Sat. Apr 4th, 2020

ਕੇਰਲ ‘ਚ ਕਰੋਨਾ ਵਾਇਰਸ ਤੋਂ ਪੀੜਤ ਦੂਜੇ ਮਰੀਜ਼ ਨੂੰ ਮਿਲੀ ਹਸਪਤਾਲ ‘ਚੋਂ ਛੁੱਟੀ

ਕੇਰਲ ‘ਚ ਕਰੋਨਾ ਵਾਇਰਸ ਤੋਂ ਪੀੜਤ ਦੂਜੇ ਮਰੀਜ਼ ਨੂੰ ਮਿਲੀ ਹਸਪਤਾਲ ‘ਚੋਂ ਛੁੱਟੀ

ਤਿਰੂਵਨੰਤਪੁਰਮ: ਚੀਨ ਸਣੇ ਦੁਨੀਆ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਇਸ ਵਿਚਾਲੇ ਭਾਰਤ ਨੇ ਕੋਰੋਨਾ ਵਾਇਰਸ ‘ਤੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਕੋਰੋਨਾ ਵਾਇਰਸ ਦਾ ਇੱਕ ਹੋਰ ਮਰੀਜ਼ ਠੀਕ ਹੋ ਗਿਆ ਹੈ। ਉਸ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ ਹੈ। ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ।

ਚੀਨ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਭਾਰਤ ਉਥੇ ਮੈਡੀਕਲ ਸਮੱਗਰੀ ਦੀ ਖੇਪ ਭੇਜੇਗਾ। ਚੀਨ ਵਿਚ ਭਾਰਤ ਦੇ ਰਾਜਦੂਤ ਵਿਕਰਮ ਮਿਸਰੀ ਨੇ ਐਤਵਾਰ ਨੂੰ ਟਵਿੱਟਰ ‘ਤੇ ਲਿਖਿਆ, “ਭਾਰਤ, ਡਾਕਟਰੀ ਸਮੱਗਰੀ ਦੀ ਇਕ ਖੇਪ ਭੇਜੇਗਾ ਅਤੇ ਚੀਨ ਨੂੰ ਮੁਸ਼ਕਲ ਸਮੇਂ ਵਿਚੋਂ ਬਾਹਰ ਨਿਕਲਣ ਵਿਚ ਮਦਦ ਮਿਲੇਗੀ।”ਐਤਵਾਰ ਨੂੰ ਚੀਨ ਵਿੱਚ 142 ਹੋਰ ਲੋਕਾਂ ਦੀ ਮੌਤ ਕੋਰੋਨਾਵਾਇਰਸ ਨਾਲ ਹੋਈ। ਮਰਨ ਵਾਲਿਆਂ ਦੀ ਕੁੱਲ ਸੰਖਿਆ 1775 ਹੋ ਗਈ ਹੈ। ਨੈਸ਼ਨਲ ਹੈਲਥ ਕਮਿਸ਼ਨ ਅਨੁਸਾਰ, ਕੁੱਲ 71330 ਕੇਸ ਸਾਹਮਣੇ ਆਏ, ਜਿਨ੍ਹਾਂ ਵਿਚੋਂ 10973 ਸਹੀ ਕੀਤੇ ਗਏ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: