ਕੇਜਰੀਵਾਲ ਵੱਲੋਂ ਮਜੀਠੀਆ ਤੋਂ ਮੁਆਫ਼ੀ ਮੰਗਣ ਨਲ ਸਚਾਈ ਦੀ ਹੋਈ ਜਿਤ : ਸਰਚਾਂਦ ਸਿੰਘ

ss1

ਕੇਜਰੀਵਾਲ ਵੱਲੋਂ ਮਜੀਠੀਆ ਤੋਂ ਮੁਆਫ਼ੀ ਮੰਗਣ ਨਲ ਸਚਾਈ ਦੀ ਹੋਈ ਜਿਤ : ਸਰਚਾਂਦ ਸਿੰਘ

ਅੰਮ੍ਰਿਤਸਰ, 15 ਮਾਰਚ (ਨਿਰਪੱਖ ਆਵਾਜ਼ ਬਿਊਰੋ): ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ: ਬਿਕਰਮ ਸਿੰਘ ਮਜੀਠੀਆ ਉੱਪਰ ਨਸ਼ਾ ਤਸਕਰੀ ‘ਚ ਸ਼ਾਮਿਲ ਹੋਣ ਬਾਰੇ ਲਗਾਏ ਗਏ ਬੇਬੁਨਿਆਦ ਅਤੇ ਝੂਠੇ ਇਲਜ਼ਾਮਾਂ ਲਈ ਅਜ ਲਿਖਤੀ ਮੁਆਫ਼ੀ ਮੰਗੀ ਹੈ।ਨਸ਼ਾ ਤਸਕਰੀ ਬਾਰੇ ਝੂਠੇ ਇਲਜ਼ਾਮਾਂ ਅਤੇ ਦੂਸ਼ਣਬਾਜ਼ੀ ਕਾਰਨ ਸ: ਮਜੀਠੀਆ ਨੂੰ ਇੱਕ ਲੰਮਾ ਸਮਾਂ ਬੜੀ ਗਹਿਰੀ ਮਾਨਸਿਕ ਪੀੜਾ ਵਿਚੋਂ ਲੰਘਣਾ ਪਿਆ । ਉਨ੍ਹਾਂ ਪ੍ਰਮਾਤਮਾ ਦੇ ਨਾਲ ਨਾਲ ਦੇਸ਼ ਦੇ ਕਾਨੂੰਨ ਉੱਤੇ ਅਟੁੱਟ ਭਰੋਸਾ ਰੱਖਿਆ ਜਿਸ ਦਾ ਨਤੀਜਾ ਅਜ ਸਭ ਦੇ ਸਾਹਮਣੇ ਹੈ।ਸਚਾਈ ਦੀ ਇਸ ਜਿਤ ਨਾਲ ਪੰਜਾਬ ਦੇ ਇਨਸਾਫ਼ ਪਸੰਦ ਲੋਕਾਂ, ਅਕਾਲੀ ਦਲ ਖ਼ਾਸਕਰ ਨੌਜਵਾਨ ਵਰਗ ‘ਚ ਅਜ ਤਸੱਲੀ ਅਤੇ ਖ਼ੁਸ਼ੀ ਦਾ ਮਾਹੌਲ ਹੈ।

Share Button

Leave a Reply

Your email address will not be published. Required fields are marked *