ਕੇਜਰੀਵਾਲ ਕਰਨਗੇ ਢੱਡਰੀਆਂ ਵਾਲਾ ਨਾਲ ਮੁਲਾਕਾਤ

ss1

  • ਕੇਜਰੀਵਾਲ ਕਰਨਗੇ ਢੱਡਰੀਆਂ ਵਾਲਾ ਨਾਲ ਮੁਲਾਕਾਤ

25-25

ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੁੱਧਵਾਰ ਨੂੰ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਨਾਲ ਮੁਲਾਕਾਤ ਕਰਨਗੇ। ਮੁਲਾਕਾਤ ਗੁਰਦੁਆਰਾ ਸ਼੍ਰੀ ਪ੍ਰੇਮਸ਼ਵਰ ਦਰਬਾਰ ਵਿਖੇ ਸਵੇਰੇ 11 ਵਜੇ ਹੋਵੇਗੀ। ਪਾਰਟੀ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਕੇਜਰੀਵਾਲ ਸਿੱਧਾ ਪਟਿਆਲਾ ਜਾਣਗੇ ਤੇ ਢੱਡਰੀਆਂ ਵਾਲਾ ਮੁਲਾਕਾਤ ਕਰਨਗੇ। ਇਸ ਮੁਲਾਕਾਤ ਤੋਂ ਬਾਅਦ ਕੇਜਰੀਵਾਲ ਵੱਲੋਂ ਵੱਖਰੇ ਤੌਰ ਉੱਤੇ ਪਾਰਟੀ ਆਗੂਆਂ ਨਾਲ ਮੀਟਿੰਗ ਕਰਨ ਦੀ ਵੀ ਚਰਚਾ ਹੈ।
ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਬਾਬਾ ਰਣਜੀਤ ਸਿੰਘ ਢੱਡਰੀਆਂ ਨਾਲ ਮੁਲਾਕਾਤ ਕਰ ਚੁੱਕੀਆਂ ਹਨ। ਸੂਬੇ ਦੇ ਮੁੱਖ ਮੰਤਰੀ ਤੋਂ ਲੈ ਕੇ ਉਪ ਮੁੱਖ ਮੰਤਰੀ ਵੀ ਬਾਬਾ ਰਣਜੀਤ ਸਿੰਘ ਢੱਡਰੀਆਂ ਨਾਲ ਮੁਲਾਕਾਤ ਕਰ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦੇ ਚੁੱਕੇ ਹਨ। ਢੱਡਰੀਆਂ ਵਾਲੇ ਉੱਤੇ ਹਮਲਾ ਲੁਧਿਆਣਾ ਵਿਖੇ 17 ਮਈ ਨੂੰ ਹੋਇਆ ਸੀ। ਇਸ ਹਮਲੇ ਵਿੱਚ ਉਨ੍ਹਾਂ ਦੇ ਇੱਕ ਸੇਵਾਦਾਰ ਦੀ ਮੌਤ ਹੋ ਗਈ ਸੀ।
Share Button

Leave a Reply

Your email address will not be published. Required fields are marked *