ਕੇਨਰਾ ਬੈਕ ਦੇ ਸਟਾਫ ਵਲੋਂ ਸਕੂਲੀ ਵਿਦਿਆਰਥੀਆਂ ਨੂੰ ਕੋਟੀਆਂ ਅਤੇ ਸਟੇਸ਼ਨਰੀ ਵੰਡੀ

ss1

ਕੇਨਰਾ ਬੈਕ ਦੇ ਸਟਾਫ ਵਲੋਂ ਸਕੂਲੀ ਵਿਦਿਆਰਥੀਆਂ ਨੂੰ ਕੋਟੀਆਂ ਅਤੇ ਸਟੇਸ਼ਨਰੀ ਵੰਡੀ

1rprhkps01ਸ੍ਰੀ ਕੀਰਤਪੁਰ ਸਾਹਿਬ 2 ਦਸੰਬਰ (ਅਮਰਾਨ ਖਾਨ/ ਦਵਿੰਦਰਪਾਲ ਸਿੰਘ) ਸਥਾਂਨਕ ਕੈਂਨਰਾ ਬੈਂਕ ਕੀਰਤਪੁਰ ਸਾਹਿਬ ਦੇ ਸਟਾਫ ਮੈਂਬਰਾਂ ਵਲੋ ਅੱਜ ਆਪਣੀ ਨੇਂਕ ਕਮਾਈ ਵਿਚੋ ਸਕੂਲੀ ਵਿਦਿਆਰਥੀਆਂ ਦੀ ਮਦਦ ਕਰਨ ਦਾ ਪ੍ਰਣ ਲੈਂਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਜਿਓਵਾਲ ਦੇ ਵਿਦਿਆਰਥੀਆਂ ਨੂੰ ਕੋਟੀਆਂ ਅਤੇ ਸਟੇਸ਼ਨਰੀ ਦਾ ਸਾਰਾ ਸਮਾਨ ਵੰਡਿਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੈਕ ਦੇ ਮੈਨੇਜਰ ਅਮਿਤ ਕੁਮਾਰ ਨੇ ਦੱਸਿਆ ਕਿ ਇਹ ਸਾਰਾ ਸਮਾਨ ਬੈਕ ਦੇ ਮੁਲਾਜਮਾ ਵਲੌ ਆਪਣੀ ਨੇਕ ਕਮਾਈ ਵਿਚੋਂ ਖਰੀਦ ਕੇ ਬੱਚਿਆ ਨੂੰ ਦਿੱਤਾ ਗਿਆ ਹ। ਉਨ੍ਹਾਂ ਦੱਸਿਆ ਕਿ ਸਾਡੇ ਬੈਕ ਵਲੌ ਵੱਖ-ਵੱਖ ਤਰ੍ਹਾਂ ਦੀਆ ਸਕੀਮਾਂ ਚਲਾਈਆ ਜਾ ਰਹੀਆ ਹਨ ਜੋ ਕੀ ਆਮ ਲੋਕਾ ਅਤੇ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਲਾਭਦਾਇਕ ਹੈ। ਇਸ ਮੋਕੇ ਉਹਨਾ ਸਕੂਲੀ ਬੱਚਿਆ ਨਾਲ ਗਲਬੱਤ ਕਰਦੀਆਂ ਕਿਹਾ ਕਿ ਮੈਨੂੰ ਵੀ ਆਪਣਾ ਸਕੂਲ ਸਮੇਂ ਦੀ ਯਾਦ ਅੱਜ ਫਿਰ ਤੁਹਾਡੇ ਵਿੱਚ ਆ ਕੇ ਯਾਦ ਆ ਗਏ ਕਿ ਅਸੀ ਵੀ ਤੁਹਾਡੀ ਤਰਾਂ ਪੜ੍ਹ ਕੇ ਅਹੁਦੇ ਪ੍ਰਾਪਤ ਕੀਤੇ ਹਨ ਉਹਨਾ ਬੱਚਿਆ ਨੂੰ ਕਿਹਾ ਕਿ ਤੁਸੀ ਸਾਡੇ ਦੇਸ਼ ਦਾ ਆਉਣ ਵਾਲਾ ਭਵਿੱਖ ਹਨ ਉਹਨਾ ਬੱਚਿਆ ਨੂੰ ਕਿਹਾ ਕੀ ਤੁਸੀ ਵੀ ਪੜ੍ਹ ਕੇ ਵੱਡਿਆ ਵੱਡਿਆ ਅਹੋ ਦੀਆ ਤੇ ਪਹੁੰਚਣਾ ਹੈ। ਇਸ ਮੋਕੇ ਉਹਨਾ ਨੇ ਬੱਚਿਆ ਨੂੰ ਆਪਣਾ ਆਲਾ ਦੁਆਲਾ,ਘਰ ਅਤੇ ਸਕੂਲ ਨੂੰ ਸਾਫ-ਸੁਥਰੇ ਰੱਖਣ ਲਈ ਪ੍ਰੇਰਤ ਕੀਤਾ। ਇਸ ਮੌਕੇ ਵੀ.ਪੀ ਸ਼ਰਮਾ, ਮਨੋਜ ਕੁਮਾਰ, ਨਿਤਿਨ ਕੁਮਾਰ, ਕਪਿਲ ਡੋਗਰਾ, ਹਰਿਸ਼ ਕੁਮਾਰ, ਦਵਿੰਦਰ ਕੁਮਾਰ ਬੀ.ਸੀ ਏਜੰਟ ਕੇਨਰਾ ਬੈਕ,ਚੋਵੇਸ਼ ਲਟਾਵਾ, ਮੈਡਮ ਗੁਰਪ੍ਰੀਤ ਕੌਰ ਮੁੱਖ ਅਧਿਆਪਕ, ਮਨੀਸ਼ਾ ਰਾਣੀ, ਸੀਮਾ ਦੇਵੀ, ਆਸ਼ਾ ਦੇਵੀ ਆਦਿ ਹਾਜਰ ਸਨ।

Share Button