ਕੇਜਰੀਵਾਲ ਦੱਸੇ ਕੇ ਉਸਨੇ ਪੰਜਾਬ ਵਿੱਚ ਕਿਹੜੇ ਰੇਹੜੀ ਵਾਲੇ ਜਾਂ ਬੂਟ ਪਾਲਸਾਂ ਕਰਨ ਵਾਲੇ ਨੂੰ ਟਿਕਟ ਦਿੱਤੀ ਹੈ- ਰਾਜਾ ਬੜਿੰਗ

ss1

ਕੇਜਰੀਵਾਲ ਦੱਸੇ ਕੇ ਉਸਨੇ ਪੰਜਾਬ ਵਿੱਚ ਕਿਹੜੇ ਰੇਹੜੀ ਵਾਲੇ ਜਾਂ ਬੂਟ ਪਾਲਸਾਂ ਕਰਨ ਵਾਲੇ ਨੂੰ ਟਿਕਟ ਦਿੱਤੀ ਹੈ- ਰਾਜਾ ਬੜਿੰਗ
ਭਗਵੰਤ ਮਾਨ ਸ਼ਹੀਦਾਂ ਦੇ ਨਾਮ ਤੇ ਸਿਆਸਤ ਕਰ ਰਿਹੈ”

20-jassi-cheema-10ਸੰਦੌੜ 20 ਨਵੰਬਰ (ਜੱਸੀ ਚੀਮਾ) ਆਮ ਲੋਕਾਂ ਦੇ ਨਾਮ ਤੇ ਸਿਆਸਤ ਕਰਨ ਵਾਲੀ ਆਪ ਦਾ ਆਗੂ ਕੇਜਰੀਵਾਲ ਦੱਸੇ ਕੇ ਉਸਨੇ ਪੰਜਾਬ ਵਿੱਚ ਕਿਹੜੇ ਰੇਹੜੀ ਵਾਲੇ ਜਾਂ ਬੂਟ ਪਾਲਸਾਂ ਕਰਨ ਵਾਲੇ ਨੂੰ ਟਿਕਟ ਦਿੱਤੀ ਹੈ ਅਤੇ ਕਿਹੜਾ ਆਗੂ ਉਸਦਾ ਮਜਦੂਰੀ ਕਰਨ ਵਾਲਾ ਹੈ।ਉਹਨਾਂ ਕਿਹਾ ਕਿ ਕੇਜਰੀਵਾਲ ਜੇਕਰ ਪੰਜਾਬ ਦਾ ਹਿਤੈਸ਼ੀ ਹੈ ਤਾਂ ਉਹ ਐਸ.ਵਾਈ.ਐਲ ਦੇ ਮੁੱਦੇ ਤੇ ਚੁੱਪ ਕਿਉਂ ਹੈ? ਉਹਨਾਂ ਕਿਹਾ ਕਿ ਭਗਵੰਤ ਮਾਨ ਦੇਸ਼ ਭਗਤਾਂ ਦੇ ਨਾਮ ਤੇ ਸਿਆਸਤ ਕਰ ਰਿਹਾ ਹੈ ਜਦਕਿ ਅਸੀਂ ਤਾਂ ਉਹਨਾਂ ਦੇ ਪੈਰਾਂ ਵਰਗੇ ਵੀ ਨਹੀਂ ਹਾਂ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੰਦੌੜ ਵਿਖੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਵਿਧਾਇਕ ਰਾਜਾ ਬੜਿੰਗ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕਾ ਮੈਡਮ ਰਜ਼ੀਆ ਸੁਲਤਾਨਾ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।ਉਹਨਾਂ ਅੱਗੇ ਕਿਹਾ ਕਿ ਐਸ.ਵਾਈ.ਐਲ ਦੇ ਮੁੱਦੇ ਤੇ ਕਾਂਗਰਸ਼ ਨੇ ਕਦੇ ਵੀ ਦੂਹਰਾ ਮਾਪਦੰਡ ਨਹੀਂ ਮਨਾਇਆ ਪੰਜਾਬ ਪੰਜਾਬੀਅਤ ਦੇ ਹਿੱਤਾਂ ਲਈ ਕਾਂਗਰਸ਼ ਨੇ ਹਮੇਸ਼ਾ ਹੀ ਸਘੰਰਸ਼ ਕੀਤਾ ਹੈ ਅਤੇ ਹੁਣ ਵੀ ਪੰਜਾਬ ਦੇ ਪਾਣੀਆਂ ਲਈ ਹਰ ਕੁਰਬਾਨੀ ਲਈ ਤਿਆਰ ਹਾਂ।ਉਹਨਾਂ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਹੀ ਸਨ ਜਿਹਨਾਂ ਨੇ ਆਪਣੀ ਕੁਰਸੀ ਦੀ ਪਰਵਾਹ ਕੀਤੇ ਬਗੈਰ ਪੰਜਾਬ ਦੇ ਹਿੱਤਾਂ ਲਈ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਸਖਤ ਫੈਸਲੇ ਲਏ ਸਨ ਅਤੇ ਹੁਣ ਵੀ ਐਸ.ਵਾਈ.ਐਲ ਦੇ ਫੈਸਲੇ ਨੂੰ ਲੈ ਕੇ ਕੈਪਟਨ ਨੇ ਅਸਤੀਫੇ ਦੇ ਦਿੱਤੇ ਦੂਸਰੇ ਪਾਸੇ ਸ੍ਰੌਮਣੀ ਅਕਾਲ਼ੀ ਦਲ ਹੈ ਜਿਹਨਾਂ ਨੇ ਹਮੇਸ਼ਾ ਹੀ ਸਿਰਫ ਆਪਣੀ ਭਲਾਈ ਸੋਚੀ ਹੈ ਅਤੇ ਹੁਣ ਵੀ ਅਕਾਲੀ ਦਲ ਐਸ.ਵਾਈ.ਐਲ.ਨੂੰ ਲੈ ਕੇ ਡਰਾਮੇਬਾਜੀ ਕਰ ਰਿਹਾ ਹੈ ਅਤੇ ਅਕਾਲੀ ਦਲ ਦੀਆਂ ਲੋਕ ਹਿਤੈਸ਼ੀ ਹੋਣ ਵਾਲੀਆਂ ਗੱਲਾਂ ਸਿਰਫ ਮਗਰਮੱਛ ਦੇ ਹੰਝੂ ਹੀ ਹਨ ਹੋਰ ਕੁਝ ਨਹੀਂ।ਰਾਜਾ ਬੜਿੰਗ ਨੇ ਭਵਿੱਖ ਵਿੱਚ ਕਾਂਗਰਸ ਦੀ ਚੋਣ ਨੀਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਸਿਰਫ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ।ਉਹਨਾਂ ਕਿਹਾ ਕਿ 2017 ਦੀ ਚੋਣ ਪੰਜਾਬ ਨੂੰ ਬਚਾਉਣ ਦੀ ਚੋਣ ਹੈ ਇਸ ਲਈ ਸਾਰੇ ਪੰਜਾਬੀਆਂ ਨੂੰ ਕਾਂਗਰਸ਼ ਦਾ ਸਾਥ ਦੇਣਾ ਪਵੇਗਾ। ਇਸ ਮੌਕੇ ਸਾਬਕਾ ਵਿਧਾਇਕਾ ਮੈਡਮ ਰਜੀਆ ਸੁਲਤਾਨਾ ਨੇ ਕਿਹਾ ਕਿ ਪੰਜਾਬ ਦੇ ਲੋਕ ਅੱਜ ਵੀ ਕਾਂਗਰਸ਼ ਪਾਰਟੀ ਨਾਲ ਡਟ ਕੇ ਖੜੇ ਹਨ ਅਤੇ ਆਉਣ ਵਾਲੇ ਸ਼ਮੇ ਵਿੱਚ ਕਾਂਗਰਸ਼ ਪਾਰਟੀ ਵੱਡੇ ਬਹੁਮਤ ਦੇ ਨਾਲ ਸਰਕਾਰ ਬਣਾਵੇਗੀ।ਉਹਨਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨਾ ਪਵੇਗਾ।ਇਸ ਮੌਕੇ ਸਾਬਕਾ ਵਿਧਾਇਕਾ ਮੈਡਮ ਰਜੀਆ ਸੁਲਤਾਨਾ,ਯੂਥ ਕਾਂਗਰਸ਼ ਦੀ ਆਗੂ ਬੀਬੀ ਨਿਸਾਤ ਅਖਤਰ,ਬਲਾਕ ਕਾਂਗਰਸ਼ ਦੇ ਪ੍ਰਧਾਨ ਕੁਲਵਿੰਦਰ ਸਿੰਘ ਝਨੇਰ,ਸਰਪੰਚ ਇਕਬਾਲ ਸਿੰਘ ਜਾਤੀਵਾਲ ,ਨਿਰਮਲ ਸਿੰਘ ਧਲੇਰ, ਸੁਖਵੀਰ ਸਿੰਘ ਕਸਬਾ,ਨੰਬਰਦਾਰ ਜਗਮੇਲ ਸਿੰਘ,ਬਿੱਕਰ ਸਿੰਘ ਚੀਮਾਂ, ,ਯੂਥ ਆਗੂ ਭਜਨ ਸਿੰਘ,ਵਿਸਾਖਾ ਸਿੰਘ ਮਹੋਲੀ,ਸਤਪਾਲ ਖੁਰਦ,ਹਰਵਿੰਦਰ ਸਿੰਘ ਚੀਮਾਂ, ਕਰਮਜੀਤ ਭੂਦਨ,ਜਸਪਾਲ ਦਾਸ,ਹਮੀਰ ਸਿੰਘ ਚੀਮਾਂ,ਸੁੱਖਾ ਦਸੌਦਾ ਸਿੰਘ ਵਾਲਾ,ਮਨਜੀਤ ਸਿੰਘ ਬਵੇਜਾ,ਰੌਸ਼ਨ ਧਲੇਰ, ਮਨਜੀਤ ਸਿੰਘ ਕਲਿਆਣ, ਹਰਬੰਸ ਸਿੰਘ ਬਈਏਵਾਲ ਅਤੇ ਜਗਰੂਪ ਸਿੰਘ, ਦਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *