Sun. Aug 18th, 2019

ਕੇਲਾ ਖਾਣ ਨਾਲ ਸਕਿਨ ਨੂੰ ਹੁੰਦੇ ਹਨ ਇਹ ਲਾਭ

ਕੇਲਾ ਖਾਣ ਨਾਲ ਸਕਿਨ ਨੂੰ ਹੁੰਦੇ ਹਨ ਇਹ ਲਾਭ

ਕੇਲੇ ਦੇ ਫਾਇਦੇ :
ਡੈੱਡ ਸੇਲਸ ਅਤੇ ਗੰਦਗੀ ਦੇ ਜਮਾਂ ਹੋਣ ਨਾਲ ਤੁਹਾਡੀ ਸਕਿਨ ਫਿੱਕੀ ਅਤੇ ਮੁਰਝਾਈ ਹੋ ਜਾਂਦੀ ਹੈ ਕੇਲੇ ਨੂੰ ਪੀਸ ਕੇ ਪੇਸਟ ਬਣ ਕੇ ਲਗਾਉਣ ਨਾਲ ਸਕਿਨ ਸਾਫ ਹੋ ਜਾਂਦੀ ਹੈ।
ਚਿਹਰੇ ਨੂੰ ਚਮਕਦਾਰ ਬਣਾਉਣ ਲਈ ਇੱਕ ਹਿੱਸਾ ਪਕਿਆ ਹੋਇਆ ਕੇਲਾ ਲੈ ਕੇ ਇੱਕ ਚੱਮਚ ਸ਼ਹਿਦ ਅਤੇ ਅੱਧਾ ਚੱਮਚ ਦਹੀ ਮਿਲਾਓ। ਇਸਨੂੰ ਚੰਗੀ ਤਰ੍ਹਾਂ ਮਿਲਾਕੇ ਆਪਣੇ ਚਿਹਰੇ ‘ਤੇ ਲਗਾਓ।
ਜੇਕਰ ਤੁਸੀਂ ਆਪਣੇ ਬਾਲਾਂ ਦੀ ਚਮਕ ਬਣਾਉਣਾ ਚਾਹੁੰਦੇ ਹੋ ਤਾਂ ਇੱਕ ਕੇਲੇ ਵਿੱਚ ਇੱਕ ਚੱਮਚ ਗਲਿਸਰੀਨ ਜਾਂ ਸ਼ਹਿਦ ਮਿਲਾਕੇ ਪੈਕ ਬਣਾ ਲਓ ਅਤੇ ਆਪਣੇ ਵਾਲਾਂ ‘ਤੇ ਲਗਾਓ।
ਫਟੀਆਂ ਹੋਇਆ ਅੱਡੀਆਂ ਦੀ ਸਮੱਸਿਆ ‘ਚ ਵੀ ਕੇਲੇ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਪੈਰਾਂ ਨੂੰ ਗਰਮ ਪਾਣੀ ‘ਚ ਅੱਧੇ ਘੰਟੇ ਤੱਕ ਰੱਖੋ । ਫਿਰ ਪਮਿਸ ਸਟੋਨ ਨਾਲ ਪੈਰਾਂ ਨੂੰ ਸਾਫ਼ ਕਰੋ। ਕੇਲੇ ‘ਚ ਨਾਰੀਅਲ ਦਾ ਤੇਲ ਮਿਲਾਕੇ ਲਗਾਓ ।ਇਸ ਨਾਲ ਅੱਡੀਆਂ ਨਰਮ ਹੋ ਜਾਣਗੀਆਂ ।
ਜੇਕਰ ਸਕਿਨ ‘ਤੇ ਝਾਇਆ ਹਨ ਤਾਂ ਕੇਲੇ ਦਾ ਪੇਸਟ ਬਣਾ ਕੇ ਲਗਾਉਣ ਨਾਲ ਸਕਿਨ ਨੂੰ ਫਾਇਦਾ ਮਿਲਦਾ ਹੈ।
ਕੱਚੇ ਦੁੱਧ ‘ਚ ਕੇਲੇ ਦਾ ਪੇਸਟ ਮਿਲਾ ਲਓ ਇਸ ਤੋਂ ਬਾਅਦ ਉਸ ਨੂੰ ਆਪਣੇ ਫੇਸ ‘ਤੇ ਲਗਾਓ ਇਸ ਨਾਲ ਸਕਿਨ ਨਿਖਰ ਜਾਵੇਗੀ ਅਤੇ ਫੇਸ ‘ਤੇ ਗਲੋਂ ਵੀ ਆ ਜਾਵੇਗਾ ।
ਗਰਮੀਆਂ ‘ਚ ਸਕਿਨ ਧੁੱਪ ਨਾਲ ਖਰਾਬ ਹੋ ਜਾਂਦੀ ਹੈ ਜਿਸ ਨਾਲ ਫੇਸ ਕਾਫ਼ੀ ਖ਼ਰਾਬ ਹੋ ਜਾਂਦਾ ਹੈ। ਕੇਲੇ ਨੂੰ ਪੀਸ ਕੇ ਫੇਸ ‘ਤੇ ਲਗਾਉਣ ਨਾਲ ਸਕਿਨ ਠੀਕ ਹੋ ਜਾਂਦੀ ਹੈ।ਅਤੇ ਦਾਗ ਵੀ ਖਤਮ ਹੋ ਜਾਂਦੇ ਹਨ।

Leave a Reply

Your email address will not be published. Required fields are marked *

%d bloggers like this: