Thu. Jul 18th, 2019

ਕੇਜਰੀਵਾਲ ਦੀ ਸੁਰੱਖਿਆ ‘ਚ ਫਿਰ ਸੰਨ੍ਹ, ਕਾਰਤੂਸ ਸਣੇ ਸ਼ਖ਼ਸ ਗ੍ਰਿਫ਼ਤਾਰ

ਕੇਜਰੀਵਾਲ ਦੀ ਸੁਰੱਖਿਆ ‘ਚ ਫਿਰ ਸੰਨ੍ਹ, ਕਾਰਤੂਸ ਸਣੇ ਸ਼ਖ਼ਸ ਗ੍ਰਿਫ਼ਤਾਰ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਆਏ ਦਿਨ ਹਮਲੇ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹਾਲ ਹੀ ‘ਚ ਕੇਜਰੀਵਾਲ ‘ਤੇ ਦਿੱਲੀ ਸਕੱਤਰੇਤ ‘ਚ ਮਿਰਚ ਸੁੱਟ ਕਿਸੇ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਕੇਜਰੀਵਾਲ ਨੂੰ ਮਿਲਣ ਗਏ ਇੱਕ ਮੌਲਵੀ ਦੇ ਪਰਸ ‘ਚ ਕਾਰਤੂਸ ਮਿਲਿਆ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਦਕਿ ਗ੍ਰਿਫ਼ਤਾਰ ਮੌਲਵੀ ਦਾ ਕਹਿਣਾ ਹੈ ਕਿ ਇਹ ਕਾਰਤੂਸ ਕੋਈ ਮਸਜ਼ਿਦ ਦੀ ਦਾਨ ਪੇਟੀ ‘ਚ ਪਾ ਕੇ ਗਿਆ ਸੀ ਜਿਸ ਨੂੰ ਮੌਲਵੀ ਪਰਸ ‘ਚ ਰੱਖ ਕੇ ਭੁਲ ਗਿਆ। ਗ੍ਰਿਫ਼ਤਾਰ ਮੌਲਵੀ ਦਾ ਨਾਂ ਇਮਰਾਨ ਹੈ। ਪੁਲਿਸ ਦਾ ਕਹਿਣਾ ਹੈ ਕਿ ਵਕਫ ਬੋਰਡ ਦੇ ਕੁਝ ਮੌਲਵੀ ਤਨਖ਼ਾਹ ਵਾਧੇ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਕੇਜਰੀਵਾਲ ਦੇ ਬੰਗਲੇ ‘ਤੇ ਪਹੁੰਚੇ ਸੀ। ਇਨ੍ਹਾਂ ‘ਚ ਇਮਰਾਨ ਵੀ ਸ਼ਾਮਲ ਸੀ।

Leave a Reply

Your email address will not be published. Required fields are marked *

%d bloggers like this: