Sat. Jul 20th, 2019

ਕੇਜਰੀਵਾਲ ਨੂੰ ਸਿੱਖ ਭਾਵਨਾਵਾਂ ਨਾਲ ਕੋਈ ਸਰੋਕਾਰ ਨਹੀਂ – ਬਿੱਟਾ

ਕੇਜਰੀਵਾਲ ਨੂੰ ਸਿੱਖ ਭਾਵਨਾਵਾਂ ਨਾਲ ਕੋਈ ਸਰੋਕਾਰ ਨਹੀਂ –  ਬਿੱਟਾ

IMG-20160828-WA0013
ਚੌਕ ਮਹਿਤਾ 29 ਅਗਸਤ  (ਬਲਜਿੰਦਰ ਸਿੰਘ ਰੰਧਾਵਾ) ਆਮ ਆਦਮੀ ਪਾਰਟੀ ਦੇ ਤਾਜ਼ਾ ਘਟਨਾ ਕ੍ਰਮ ਤੋ ਬਾਅਦ ਇੰਜ ਮਹਿਸੂਸ ਹੋ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੁਣ ਤੀਲਾ- ਤੀਲਾ ਹੋ ਗਈ ਹੈ ਆਪ ਚ ਵਾਪਰੀਆ ਤਾਜਾ ਘਟਨਾਵਾਂ ਉੱਪਰ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਹਲਕਾ ਜੰਡਿਆਲਾ ਗੁਰੂ ਦੇ ਸੀਨੀਅਰ ਅਕਾਲੀ ਆਗੂ ਅਮਰੀਕ ਸਿੰਘ ਬਿੱਟਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਇੱਕ ਦੂਜੇ ਤੇ ਲਾਏ ਜਾ ਰਹੇ ਦੋਸਾ ਤੋਂ ਇਹ ਸ਼ਾਬਤ ਹੁੰਦਾ ਹੈ ਕਿ ਇੰਨਾਂ ਦੀ ਕਥਨੀ ਅਤੇ ਕਰਨੀ ਵਿਚ ਜਮੀਨ ਅਸਮਾਨ ਦਾ ਫਰਕ ਹੈ।ਇੰਨਾਂ ਦਾ ਮੁੱਖ ਨਿਸ਼ਾਨਾ ਪੁੱਠੇ ਸਿੱਧੇ ਤਰੀਕੇ ਨਾਲ ਸੱਤਾ ਹਾਸਲ ਕਰਨਾ ਹੈ।ਇੰਨਾਂ ਨੂੰ ਪੰਜਾਬੀਆਂ,ਖਾਸ ਤੌਰ ਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਕੋਈ ਸਰੋਕਾਰ ਨਹੀਂ ਹੈ।ਆਮ ਆਦਮੀ ਪਾਰਟੀ ਪੰਜਾਬ ਦੇੰ ਸੀਨੀਅਰ ਲੀਡਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਲਗਾਏ ਗੰਭੀਰ ਦੋਸ਼ਾਂ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਇੰਨਾਂ ਦੀ ਅਸਲੀਅਤ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਸ਼ਕੇ ਅਜਿਹੀ ਪਾਰਟੀ, ਜਿਸ ਵਿੱਚ ਕਨਵੀਨਰ ਦੀ ਕੋਈ ਸੁਣਵਾਈ ਨਹੀਂ ਹੈ,ਉਸ ਵਿਚ ਆਮ ਵਰਕਰਾਂ ਦੀ ਕੀ ਸੁਣਵਾਈ ਹੋਵੇਗੀ। ਦਿੱਲੀ ਦੇ ਲੋਕਾਂ ਤੋਂ ਬਾਅਦ ਹੁਣ ਇਹ ਪੰਜਾਬ ਦੇ ਭੋਲੇ ਭਾਲ ਲੋਕਾਂ ਨੂੰ ਅਪਣੀਆਂ ਚਾਲਾ ਵਿੱਚ ਫਸਾਉਣਾ ਚਾਹੁੰਦੇ ਹਨ।ਪਰ ਪੰਜਾਬ ਦੇ ਅਣਖੀ ਲੋਕ ਇੰਨਾਂ ਦੀਆਂ ਚਾਲਾਂ ਨੂੰ ਸਮਝਣ ਲੱਗ ਪਏ ਹਨ ਤੇ ਇੰਨਾਂ ਤੋਂ ਪਾਸਾ ਵੱਟਣ ਲੱਗ ਪਏ ਹਨ ਉਨ੍ਹਾਂ ਕਿਹਾ ਕਿ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਦੌਰਾਨ ਅਜਿਹੀਆਂ ਪਾਰਟੀਆ ਦਾ ਕੋਈ ਵਜੂਦ ਨਹੀਂ ਰਹੇਗਾ ਅਤੇ ਪੰਜਾਬ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਅਕਾਲੀ ਦਲ ਬਾਦਲ ਅਤੇ ਭਾਜਪਾ ਗੱਠਜੋੜ ਹੈਟ੍ਰਿਕ ਮਾਰੇਗਾ।ਇਸ ਮੌਕੇ ਪ੍ਰਧਾਨ ਬਲਜਿੰਦਰ ਸਿੰਘ ਬੱਲੀ, ਗੁਰਸ਼ਰਨ ਸਿੰਘ ਖੁਜਾਲਾ,ਸੁਬੇਗ ਨਿੱਝਰ,ਜਥੇਦਾਰ ਪ੍ਰਗਟ ਸਿੰਘ ਖੱਬੇ ਰਾਜਪੂਤਾਂ,ਗਗਨ ਵਿਰਕ,ਨਵ ਰਸੂਲਪੁਰ,ਗਗਨਦੀਪ ਮਹਿਸਮਪੁਰ,ਜਸਵੀਰ ਸਿੰਘ ਨੰਗਲ,ਵਰਿੰਦਰ ਬਾਊ,ਅਰੁਣ ਬਾਵਾ,ਯਾਦ ਤਰਸਿੱਕਾ,ਰਾਜੂ ਪੁਰਬਾ, ਹਰਜਿੰਦਰ ਸਿੰਘ ਮਹਿਤਾ ਸੋਸਾਇਟੀ ਕੈਸ਼ੀਅਰ, ਤਰਨ ਰਾਮਗੜ੍ਹੀਆ,ਬਲਬੀਰ ਸਿੰਘ ਸੰਧੂ, ਸਤਬੀਰ ਸਿੰਘ ਰਾਮਗੜ੍ਹੀਆ, ਗੁਰਪ੍ਰੀਤ ਸਿੰਘ ਮਹਿਤਾ, ਅਦਿ ਹਾਜ਼ਰ ਸਨ ।

Leave a Reply

Your email address will not be published. Required fields are marked *

%d bloggers like this: