ਕੇਜਰੀਵਾਲ ਤੋਂ ਵੱਡਾ ਝੂਠਾ ਅਤੇ ਬੇਇਤਬਾਰਾ ਇਸ ਧਰਤੀ ‘ਤੇ ਦੂਜਾ ਨਹੀਂ : ਮਜੀਠੀਆ

ss1

 

ਕੇਜਰੀਵਾਲ ਤੋਂ ਵੱਡਾ ਝੂਠਾ ਅਤੇ ਬੇਇਤਬਾਰਾ ਇਸ ਧਰਤੀ ‘ਤੇ ਦੂਜਾ ਨਹੀਂ : ਮਜੀਠੀਆ

ਮੁਫਾਦਾਂ ਲਈ ਕੇਜਰੀਵਾਲ ਦੇ ਮਗਰ ਲੱਗਣ ਵਾਲੇ ਲੋਕਾਂ ਨੂੰ ਜ਼ਮੀਰ ਦੀ ਆਵਾਜ਼ ਇੱਕ ਵਾਰ ਜ਼ਰੂਰ ਸੁਣਨ ਦੀ ਅਪੀਲ ਕੀਤੀ

ਭੁੱਲਰ ਤੋਂ ਕੋਟ ਹਿਰਦੇ ਰਾਮ ਲਈ 50 ਲੱਖ ਰੁਪੈ ਦੀ ਲਾਗਤ ਨਾਲ 23 ਫੁੱਟ ਚੌੜੀ ਨਵੀਂ ਸੜਕ ਲਈ ਨੀਂਹ ਪੱਥਰ ਰੱਖਿਆ

ਜੈਂਤੀਪੁਰ, ਕਥੂੰਨੰਗਲ  15 ਦਸੰਬਰ 2016: ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਜਰੀਵਾਲ ਤੋਂ ਵੱਡਾ ਝੂਠਾ ਅਤੇ ਬੇਇਤਬਾਰਾ ਸ਼ਾਇਦ ਹੀ ਇਸ ਧਰਤੀ ‘ਤੇ ਦੂਜਾ ਕੋਈ ਜੰਮਿਆ ਹੋਵੇ, ਉਹਨਾਂ ਯਕੀਨ ਨਾਲ ਕਿਹਾ ਕਿ ਝੂਠ ਬੋਲ ਕੇ ਆਪਣੀ ਰਾਜਨੀਤੀ ਦੀ ਬੁਨਿਆਦ ਰੱਖਣ ਵਾਲੇ ਅਜਿਹੇ ਲੋਕਾਂ ਨੂੰ ਕੋਈ ਮੂੰਹ ਨਹੀਂ ਲਾਵੇਗਾ।

ਸ: ਮਜੀਠੀਆ ਅੱਜ ਪਿੰਡ ਭੁੱਲਰ ਹਾਂਸ ਵਿਖੇ ਭੁੱਲਰ ਤੋਂ ਕੋਟ ਹਿਰਦੇ ਰਾਮ ਲਈ 50 ਲੱਖ ਰੁਪੈ ਦੀ ਲਾਗਤ 23 ਫੁੱਟ ਚੌੜੀ ਨਵੀਂ ਸੜਕ ਲਈ ਨੀਂਹ ਪੱਥਰ ਰੱਖਣ ਆਏ ਸਨ ਨੇ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਵਾਸੀਆਂ ਦੇ ਦਰਦ ਨੂੰ ਕਦੀ ਮਹਿਸੂਸ ਨਹੀਂ ਕੀਤਾ।ਉਸ ਦਾ ਦਿਲ ਪੰਜਾਬ ਲਈ ਨਾ ਪਹਿਲਾਂ ਕਦੀ ਧੜਕਿਆ ਨਾ ਹੁਣ ਧੜਕ ਰਿਹਾ ਹੈ। ਉਸ ਦਾ ਪੰਜਾਬ ਦੇ ਪਾਣੀਆਂ ‘ਤੇ ਹਰਿਆਣੇ ਦਾ ਹੱਕ ਜਤਾਉਂਦਾ ਬਿਆਨ ਮਹਿਜ਼ ਇੱਕ ਸਿਆਸੀ ਬਿਆਨ ਨਹੀਂ ਸਗੋਂ ਇਹ ਹਰਿਆਣੇ ਦੇ ਜੰਮਪਲ ਦਾ ਪੰਜਾਬ ਦੇ ਵਿਰੁੱਧ ਹਰਿਆਣੇ ਦੇ ਹੱਕ ਵਿੱਚ ਸਾਫ਼ ਸ਼ਬਦਾਂ ਵਿੱਚ ਦਿਲੋਂ ਨਿਕਲੀ ਆਵਾਜ਼ ਹੈ।
ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਸਿਆਸੀ ਨੈਤਿਕ ਕਦਰਾਂ ਕੀਮਤਾਂ ਦੀ ਪਰਵਾਹ ਨਹੀਂ ਰਹੀ, ਤੇ ਉਸ ਦਾ ਐੱਸ ਵਾਈ ਐੱਲ ਸੰਬੰਧੀ ਵਾਰ ਵਾਰ ਬਿਆਨ ਬਦਲਣਾ ਉਸ ਦੇ ਦਿਲ ਦਾ ਹਰਿਆਣੇ ਲਈ ਹੀ ਧੜਕਣ ਦਾ ਪਰਤੱਖ ਸਬੂਤ ਹੈ। ਉਹਨਾਂ ਪਹਿਲਾਂ ਪੰਜਾਬ ਦੇ ਹੱਕ ਵਿੱਚ ਬਿਆਨ ਦਿੱਤਾ ਫਿਰ ਦਿਲੀ ਪਹੁੰਚਦਿਆਂ ਹੀ ਯੂਟਰਨ ਲੈ ਦਿਆਂ ਪੰਜਾਬ ਦੇ ਵਿਰੁੱਧ ਨਾ ਕੇਵਲ ਬਿਆਨ ਦਿੱਤਾ ਸਗੋਂ ਸੁਪਰੀਮ ਕੋਰਟ ਵਿੱਚ ਵੀ ਪੰਜਾਬ ਦੇ ਵਿਰੁੱਧ ਹਰਿਆਣੇ ਦੇ ਹੱਕ ਵਿੱਚ ਭੁਗਤਿਆ ਜਿਸ ਦਾ ਸਬੂਤ ਅਦਾਲਤ ਦੇ ਆਰਡਰ ਵਿੱਚ ਦਰਜ ਹਨ। ਇਸ ਢੌਂਗੀ ਵੱਲੋਂ ਇਹ ਅਹਿਸਾਸ ਹੋਣ ‘ਤੇ ਕਿ ਐੱਸ ਵਾਈ ਐੱਲ ਪ੍ਰਤੀ ਸਮੂਹ ਪੰਜਾਬੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਪਿੱਠ ‘ਤੇ ਆਚੁਕੇ ਹਨ ਤਾਂ ਉਹਨਾਂ ਦੋ ਦਿਨ ਪਹਿਲਾਂ ਸਤਾ ਵਿੱਚ ਆਉਣ ‘ਤੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਬਾਰੇ ਪੰਜਾਬ ਦੇ ਹੱਕ ਵਿੱਚ ਬਿਆਨ ਦੇ ਮਾਰਿਆ ਜੋ ਕਿ ਹੁਣ ਮਹਿਜ਼ ਡਰਾਮਾ ਸਿੱਧ ਹੋਇਆ।ਸ: ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਵਿੱਚ ਵੀ ਪੰਜਾਬੀਆਂ ਨਾਲੋਂ ਬਿਹਾਰ ਅਤੇ ਯੂਪੀ ਦੇ ਲੋਕਾਂ ਨੂੰ ਪਹਿਲ ਦਿੱਤੀ। ਸ: ਮਜੀਠੀਆ ਨੇ ਕੁੱਝ ਮੁਫਾਦਾਂ ਲਈ ਕੇਜਰੀਵਾਲ ਦੇ ਮਗਰ ਲੱਗਣ ਵਾਲੇ ਲੋਕਾਂ ਦੀ ਆਤਮਾ ਅਤੇ ਜ਼ਮੀਰ ਜੰਝੋਰਦਿਆਂ ਉਹਨਾਂ ਨੂੰ ਆਪਣੀ ਜ਼ਮੀਰ ਦੀ ਆਵਾਜ਼ ਇੱਕ ਵਾਰ ਜ਼ਰੂਰ ਸੁਣਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਪੰਜਾਬ ਦੇ ਲੋਕਾਂ ਤੋਂ ਟਿਕਟਾਂ ਦੇ ਨਾਮ ‘ਤੇ ਕੇਜਰੀਵਾਲ ਦੀ ਲੁਟ ਹੁਣ ਜਗ ਜ਼ਾਹਿਰ ਹੋਚੁਕਣ ਤੋਂ ਬਾਅਦ ਵੀ ਹੁਣ ਪੰਜਾਬ ਦੇ ਕੁਦਰਤੀ ਸਾਧਨਾਂ ਅਤੇ ਹੱਕਾਂ ‘ਤੇ ਡਾਕਾ ਮਾਰਨ ਦੇ ਫਿਰਾਕ ਵਿੱਚ ਲੱਗੇ ਕੇਜਰੀਵਾਲ ਦੇ ਮਗਰ ਤੁਸੀਂ ਕਦ ਤਕ ਜ਼ਮੀਰ ਮਾਰ ਕੇ ਫਿਰੋਗੇ। ਉਹਨਾਂ ਕਿਹਾ ਕਿ ਕੇਜਰੀਵਾਲ ਵੱਲੋਂ ਦੂਜੇ ਰਾਜਾਂ ਦੀ ਵਕਾਲਤ ਕਰਨ ਨੂੰ ਪੰਜਾਬ ਦੀ ਮੀਡੀਆ ਅਤੇ ਸੁਚੇਤ ਲੋਕਾਂ ਨੇ ਸਖ਼ਤ ਨੋਟਿਸ ਲੈਣਾ ਪੰਜਾਬੀਆਂ ਦੇ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਪਾਣੀ ਬਚਾਉਣਾ ਪੰਜਾਬ ਲਈ ਸਭ ਤੋਂ ਅਹਿਮ ਸੀ , ਜਿਸ ਲਈ ਸ: ਬਾਦਲ ਨੇ ਨਹਿਰ ਲਈ ਹਾਸਲ ਕੀਤੀ ਗਈ ਜ਼ਮੀਨ ਨੂੰ ਮੁਫ਼ਤ ਵਿੱਚ ਮਾਲਕਾਂ ਦੇ ਹਵਾਲੇ ਵਾਪਸ ਕਰ ਕੇ ਸਾਰੀ ਗਲ ਹੀ ਮੁਕਾ ਦਿੱਤੀ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਇੱਕ ਬੂੰਦ ਪਾਣੀ ਵੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ।

ਸ: ਮਜੀਠੀਆ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ  ਉਹਨਾਂ ਵਿਰੁੱਧ ਕੇਜਰੀਵਾਲ ਨੇ ਉਸ ਵਿਅਕਤੀ ਨੂੰ ਲਿਆ ਖੜ੍ਹਾ ਕੀਤਾ ਜਿਸ ਨੂੰ ਮੋਹਾਲੀ ਦੇ ਲੋਕ ਨਕਾਰ ਚੁੱਕੇ ਹਨ। ਉਹਨਾਂ ਵਿਸ਼ਵਾਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਲੋਕ ਤਰੱਕੀ ਪਸੰਦ ਹਨ ਤੇ ਤਰੱਕੀ ਤੇ ਵਿਕਾਸ ਲਈ ਕੰਮ ਕਰਨ ਵਾਲਿਆਂ ਨੂੰ ਫਿਰ ਮੌਕਾ ਦੇਣਗੇ। ਉਹਨਾਂ ਕਿਹਾ ਕਿ ਮੈਨੂੰ ਮਜੀਠੇ ਨੂੰ ਪੰਜਾਬ ਦੇ ਵਿਕਾਸ ‘ਚ ਮੋਹਰੀ ਪਹਿਲੇ ਤਿੰਨ ਹਲਕਿਆਂ ਵਿੱਚ ਸ਼ਮੂਲੀਅਤ ਕਰਾਉਣ ਦਾ ਫਤੂਰ ਸੀ ਜਿਸ ਨੂੰ ਪੂਰਾ ਕਰਨ ਲਈ ਉਸ ਨੇ ਦਿਨ ਰਾਤ ਮਿਹਨਤ ਕੀਤੀ ਹੈ। ਉਹਨਾਂ 2017 ਦੀਆਂ ਚੋਣਾਂ ਦੌਰਾਨ ਡੂੰਘੀ ਸੋਚ ਵਿਚਾਰ ਕਰਨ ਉਪਰੰਤ ਹੀ ਫੈਸਲੇ ਲੈਣ ਲਈ ਕਿਹਾ। ਉਹਨਾਂ ਕਿਹਾ ਕਿ ਵਿਰੋਧੀਆਂ ਕੋਲ ਪੰਜਾਬ ਦੇ ਵਿਕਾਸ ਲਈ ਕਹਿਣ ਨੂੰ ਕੁੱਝ ਨਹੀਂ ਹੈ ਸਿਵਾਏ ਲੋਕਾਂ ਨੂੰ ਭਰਮਾਉਣ ਅਤੇ ਗੁਮਰਾਹ ਕਰਨ ਦੇ।
ਇਸ ਮੌਕੇ ਮੇਜਰ ਸ਼ਿਵੀ, ਰੇਸ਼ਮ ਸਿੰਘ ਭੁੱਲਰ, ਕੁਲਵਿੰਦਰ ਧਾਰੀਵਾਲ, ਸੁਖਵਿੰਦਰ ਸਿੰਘ ਗੋਲਡੀ,ਭਗਵੰਤ ਸਿੰਘ ਸਿਆਲਕਾ, ਸਰਪੰਚ ਸੁਰਜੀਤ ਸਿੰਘ ਕੋਟਲੀ ਮਲੀਆਂ, ਭੁਪਿੰਦਰ ਸਿੰਘ ਲਾਡੀ ਟਾਹਲੀ ਸਾਹਿਬ,ਗੁਰਜਿੰਦਰ ਢਪਈਆਂ, ਸਵਰਨ ਸਿੰਘ ਰਾਮਦਿਵਾਲੀ,ਤਸਵੀਰ ਸਿੰਘ, ਕਸ਼ਮੀਰ ਸਿੰਘ ਸਰਪੰਚ, ਸਤਨਾਮ ਸਿੰਘ, ਸੁਖਦੇਵ ਸਿੰਘ, ਜਸਬੀਰ ਸਿੰਘ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *