Wed. Dec 11th, 2019

ਕੇਜਰੀਵਾਲ ਸਰਕਾਰ ਦੇ ਰਾਜ ‘ਚ ਇਕ ਹੋਰ ਸਿੱਖ ਬੱਚੇ ਨੂੰ ਪ੍ਰੀਖਿਆ ਵਿਚ ਬੈਠਣ ਤੋਂ ਰੋਕਣ ਦਾ ਮਾਮਲਾ ਸਾਹਮਣੇ ਆਇਆ

ਕੇਜਰੀਵਾਲ ਸਰਕਾਰ ਦੇ ਰਾਜ ‘ਚ ਇਕ ਹੋਰ ਸਿੱਖ ਬੱਚੇ ਨੂੰ ਪ੍ਰੀਖਿਆ ਵਿਚ ਬੈਠਣ ਤੋਂ ਰੋਕਣ ਦਾ ਮਾਮਲਾ ਸਾਹਮਣੇ ਆਇਆ

ਕੇਜਰੀਵਾਲ ਸਿੱਖ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਬੰਦ ਕਰੇ : ਕਾਹਲੋਂ

ਨਵੀਂ ਦਿੱਲੀ, 16 ਨਵੰਬਰ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੀਗਲ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕੱਲ ਦਿੱਲੀ ਵਿਚ ਦਿੱਲੀ ਅਧੀਨ ਸੇਵਾਵਾਂ ਚੋਣ ਬੋਰਡ (ਡੀ ਐਸ ਐਸ ਐਸ ਬੀ) ਵੱਲੋਂ ਜਦੋਂ ਸਿੱਖ ਬੱਚੀ ਨੂੰ ਪ੍ਰੀਖਿਆ ਦੇਣ ਤੋਂ ਰੋਕਿਆ ਗਿਆ ਸੀ, ਉਸੇ ਸਮੇਂ ਇਕ ਹੋਰ ਸਿੱਖ ਨੌਜਵਾਨ ਨੂੰ ਦੂਜੇ ਕੇਂਦਰ ਵਿਚ ਪ੍ਰੀਖਿਆ ਦੇਣ ਤੋਂ ਰੋਕਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਕ ਬਿਆਨ ਵਿਚ ਸ੍ਰੀ ਕਾਹਲੋਂ ਨੇ ਦੱਸਿਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਤੇ ਹੋਰ ਇਹ ਦਾਅਵੇ ਕਰਦੇ ਨਹੀਂ ਥੱਕਦੇ ਕਿ ਅਸੀਂ ਸਿੱਖ ਹਿਤੈਸ਼ੀ ਹਾਂ ਪਰ ਜੋ ਹੋ ਰਿਹਾ ਹੈ, ਉਹ ਬਿਲਕੁਲ ਉਲਟ ਹੈ। ਉਹਨਾਂ ਕਿਹਾ ਕਿ ਦੂਜੇ ਸੈਂਟਰ ਵਿਚ ਸਿੱਖ ਬੱਚੇ ਨੂੰ ਇਹ ਕਹਿ ਕੇ ਰੋਕ ਦਿੱਤਾ ਗਿਆ ਕਿ ਤੁਸੀਂ ਹਾਲੇ ਉਡੀਕ ਕਰੋ ਅਤੇ ਐਨ ਆਖਰੀ ਮੌਕੇ ਆ ਕੇ ਉਸਨੂੰ ਜਵਾਬ ਦੇ ਦਿੱਤਾ ਗਿਆ।

ਸ੍ਰੀ ਕਾਹਲੋਂ ਨੇ ਕਿਹਾ ਕਿ ਜਿਹਨਾਂ ਬੱਚਿਆਂ ਨੂੰ ਡੀ ਐਸ ਐਸ ਐਸ ਬੀ ਰੋਕ ਰਿਹਾ ਹੈ, ਉਹਨਾਂ ਲਈ ਇਕ ਪਾਸੇ ਕੈਰੀਅਰ ਦਾ ਸਵਾਲ ਅਤੇ ਦੂਜੇ ਪਾਸੇ ਸਿੱਖੀ ਦੀ ਗੱਲ ਹੈ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਇਹ ਬੱਚਾ ਉਲਝ ਗਿਆ ਅਤੇ ਇਸਨੇ ਸਾਰਾ ਮਾਮਲਾ ਗਿਆਨੀ ਰਣਜੀਤ ਸਿੰਘ ਦੇ ਧਿਆਨ ਵਿਚ ਲਿਆਂਦਾ ਜਿਹਨਾਂ ਨੇ ਅੱਗੇ ਕਮੇਟੀ ਨੂੰ ਸਾਰੀ ਜਾਣਕਾਰੀ ਦਿੱਤੀ।

ਸ੍ਰੀ ਕਾਹਲੋਂ ਨੇ ਸਪਸ਼ਟ ਕੀਤਾ ਕਿ ਮੁੱਖ ਮੰਤਰੀ ਕੇਜਰੀਵਾਲ ਜਾਂ ਤਾਂ ਆਪਣੀ ਸਰਕਾਰ ਅਧੀਨ ਚਲਦੇ ਡੀ ਐਸ ਐਸ ਐਸ ਬੀ ਵਰਗੇ ਅਦਾਰਿਆਂ ਨੂੰ ਹਦਾਇਤਾਂ ਦੇਣ ਕਿ ਸਿੱਖ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਜਾਂ ਫਿਰ ਅਸੀਂ ਅਦਾਲਤ ਰਾਹੀਂ ਕੇਜਰੀਵਾਲ ਵਰਗਿਆਂ ਨੂੰ ਸਬਕ ਸਿਖਾਵਾਂਗੇ ਅਤੇ ਵਿਖਾ ਦੇਵਾਂਗੇ ਕਿ ਅਸੀਂ ਆਪਣੇ ਬੱਚਿਆਂ ਨੂੰ ਪ੍ਰੀਖਿਆਵਾਂ ਵਿਚ ਕਿਵੇਂ ਬਿਠਾ ਸਕਦੇ ਹਾਂ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਿਰਫ ਡੀ ਐਸ ਐਸ ਐਸ ਬੀ ਨੂੰ ਹੀ ਕੜੇ ਅਤੇ ਕਿਰਪਾਨ ਤੋਂ ਸਮੱਸਿਆ ਹੈ ਤੇ ਇਸ ਮਾਮਲੇ ਵਿਚ ਉਹ ਅਦਾਲਤੀ ਹੁਕਮ ਮੰਨਣ ਨੂੰ ਵੀ ਤਿਆਰ ਨਹੀਂ ਹੈ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: