ਕੇਜਰੀਵਾਲ 3 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਯੂਥ ਮੈਨੀਫੈਸਟੋ ਜਾਰੀ ਕਰਨਗੇ – ਸੁਖਬੀਰ ਵਲਟੋਹਾ

ss1

ਕੇਜਰੀਵਾਲ 3 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਯੂਥ ਮੈਨੀਫੈਸਟੋ ਜਾਰੀ ਕਰਨਗੇ – ਸੁਖਬੀਰ ਵਲਟੋਹਾ

1-23

ਭਿੱਖੀਵਿੰਡ 30 ਜੂਨ (ਹਰਜਿੰਦਰ ਸਿੰਘ ਗੋਲ੍ਹਣ)-ਦੇਸ਼ ਭਾਰਤ ਦੇ ਮਹਾਨ ਸਪੂਤ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਸੁਨਾਮ ਆਦਿ ਸ਼ਹੀਦਾਂ ਦੇ ਸੁਪਨਿਆਂ ਨੂੰ ਚਕਨਾ ਚੂਰ ਕਰਨ ਵਾਲੇ ਲੀਡਰਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮੂੰਹ ਦੀ ਖਾਣੀ ਪਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖੇਮਕਰਨ ਦੇ ਪ੍ਰਮੁੱਖ ਆਮ ਆਦਮੀ ਪਾਰਟੀ ਦੇ ਆਗੂ ਸੁਖਬੀਰ ਸਿੰਘ ਵਲਟੋਹਾ ਨੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ ਤੇ ਆਖਿਆ 3 ਜੁਲਾਈ ਨੂੰ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਆਪ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਯੂਥ ਮੈਨੀਫੈਸਟੋ ਜਾਰੀ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਵਾਸੀਆਂ ਨੂੰ ਪਤਾ ਚੱਲ ਜਾਵੇਗਾ ਕਿ ਆਮ ਆਦਮੀ ਪਾਰਟੀ ਦੀ ਨੌਜਵਾਨਾਂ ਪ੍ਰਤੀ ਕੀ ਸੋਚ ਹੈ। ਉਹਨਾਂ ਨੇ ਨੌਜਵਾਨਾਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ 3 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਪਹੁੰਚ ਕੇ ਸ੍ਰੀ ਅਰਵਿੰਦ ਕੇਜਰੀਵਾਲ ਆਦਿ ਆਪ ਆਗੂਆਂ ਦੇ ਵਿਚਾਰ ਸੁਣੋ ਤਾਂ ਜੋ ਪੰਜਾਬ ਦੀ ਮੰਦੀ ਹਾਲਤ ਸੰਬੰਧੀ ਪਤਾ ਚੱਲ ਸਕੇ। ਇਸ ਸਮੇਂ ਰਜਿੰਦਰ ਸਿੰਘ ਪੂਹਲਾ, ਕਰਮਜੀਤ ਸਿੰਘ ਦਿਉਲ, ਲੈਫਟੀਨੈਂਟ ਨਿਸ਼ਾਨ ਸਿੰਘ ਸੁਰਸਿੰਘ, ਬਖਸੀਸ ਸਿੰਘ ਫੌਜੀ, ਗੁਰਬਿੰਦਰ ਸਿੰਘ ਭੁੱਚਰ, ਜਸਬੀਰ ਸਿੰਘ ਪਹਿਲਵਾਨਕੇ, ਲਵਲੀ ਵਲਟੋਹਾ, ਦਿਲਬਾਗ ਸਿੰਘ ਕਾਲੇ, ਕੰਵਲਜੀਤ ਸਿੰਘ ਭਿੱਖੀਵਿੰਡ, ਗੁਰਪ੍ਰੀਤ ਸਿੰਘ ਸੁਰਸਿੰਘ, ਦਲਬੀਰ ਸਿੰਘ ਰੂਪ, ਗੁਰਦੇਵ ਸਿੰਘ ਲਾਖਣਾ, ਮਾਸਟਰ ਰਾਮ ਸਿੰਘ, ਗੁਰਦਾਸ ਸਿੰਘ ਢੋਲਣ, ਸਾਬਕਾ ਡੀ.ਐਸ.ਪੀ ਜਸਵੰਤ ਸਿੰਘ, ਗੋਰਾ ਬਲ੍ਹੇਰ, ਕੰਵਲਜੀਤ ਸਿੰਘ, ਅਰਸ਼ਬੀਰ ਸਿੰਘ ਨਾਰਲੀ, ਬਲਜੀਤ ਸਿੰਘ ਭੰਡਾਲ, ਵਿਰਸਾ ਸਿੰਘ ਪਹੂਵਿੰਡ, ਬਲਜੀਤ ਸਿੰਘ ਖਹਿਰਾ, ਜਗਰੂਪ ਸਿੰਘ ਦਿਆਲਪੁਰਾ, ਗੁਰਦੇਵ ਸਿੰਘ ਦਿਉਲ, ਸਾਜਨ ਧਵਨ ਭਿੱਖੀਵਿੰਡ, ਗੁਰਦਾਸ ਸਿੰਘ ਭੁੱਲਰ, ਗੁਰਮੇਜ ਸਿੰਘ ਪਹੂਵਿੰਡ, ਸਤਨਾਮ ਸਿੰਘ ਭਿੱਖੀਵਿੰਡ, ਸੁਰਿੰਦਰ ਸਿੰਘ ਸਰਕਾਰੀਆ, ਤਲਵਿੰਦਰ ਸਿੰਘ ਦਰਾਜਕੇ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *