ਕੇਜਰੀਵਾਲ ਦਿੱਲੀ ਦੀ ਤਰਜ ‘ਤੇ ਪੰਜਾਬੀਆਂ ਨੂੰ ਬੁੱਧੂ ਬਣਾਉਣਾ ਚਹੁੰਦੈ : ਕੁਲਵੰਤ ਸਿੰਘ ਛਮਲੀ

ss1

ਕੇਜਰੀਵਾਲ ਦਿੱਲੀ ਦੀ ਤਰਜ ‘ਤੇ ਪੰਜਾਬੀਆਂ ਨੂੰ ਬੁੱਧੂ ਬਣਾਉਣਾ ਚਹੁੰਦੈ : ਕੁਲਵੰਤ ਸਿੰਘ ਛਮਲੀ
ਕਾਂਗਰਸ ਤੇ ਆਪ ਦੀਆਂ ਲੂਬੜ ਚਾਲਾਂ ਨੂੰ ਸੱਥਾਂ ਚ ਪ੍ਰਚਾਰਾਂਗੇ : ਮਨਜੀਤ ਸਿੰਘ ਥਿੰਦ

ਬੋਹਾ,15 ਦਸੰਬਰ(ਜਸਪਾਲ ਸਿੰਘ ਜੱਸੀ):ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਪੰਜਾਬ ਦੀ ਸੱਤ੍ਹਾ ‘ਤੇ ਕਾਬਜ ਹੋਣ ਦੇ ਸਬਜਬਾਗ ਦੇ ਰਹੀਆਂ ਹਨ ਪਰ ਪੰਜਾਬ ਦੇ ਸੂਜਵਾਨ ਲੋਕ ਇੰਨਾਂ ਪਾਰਟੀਆਂ ਦੇ ਅਸਲੀਅਤ ਜਾਣ ਚੁੱਕੇ ਹਨ ਤੇ ਵਿਧਾਨ ਸਭਾ ਚੋਣਾਂ 2017 ਦੌਰਾਨ ਪੰਜਾਬ ਦੇ ਅਣਖੀ ਲੋਕਾਂ ਇੰਨਾਂ ਪਾਰਟੀਆਂ ਨੂੰ ਪੁੱਠੇ ਪੈਰੀਂ ਭਜਾਉਣ ਦੀ ਠਾਣ ਲਈ ਹੈ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਜਿਲ੍ਹਾ ਪ੍ਰੀਸ਼ਦ ਮੈਬਰ ਕੁਲਵੰਤ ਸਿੰਘ ਛਮਲੀ ਅਤੇ ਯੂਥ ਅਕਾਲੀ ਦਲ ਦੇ ਜਿਲਾ ਮੀਤ ਪ੍ਰਧਾਨ ਮਨਜੀਤ ਸਿੰਘ ਥਿੰਦ ਨੇ ਹਲਕੇ ਦੇ ਗਾਮੀਵਾਲਾ, ਲੱਖੀਵਾਲਾ, ਗੰਢੂ ਕਲਾਂ, ਗੰਢੂ ਖੁਰਦ, ਰਿਉਦ ਕਲਾਂ, ਸ਼ੇਰਖਾਂ ਵਾਲਾ ਅਤੇ ਮੰਘਾਣੀਆਂ ਵਿਖੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਡਾ.ਨਿਸਾਨ ਸਿੰਘ ਹਾਕਮ ਵਾਲਾ ਦੇ ਹੱਕ ਚ ਨੁੱਕੜ ਮੀਟਿੰਗਾਂ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨਾਂ ਕਿਹਾ ਕਿ ਲੋਕ ਪੰਜਾਬ ਅੰਦਰ ਤੀਸਰੀ ਵਾਰ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਦੇਖਣਾ ਚਹੁੰਦੇ ਹਨ।ਇੱਕ ਸਵਾਲ ਦੇ ਜਵਾਬ ਚ ਉਨਾ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਝੂਠ ਦੀ ਪੰਡ ਕਰਾਰ ਦਿੰਦਿਆਂ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਦਿੱਲੀ ਦੀ ਸੱਤਾ ਹਥਿਆਉਣ ਲਈ ਜੋ ਉਥੋ ਦੇ ਲੋਕਾਂ ਨੂੰ ਸਬਜਬਾਜ ਦਿਖਾਏ ਸਨ, ਕੀਤੇ ਵਾਅਦਿਆਂ ਚੋ ਇੱਕ ਵੀ ਪੂਰਾ ਨਾ ਕਰਕੇ ਤੇ ਹੁਣ ਉਸੇ ਲਗਾਤਾਰਤਾ ਚ ਪੰਜਾਬ ਦੇ ਲੋਕਾਂ ਨੂੰ ਓਹੀ ਗੱਪ ਮਾਰਕੇ ਵੋਟਾਂ ਵਟੋਰਨਾਂ ਚਹੁੰਦੇ ਹਨ ਪਰ ਪੰਜਾਬ ਦੇ ਲੋਕ ਉਨਾਂ ਦੇ ਲਹੌਰੀ ਗੱਪਾਂ ਦੇ ਝਾਂਸੇ ਚ ਆਉਣ ਵਾਲੇ ਨਹੀ।ਇਸ ਮੌਕੇ ਉਨਾ ਨਾਲ ਮੌਜੂਦ ਯੂਥ ਅਕਾਲੀ ਆਗੂ ਹੈਪੀ ਗਰਚਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਅਤੇ ਲੋਕਾਂ ਨੂੰ ਗੁਮਰਾਹ ਕਰਕੇ ਪੰਜਾਬ ਦੀ ਸੱਤ੍ਹਾ ਉਪਰ ਕਾਬਜ ਹੋਣ ਦੇ ਸੁਪਨੇ ਦੇਖ ਰਹੀ ਆਮ ਆਦਮੀ ਪਾਰਟੀ ਦੀਆਂ ਕੋਝੀਆਂ ਚਾਲਾਂ ਬਾਰੇ ਉਹ ਪਿੰਡਾਂ ਦੀਆਂ ਸੱਥਾਂ ਚ ਜਾਕੇ ਲੋਕਾਂ ਨੂੰ ਜਾਣੂ ਕਰਾਉਣਗੇ।

Share Button