Wed. Jun 19th, 2019

ਕੇਜਰੀਵਾਲ ਨੇ ਫਿਰ ਚੁੱਕਿਆ ਮੋਦੀ ਦੀ ਡਿਗਰੀ ਦਾ ਮੁੱਦਾ, ਪੀ.ਐੱਮ. ਤੋਂ ਕੀਤੀਆਂ ਇਹ ਮੰਗਾਂ

ਕੇਜਰੀਵਾਲ ਨੇ ਫਿਰ ਚੁੱਕਿਆ ਮੋਦੀ ਦੀ ਡਿਗਰੀ ਦਾ ਮੁੱਦਾ, ਪੀ.ਐੱਮ. ਤੋਂ ਕੀਤੀਆਂ ਇਹ ਮੰਗਾਂ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਿਆ ਹੈ। ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਕੀਲ ਤੁਸ਼ਾਰ ਮੇਹਤਾ ਨੂੰ ਗੁਜਰਾਤ ਹਾਈ ਕੋਰਟ ‘ਚ ਇਹ ਕਹਿਣਾ ਚਾਹੀਦਾ ਹੈ ਕਿ ਉਹ ਡਿਗਰੀ ਦਿਖਾਉਣ ਲਈ ਤਿਆਰ ਹਨ। ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਹਾਈ ਕੋਰਟ ‘ਚ ਪ੍ਰਧਾਨ ਮੰਤਰੀ ਦੇ ਵਕੀਲ ਉਨ੍ਹਾਂ ਦੀ ਡਿਗਰੀ ਪੇਸ਼ ਕਰਨ। ਜੇਕਰ ਡਿਗਰੀ ਸਹੀ ਹੈ ਤਾਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਡਿਗਰੀ ਨਾ ਦਿਖਾ ਕੇ ਕੁਝ ਲੁਕਾ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਨੇ ਨੋਟਬੰਦੀ ‘ਤੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਅਰਥਵਿਵਸਥਾ ਦੀ ਸਮਝ ਹੁੰਦੀ ਤਾਂ ਬਿਨਾਂ ਸੋਚ-ਵਿਚਾਰ ਦੇ ਇੰਨਾ ਵੱਡਾ ਫੈਸਲਾ ਨਹੀਂ ਲੈਂਦੇ।
ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੀ ਜਨਤਾ ਨੂੰ ਮੁਸੀਬਤ ‘ਚ ਪਾ ਦਿੱਤਾ ਹੈ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਪ੍ਰਧਾਨ ਮੰਤਰੀ ਵਾਅਦਾ ਕਰਨ ਕਿ ਜੋ ਵੀ ਕਾਲਾ ਧਨ ਜਾਂ ਜੋ ਵੀ ਪੈਸਾ ਬੈਂਕਾਂ ‘ਚ ਜਮ੍ਹਾ ਕਰਵਾਇਆ ਗਿਆ ਹੈ, ਉਸ ਦੀ ਵਰਤੋਂ ਉਹ ਆਪਣੇ ਬਿਜ਼ਨੈੱਸਮੈੱਨ ਦੋਸਤਾਂ ਦੇ ਕਰਜ਼ ਮੁਆਫ਼ ਕਰਨ ਲਈ ਨਹੀਂ ਕਰਨਗੇ। ਉਨ੍ਹਾਂ ਨੇ ਵਿਜੇ ਮਾਲਿਆ ਦੇ ਕਰਜ਼ ਮੁਆਫ਼ ਕੀਤੇ ਜਾਣ ਦਾ ਮੁੱਦਾ ਵੀ ਚੁੱਕਿਆ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ,”ਅਸੀਂ ਮੰਗ ਕਰਦੇ ਹਾਂ ਕਿ ਨੋਟਬੰਦੀ ਤੋਂ ਬਾਅਦ ਬੈਂਕਿੰਗ ਸਿਸਟਮ ‘ਚ ਜੋ 12.44 ਲੱਖ ਕਰੋੜ ਰੁਪਏ ਆਏ ਹਨ, ਉਨ੍ਹਾਂ ਨਾਲ ਪ੍ਰਧਾਨ ਮੰਤਰੀ ਆਪਣੇ ਅਮੀਰ ਦੋਸਤਾਂ ਦੇ ਲੋਨ ਨੂੰ ਮੁਆਫ਼ ਕੀਤੇ ਜਾਣ ਦਾ ਵੀ ਦੋਸ਼ ਲਾਇਆ। ਹਾਲਾਂਕਿ ਇਸ ਮਾਮਲੇ ‘ਚ ਪਿਛਲੇ ਦਿਨੀਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਮਾਲੀਆ ਦੇ ਲੋਨ ਨੂੰ ਮੁਆਫ਼ ਨਹੀਂ ਕੀਤਾ ਗਿਆ ਹੈ, ਸਗੋਂ ਸਟੇਟ ਬੈਂਕ ਵੱਲ ਐੱਨ.ਪੀ.ਏ. ‘ਚ ਪਾਇਆ ਗਿਆ ਹੈ।

Leave a Reply

Your email address will not be published. Required fields are marked *

%d bloggers like this: