ਕੇਜਰੀਵਾਲ, ਸੰਜੇ ਸਿੰਘ, ਛੋਟੇਪੁਰ, ਭਗਵੰਤ ਮਾਨ ਅਤੇ ਸਾਧੂ ਸਿੰਘ ਦੀ ਅਗਲੀ ਪੇਸ਼ੀ 31 ਅਗਸਤ ਤੇ ਪਈ

ss1

ਕੇਜਰੀਵਾਲ, ਸੰਜੇ ਸਿੰਘ, ਛੋਟੇਪੁਰ, ਭਗਵੰਤ ਮਾਨ ਅਤੇ ਸਾਧੂ ਸਿੰਘ ਦੀ ਅਗਲੀ ਪੇਸ਼ੀ 31 ਅਗਸਤ ਤੇ ਪਈ

 

ਲੁਧਿਆਣਾ (ਪ੍ਰੀਤੀ ਸ਼ਰਮਾ) ਭਿੰਡਰਾਂਵਾਲਾ ਪੋਸਟਰ ਵਿਵਾਦ ਮਾਮਲੇ ‘ਚ ਸਮਾਜਿਕ ਜਾਗ੍ਰਿਤੀ ਫਰੰਟ ਵੱਲੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ, ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਸੰਸਦ ਮੈਂਬਰ ਸਾਧੂ ਸਿੰਘ ਦੇ ਖਿਲਾਫ ਮਾਣਯੋਗ ਅਦਾਲਤ ਵਿਚ ਦਾਇਰ ਕੀਤੀ ਗਈ ਰਿੱਟ ਦੀ ਸੁਣਵਾਈ ਕਰਦਿਆਂ ਮਾਣਯੋਗ ਜੱਜ ਨੇਹਾ ਗੋਇਲ ਨੇ ਅਗਲੀ ਪੇਸ਼ੀ 31 ਅਗਸਤ ਲਈ ਨਿਸ਼ਚਿਤ ਕੀਤੀ ਹੈ।
ਫਰੰਟ ਦੇ ਜਨਰਲ ਸਕੱਤਰ ਪਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੋਸਟਰ ਵਿਵਾਦ ਮਾਮਲੇ ਵਿਚ ਅੱਜ ਅਦਾਲਤ ‘ਚ ਗਵਾਹ ਜਗਦੀਸ਼ ਚੰਦ ਅਤੇ ਜਗਦੀਪ ਸਿੰਘ ਗਿੱਲ ਦੇੇ ਬਿਆਨ ਕਲਮ ਬੱਧ ਹੋਏ ਹਨ। ਪ੍ਰਧਾਨ ਜਗਦੀਪ ਸਿੰਘ ਗਿੱਲ ਨੇ ਦੱਸਿਆ ਕਿ ਫਰੰਟ ਵੱਲੋਂ ਬਣਾਏ ਗਏ ਦਬਾਅ ਦੇ ਸਦਕਾ ਹੀ ਅੱਜ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਇਹ ਕਹਿਣ ਲਈ ਮਜਬੂਰ ਹੋਣਾ ਪਿਆ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਿੰਡਰਾਂਵਾਲੇ ਸਮੇਤ ਅੱਤਵਾਦੀ ਅਤੇ ਵੱਖਵਾਦੀ ਸ਼ਕਤੀਆਂ ਨਾਲ ਸੰਬੰਧਿਤ ਕਾਰਕੰਨਾਂ ਨੂੰ ਪਾਰਟੀ ਟਿਕਟ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਉਹਨਾਂ ਦੇ ਨਾਲ ਜਗਦੀਪ ਸਿੰਘ ਸੇਖੋਂ, ਫਿਰੋਜ਼ ਖਾਨ, ਦਵਿੰਦਰ ਗਿੱਲ, ਬਲਵਿੰਦਰ ਸਿੰਘ ਮਾਨ, ਰਾਜੂ ਸਹੋਤਾ, ਸਿਮਰਨਜੀਤ ਜੌਹਲ ਆਦਿ ਮੋਜੂਦ ਸਨ। ਫੋਟੋ ਸਮਾਜਿਕ ਜਾਗ੍ਰਿਤੀ ਫਰੰਟ ਦੇ ਪ੍ਰਧਾਨ ਜਗਦੀਪ ਸਿੰਘ ਗਿੱਲ ਅਤੇ ਜਨਰਲ ਸਕੱਤਰ ਪਰਵਿੰਦਰ ਪਾਲ ਸਿੰਘ ਲੁਧਿਆਣਾ ਵਿਖੇ ਜਾਣਕਾਰੀ ਦਿੰਦੇ ਹੋਏ।

Share Button

Leave a Reply

Your email address will not be published. Required fields are marked *