ਕੇਜਰੀਵਾਲ ਨੇ ਤੋੜੀ ਚੁੱਪੀ, ਕਿਹਾ- 2 ਹਜ਼ਾਰ ਦੇ ਨੋਟ ਨਾਲ ਵਧੇਗਾ ਭ੍ਰਿਸ਼ਟਾਚਾਰ

ss1

ਕੇਜਰੀਵਾਲ ਨੇ ਤੋੜੀ ਚੁੱਪੀ, ਕਿਹਾ- 2 ਹਜ਼ਾਰ ਦੇ ਨੋਟ ਨਾਲ ਵਧੇਗਾ ਭ੍ਰਿਸ਼ਟਾਚਾਰ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਖਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੋਟ ਬੈਨ ਕਰਨ ਦੇ ਫੈਸਲੇ ‘ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਜਾਣਕਾਰੀ ਅਨੁਸਾਰ ਕੇਜਰੀਵਾਲ ਦਾ ਕਹਿਣਾ ਹੈ ਕਿ ਮੈਨੂੰ ਸਮਝ ਨਹੀਂ ਆਉਂਦਾ ਕਿ ਇਕ ਹਜ਼ਾਰ ਦਾ ਨੋਟ ਬੰਦ ਕਰ ਕੇ ਅਤੇ 2 ਹਜ਼ਾਰ ਦਾ ਨੋਟ ਜਾਰੀ ਕਰ ਕੇ ਤੁਸੀਂ ਭ੍ਰਿਸ਼ਟਾਚਾਰ ਨੂੰ ਕਿਵੇਂ ਰੋਕ ਸਕਦੇ ਹੋ।
ਕੇਜਰੀਵਾਲ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨੇ ਆਪਣੇ ਲੋਕਾਂ ਦੀ ਬਲੈਕ ਮਨੀ ਪਹਿਲਾਂ ਹੀ ਬਦਲ ਦਿੱਤੀ ਹੈ। 20 ਫੀਸਦੀ ਕਮੀਸ਼ਨ ਲੈ ਕੇ ਬਲੈਕ ਮਨੀ ਦੇ ਬਦਲੇ ਨਵੇਂ ਨੋ ਘਰ ਪਹੁੰਚਾਏ ਜਾ ਰਹੇ ਹਨ। ਕੇਜਰੀਵਾਲ ਦਾ ਕਹਿਣਾ ਹੈ ਕਿ ਨਵੀਂ ਯੋਜਨਾ ਬਲੈਕ ਮਨੀ ਵਾਲਿਆਂ ਨੂੰ ਪਰੇਸ਼ਾਨ ਕਰਨ ਲਈ ਨਹੀਂ ਸਗੋਂ ਆਮ ਆਦਮੀ ਨੂੰ ਪਰੇਸ਼ਾਨ ਕਰਨ ਲਈ ਲਿਆਂਦੀ ਗਈ ਹੈ। ਜੇਕਰ ਕਾਲੇ ਧਨ ‘ਤੇ ਕਾਰਵਾਈ ਕਰਨੀ ਹੈ ਤਾਂ 648 ਲੋਕਾਂ ‘ਤੇ ਕਾਰਵਾਈ ਕਰੋ, ਜਿਨ੍ਹਾਂ ਦੇ ਸਵਿਸ ਬੈਂਕ ‘ਚ ਅਕਾਊਂਟ ਹਨ। ਸਰਕਾਰ ਆਮ ਲੋਕਾਂ ਨੂੰ ਪਰੇਸ਼ਾਨ ਕਰਨਾ ਬੰਦ ਕਰੇ।

Share Button

Leave a Reply

Your email address will not be published. Required fields are marked *