ਕੇਜਰੀਵਾਲ ਦੀ ਪੰਜਾਬ ਫੇਰੀ ਨਾਲ ਵਿਰੋਧੀਆਂ ਦੇ ਪਸੀਨੇ ਛੁਟਦੇ – ਸੁਖਬੀਰ ਵਲਟੋਹਾ

ss1

ਕੇਜਰੀਵਾਲ ਦੀ ਪੰਜਾਬ ਫੇਰੀ ਨਾਲ ਵਿਰੋਧੀਆਂ ਦੇ ਪਸੀਨੇ ਛੁਟਦੇ – ਸੁਖਬੀਰ ਵਲਟੋਹਾ

ਆਪ ਦੇ ਚੋਣ ਮੈਨੀਫੈਸਟੋ ਨੇ ਲੋਕਾਂ ਵਿਚ ਆਸ ਦੀ ਕਿਰਨ ਜਗਾਈ

img-20161025-wa0011ਭਿੱਖੀਵਿੰਡ 25 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਆਮ ਆਦਮੀ ਪਾਰਟੀ ਵੱਲੋਂ ਹਰ ਵਰਗ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਮੁੱਖ ਰੱਖ ਕੇ ਜਾਰੀ ਕੀਤੇ ਜਾ ਰਹੇ ਚੋਣ ਮੈਨੀਫੈਸਟੋ ਪੰਜਾਬ ਦੇ ਲੋਕਾਂ ਲਈ ਵਰਦਾਨ ਸਾਬਤ ਹੋਣਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਮੀਤ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ ਨੇ ਆਪਣੇ ਸਾਥੀਆਂ ਕਰਮਜੀਤ ਸਿੰਘ ਦਿਉਲ, ਰਜਿੰਦਰ ਸਿੰਘ ਪੂਹਲਾ, ਨਿਸ਼ਾਨ ਸਿੰਘ ਛੀਨਾ, ਬਖਸੀਸ ਸਿੰਘ ਫੌਜੀ, ਗੁਰਪ੍ਰੀਤ ਸਿੰਘ ਸੁਰਸਿੰਘ, ਗੁਰਬਿੰਦਰ ਸਿੰਘ ਭੁੱਚਰ, ਜਸਬੀਰ ਸਿੰਘ ਪਹਿਲਵਾਨਕੇ, ਲਵਲੀ ਵਲਟੋਹਾ, ਦਿਲਬਾਗ ਸਿੰਘ ਕਾਲੇ, ਕੰਵਲਜੀਤ ਸਿੰਘ ਭਿੱਖੀਵਿੰਡ, ਦਲਬੀਰ ਸਿੰਘ ਰੂਪ, ਗੁਰਦੇਵ ਸਿੰਘ ਲਾਖਣਾ, ਮਾਸਟਰ ਰਾਮ ਸਿੰਘ, ਬਾਬਾ ਸੁਖਵਿੰਦਰ ਸਿੰਘ, ਗੁਰਦਾਸ ਸਿੰਘ ਢੋਲਣ, ਗੋਰਾ ਬਲ੍ਹੇਰ, ਸੂਬਾ ਸਿੰਘ ਮਾਨ, ਹਰਮਨਦੀਪ ਸਿੰਘ, ਅਵਤਾਰ ਸਿੰਘ, ਸਿਮਰਨਜੀਤ ਸਿੰਘ, ਬਲਜੀਤ ਸਿੰਘ, ਗੁਰਜਿੰਦਰ ਸਿੰਘ, ਕੰਵਲਜੀਤ ਸਿੰਘ ਢਿਲੋਂ, ਅਰਸ਼ਬੀਰ ਸਿੰਘ ਨਾਰਲੀ, ਪਲਵਿੰਦਰ ਸਿੰਘ ਸਾਂਡਪੁਰਾ, ਬਲਜੀਤ ਸਿੰਘ ਭੰਡਾਲ, ਬਲਜੀਤ ਸਿੰਘ ਖਹਿਰਾ, ਗੁਰਦੇਵ ਸਿੰਘ ਦਿਉਲ, ਸਾਜਨ ਧਵਨ ਆਦਿ ਦੀ ਹਾਜਰੀ ਵਿਚ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਆਪ ਪਾਰਟੀ ਵੱਲੋਂ ਪਹਿਲਾਂ ਯੂਥ, ਕਿਸਾਨ ਮੈਨੀਫੈਸਟੋਂ ਜਾਰੀ ਕੀਤਾ ਗਿਆ ਸੀ ਅਤੇ ਹੁਣ ਵਪਾਰ, ਉਦਯੋਗ, ਟਰਾਂਸਪੋਰਟ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ, ਜਿਸ ਨਾਲ ਸਰਕਾਰ ਬਣਨ ਉਪਰੰਤ ਪੰਜਾਬ ਦੇ ਡੁੱਬ ਰਹੇ ਉਦਯੋਗ ਤੇ ਟਰਾਂਸਪੋਰਟ ਨੂੰ ਮੁੜ ਲੀਹਾਂ ‘ਤੇ ਲਿਜਾਇਆ ਜਾਵੇਗਾ ਤਾਂ ਜੋ ਪੰਜਾਬ ਦੀ ਆਰਥਿਕ ਹਾਲਤ ਨੂੰ ਸੁਧਾਰਿਆ ਜਾਵੇਗਾ। ਸੁਖਬੀਰ ਵਲਟੋਹਾ ਨੇ ਆਖਿਆ ਕਿ ਬੀਤੇਂ 70 ਸਾਲ ਤੋਂ ਰਾਜ ਭਾਗ ‘ਤੇ ਕਾਬਜ ਰਹੀਆਂ ਅਕਾਲੀ ਤੇ ਕਾਂਗਰਸ ਪਾਰਟੀਆਂ ਨੂੰ ਹੁਣ ਪੰਜਾਬ ਦੇ ਲੋਕ ਵਿਧਾਨ ਸਭਾ ਚੋਣਾਂ ਦੌਰਾਨ ਮੂੰਹ ਨਹੀ ਲਾਉਣਗੇ, ਕਿਉਕਿ ਜਨਤਾ ਇਹਨਾਂ ਪਾਰਟੀਆਂ ਦੀਆਂ ਲੂੰਬੜ ਚਾਲਾਂ ਨੂੰ ਸਮਝ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਵਿਚ ਆਪ ਸਰਕਾਰ ਬਣਨ ‘ਤੇ ਰਿਸ਼ਵਤਖੋਰੀ, ਬੇਰੋਜਗਾਰੀ, ਭ੍ਰਿਸ਼ਟਾਚਾਰ, ਅਨਪੜ੍ਹਤਾ, ਮਾਰੂ ਨਸ਼ਿਆਂ ਆਦਿ ਅਲਾਮਤਾਂ ਨੂੰ ਖਤਮ ਕਰਕੇ ਲੋਕਾਂ ਨੂੰ ਬਣਦੀਆਂ ਸਹੂਲ਼ਤਾਂ ਦਿੱਤੀਆਂ ਜਾਣਗੀਆਂ ਤਾਂ ਜੋ ਦੂਸਰੇ ਰਾਜਾਂ ਨਾਲੋਂ ਪੱਛੜ ਚੁੱਕੇ ਪੰਜਾਬ ਨੂੰ ਦੁਬਾਰਾ ਨੰਬਰ ਇੱਕ ਸੂਬਾ ਬਣਾ ਕੇ ਖੁਸ਼ਹਾਲ ਕੀਤਾ ਜਾ ਸਕੇ।

 

Share Button

Leave a Reply

Your email address will not be published. Required fields are marked *