Fri. Aug 16th, 2019

ਕੇਦਾਰਨਾਥ ਧਾਮ ਦੇ ਕਿਵਾੜ ਖੁੱਲੇ

ਕੇਦਾਰਨਾਥ ਧਾਮ ਦੇ ਕਿਵਾੜ ਖੁੱਲੇ

ਉੱਤਰਾਖੰਡ, 9 ਮਈ: 6 ਮਹੀਨੇ ਦੀ ਲੰਬੀ ਉਡੀਕ ਮਗਰੋਂ ਕੇਦਾਰਨਾਥ ਧਾਮ ਦੇ ਕਿਵਾੜ ਅੱਜ ਖੁੱਲ੍ਹ ਗਏ ਹਨ| ਭੋਲੇਨਾਥ ਦੇ ਭਗਤਾਂ ਲਈ ਅੱਜ ਬੇਹੱਦ ਖਾਸ ਦਿਨ ਹੈ| ਧਾਮ ਦੇ ਕਿਵਾੜ ਸਵੇਰੇ 5 ਵਜ ਕੇ 35 ਮਿੰਟ ਤੇ ਖੁੱਲ੍ਹੇ ਗਏ ਹਨ| ਕਿਵਾੜ ਖੁੱਲ੍ਹਦੇ ਹੀ ਭੋਲੇ ਬਾਬਾ ਦੇ ਦਰਬਾਰ ਵਿੱਚ ਦਰਸ਼ਨ ਲਈ ਭਗਤਾਂ ਦੀਆਂ ਲੰਬੀਆਂ ਲਾਈਨਾਂ ਲੱਗਣੀ ਸ਼ੁਰੂ ਹੋ ਗਈਆਂ ਹਨ| ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂ ਭੋਲੇਨਾਥ ਦੇ ਦਰਸ਼ਨ ਕਰ ਸਕਣਗੇ| ਭਾਰੀ ਬਰਫਬਾਰੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸ਼ਰਧਾਲੂ ਕੇਦਾਰਨਾਥ ਆਏ ਪਰ ਮੰਦਰ ਜਾਣ ਵਾਲੇ ਮਾਰਗ ਨੂੰ ਸਾਫ ਕਰ ਦਿੱਤਾ ਗਿਆ ਹੈ| ਕਿਵਾੜ ਖੁੱਲ੍ਹਦੇ ਹੀ ਭਗਤਾਂ ਨੇ ਹਰ-ਹਰ ਮਹਾਦੇਵ ਦੇ ਜੈਕਾਰੇ ਲਾਏ|
ਰਿਪੋਰਟ ਮੁਤਾਬਕ ਇੱਥੇ ਸਵੇਰੇ 4 ਵਜੇ ਤੋਂ ਹੀ ਭਗਤਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਸੀ| ਬਾਬਾ ਕੇਦਾਰ ਦੀ ਉਤਸਵ ਡੋਲੀ ਨੂੰ ਮੁੱਖ ਪੁਜਾਰੀ ਵਲੋਂ ਭੋਗ ਲਾਉਣ ਦੇ ਨਾਲ ਹੀ ਪੂਜਾ ਕੀਤੀ ਗਈ, ਜਿਸ ਤੋਂ ਬਾਅਦ ਡੋਲੀ ਨੂੰ ਸਜਾਇਆ ਗਿਆ| ਉਸ ਤੋਂ ਠੀਕ ਬਾਅਦ 5 ਵੱਜ ਕੇ 35 ਮਿੰਟ ਤੇ ਕਿਵਾੜ ਖੋਲ੍ਹੇ ਗਏ| ਫਿਰ ਡੋਲੀ ਨੂੰ ਅੰਦਰ ਮੰਦਰ ਵਿਚ ਪ੍ਰਵੇਸ਼ ਕਰਵਾਇਆ ਗਿਆ| ਸਭ ਤੋਂ ਪਹਿਲਾਂ ਪੁਜਾਰੀਆਂ ਨੇ ਗਰਭ ਗ੍ਰਹਿ ਵਿਚ ਸਾਫ ਸਫਾਈ ਕੀਤੀ ਅਤੇ ਫਿਰ ਭੋਗ ਲਗਵਾਇਆ| ਉਸ ਤੋਂ ਬਾਅਦ ਮੰਦਰ ਅੰਦਰ ਬਾਬਾ ਭੋਲੇਨਾਥ ਦੀ ਪੂਜਾ ਕੀਤੀ ਗਈ|

Leave a Reply

Your email address will not be published. Required fields are marked *

%d bloggers like this: