੰਘ ਅਤੇ ਮਹਾ ਕਾਵੜ ਸੰਘ ਪੰਜਾਬ ਚ ਵੀ ਅਹਿਮ ਜੁੰਮੇਵਾਰੀਆਂ ਨਿਭਾ ਰਹੇ ਹਨ। ਉਕਤ ਆਗੂਆਂ ਵਲੋਂ ਕੇਵਲ ਕ੍ਰਿਸ਼ਨ ਹੈਪੀ ਦੀ ਉਸਾਰੂ ਕਾਰਗੁਜਾਰੀ ਨੂੰ ਵੇਖਦਿਆਂ ਜਿਲਾ ਕੈਪਟਨ ਦੀ ਜਿੰਮੇਵਾਰੀ ਸੌਂਪੀ ਗਈ ਹੈ। ਨਵ-ਨਿਯੁਕਤ ਕੈਪਟਨ ਹੈਪੀ ਨੇ ਉੱਕਤ ਆਗੂਆਂ ਦਾ ਧੰਨਵਾਦ ਕਰਦੇ ਕਿਹਾ ਕਿ ਜੋ ਡਿਊਟੀ ਮੈਨੂੰ ਸੌਪੀਂ ਗਈ ਹੈ ਉਸ ਨੂੰ ਮੈਂ ਸੇਵਾ ਭਾਵਨਾ ਦੇ ਨਾਲ-ਨਾਲ ਤਨਦੇਹੀ ਨਾਲ ਨਿਭਾਵਾਂਗਾ। ਇਸ ਮੌਕੇ ਨੀਰਜ ਗੁਪਤਾ, ਰਾਜੇਸ਼, ਵਿੱਕੀ, ਕੁਲਦੀਪ ਪੁਰਬਾ, ਕਪਿਲ ਗਰਗ, ਸਾਹਿਲ, ਕੌਸ਼ਿਕ, ਗਗਨ, ਰਾਜੇਸ਼ ਕੁਮਾਰ, ਸ਼ਾਮ ਲਾਲ, ਰਾਮ ਕੁਮਾਰ, ਜਸਪਾਲ ਸਿੰਘ, ਸੁਭਾਸ਼ ਕੁਮਾਰ, ਨਰੇਸ਼ ਬਾਬਾ, ਨੀਰਜ ਚੌਧਰੀ, ਰਾਜਿੰਦਰ, ਨਰਾਇਣ ਦਾਸ ਕਾਲੂ, ਇੰਦਰਜੀਤ ਸਿੰਘ ਐਮ.ਈ ਨਗਰ ਕੌਂਸਲ ਰਾਮਪੁਰਾ, ਰਾਜਿੰਦਰ ਵਕੀਲ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: