ਕੇਬਲ ਦੇ ਮੁੱਦੇ ‘ਤੇ ਆਪ ਦੀ ਪ੍ਰੈਸ ਕਾਨਫ਼ਰੰਸ ਰਹੀ ਹੰਗਾਮੇਦਾਰ

ss1

ਕੇਬਲ ਦੇ ਮੁੱਦੇ ‘ਤੇ ਆਪ ਦੀ ਪ੍ਰੈਸ ਕਾਨਫ਼ਰੰਸ ਰਹੀ ਹੰਗਾਮੇਦਾਰ

ਚੰਡੀਗੜ੍ਹ, 18 ਮਈ (ਏਜੰਸੀ) – ਅੱਜ ਆਪ ਆਗੂ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਵੱਲੋਂ ਪੰਜਾਬ ‘ਚ ਫਾਸਟਵੇਅ ਵੱਲੋਂ ਇਕ ਚੈਨਲ ਬੰਦ ਕਰਨ ਦੇ ਖਿਲਾਫ ਪ੍ਰੈਸ ਕਾਨਫ਼ਰੰਸ ਕੀਤੀ ਗਈ, ਜੋ ਪੂਰੀ ਤਰ੍ਹਾਂ ਹੰਗਾਮੇਦਾਰ ਰਹੀ। ਪੱਤਰਕਾਰਾਂ ਵੱਲੋਂ ਜਦੋਂ ਇਹ ਪੁੱਛਿਆ ਗਿਆ ਕਿ ਇਹ ਲੜਾਈ ਕੇਬਲ ਅਪਰੇਟਰ ਤੇ ਉਕਤ ਚੈਨਲ ਵਿਚਲੇ ਸਮਝੌਤੇ ਦੀ ਨਾ ਹੋ ਕੇ ਤੁਹਾਡੀ ਨਿੱਜੀ ਲੜਾਈ ਹੈ ਤਾਂ ਆਪ ਆਗੂਆਂ ਨੂੰ ਜਵਾਬ ਦੇਣਾ ਔਖਾ ਹੋ ਗਿਆ। ਹਾਲਾਂਕਿ ਆਪ ਆਗੂਆਂ ਨੇ ਕਿਹਾ ਕਿ ਉਹ ਮੀਡੀਆ ਦੀ ਆਜ਼ਾਦੀ ਦੇ ਹੱਕ ਦੀ ਲੜਾਈ ਲੜ ਰਹੇ ਹਨ ਤੇ ਇਹ ਉਨ੍ਹਾਂ ਦੀ ਨਿੱਜੀ ਲੜਾਈ ਨਹੀਂ ਹੈ। ਆਪ ਨੇ ਦੋਸ਼ ਲਗਾਇਆ ਕਿ ਪੰਜਾਬ ‘ਚ ਫਾਸਟ ਵੇਅ ਵੱਲੋਂ ਕਰੋੜਾਂ ਰੁਪਏ ਦਾ ਟੈਕਸ ਚੋਰੀ ਕੀਤਾ ਜਾ ਰਿਹਾ ਹੈ। ਆਪ ਨੇ ਮਾਮਲੇ ਨੂੰ ਹਾਈਕੋਰਟ ਲਿਜਾਉਣ , ਸੀ.ਬੀ.ਆਈ. ਜਾਂਚ ਦੀ ਗੱਲ ਕਹੀ ਤੇ ਗੁਰਦੀਪ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਕੁੱਲ ਮਿਲਾ ਕੇ ਆਪ ਦੀ ਪ੍ਰੈਸ ਕਾਨਫ਼ਰੰਸ ਹੰਗਾਮੇ ਦੀ ਭੇਟ ਚੜ ਗਈ।

Share Button

Leave a Reply

Your email address will not be published. Required fields are marked *