ਕੇਂਦਰ ਸਰਕਾਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ ਪੁਰਬ ਮੌਕੇ ”ਦਸਮੇਸ਼ ਹਵਾਈ ਸੰਪਰਕ” ਸਥਾਪਤ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ: ਪ੍ਰੋ: ਚੰਦੂਮਾਜਰਾ

ss1

ਕੇਂਦਰ ਸਰਕਾਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ ਪੁਰਬ ਮੌਕੇ ”ਦਸਮੇਸ਼ ਹਵਾਈ ਸੰਪਰਕ” ਸਥਾਪਤ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ: ਪ੍ਰੋ: ਚੰਦੂਮਾਜਰਾ

ਸ੍ਰੀ ਅਨੰਦਪੁਰ ਸਾਹਿਬ, 24 ਨਵੰਬਰ (ਸੁਖਦੇਵ ਸਿੰਘ ਨਿੱਕੂਵਾਲ): ਸਰਬੰਸਦਾਨੀ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ ਪੁਰਬ ਮੌਕੇ ”ਦਸਮੇਸ਼ ਹਵਾਈ ਸੰਪਰਕ” ਸਥਾਪਤ ਕਰਨ ਸਬੰਧੀ ਕੇਂਦਰੀ ਸਰਕਾਰ ਵੱਲੋਂ ਵਿਚਾਰ ਵਟਾਂਦਰਾ ਆਰੰਭ ਕਰ ਦਿੱਤਾ ਗਿਆ ਹੈ । ਇਹ ਪ੍ਰਗਟਾਵਾ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ੍ਰੀ ਅਨੰਦਪੁਰ ਸਾਹਿਬ ਫੇਰੀ ਸਬੰਧੀ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਕੀਤਾ । ਇਸ ਮੌਕੇ ਉਨਾਂ ਦੇ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਜਥੇਦਾਰ ਮੋਹਨ ਸਿੰਘ ਢਾਹੇ ਵੀ ਹਾਜਰ ਸਨ । ਉਨਾਂ ਦੱਸਿਆਂ ਕਿ ਵੱਖ ਵੱਖ ਹਵਾਈ ਰੀਜ਼ਨਾਂ ਨੂੰ ਜੋੜ ਕੇ ਸਥਾਪਤ ਕੀਤੇ ਜਾਣ ਵਾਲੇ ਇਸ ਦਸਮੇਸ਼ ਹਵਾਈ ਸੰਪਰਕ ਦੀ ਤਜਵੀਜ ਦੀ ਮੰਗ ਉਨਾਂ ਵੱਲੋਂ ਲੋਕ ਸਭਾ ਅੰਦਰ ਉਡਾਈ ਗਈ ਸੀ । ਜਿਸ ਸਬੰਧੀ ਪ੍ਰਧਾਨ ਮੰਤਰੀ ਦਫਤਰ ਵੱਲੋਂ ਸਿਧਾਂਤਕ ਪ੍ਰਵਾਨੀ ਦੇ ਦਿੱਤੀ ਗਈ ਹੈ । ਤਿਆਰ ਇਸ ਤਜਵੀਜ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ, ਚੰਡੀਗੜ (ਸ੍ਰੀ ਅਨੰਦਪੁਰ ਸਾਹਿਬ), ਬਠਿੰਡਾ (ਸਾਬੋ ਕੀ ਤਲਵੰਡੀ), ਨਾਂਦੇੜ ਸਾਹਿਬ (ਸੱਚਖੰਡ ਸ੍ਰੀ ਹਜੂਰ ਸਾਹਿਬ) ਆਦਿ ਸ਼ਾਮਲ ਹੈ । ਚੰਦੂਮਾਜਰਾ ਨੇ ਦੱਸਿਆਂ ਕਿ ਉਕਤ ਦਸਮੇਸ਼ ਹਵਾਈ ਸੰਪਰਕ ‘ਤੇ ਹਵਾਈ ਉਡਾਨਾਂ ਕਰਨ ਲਈ ਵੱਖ ਵੱਖ ਹਵਾਈ ਕੰਪਨੀ ਵੀ ਤਿਆਰ ਹਨ । ਉਨਾਂ ਦੱਸਿਆਂ ਕਿ ਪ੍ਰਧਾਨ ਮੰਤਰੀ ਦੀ ਸ੍ਰੀ ਅਨੰਦਪੁਰ ਸਾਹਿਬ ਫੇਰੀ ਦੌਰਾਨ ਪਿਛਲੀ ਵਾਜਪਾਈ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਿਲਟਰੀ ਅਫੀਸਰ ਸਿਖਲਾਈ ਅਕੈਡਮੀ ਬਣਾਉਣ ਦੀ ਯੋਜਨਾ ਦੇ ਮਸਲੇ ਨੂੰ ਮੁੜ ਰੱਖਿਆ ਜਾਵੇਗਾ । ਪੰਜਾਬ ਸਰਕਾਰ ਵੱਲੋਂ ਐਸਵਾਈਐਲ ਲਈ ਅਕਵਾਇਜਰ ਜਮੀਨ ਦੇ ਮੁਆਵਜੇ ਵੱਲੋਂ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰਾਸੀ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਵਾਲ ਉਠਾਉਣ ‘ਤੇ ਪ੍ਰਤੀਕਰਮ ਦਿੰਦਿਆਂ ਪ੍ਰੋ: ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਦੇ ਇਨਾਂ ਬਿਆਨਾਂ ਨਾਲ ਕਾਂਗਰਸ ਦੇ ਐਸਵਾਈਐਲ ਸਬੰਧੀ ਸੱਚ ਸਾਹਮਣੇ ਆ ਗਿਆ ਹੈ । ਉਨਾਂ ਕਿਹਾ ਕਿ ਆਪਣੇ ਆਪ ਨੂੰ ਕਿਸਾਨ ਪੱਖੀ ਕਹਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਮਰਹੂਮ ਆਗੂ ਇੰਦਰ ਗਾਂਧੀ ਦੀ ਪੰਜਾਬ ਵਿਰੋਧੀ ਭਾਵਨਾ ਦਾ ਸਮਰਥਨ ਕਰਕੇ ਅਸਲੀਅਤ ਸਾਹਮਣੇ ਲੈ ਆਉਂਦੀ ਹੈ। ਉਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਸਰਕਾਰ ਦੇ ਲੋਕ ਪੱਖੀ ਫੈਸਲਾ ਦੀ ਪ੍ਰੰਸਸ਼ਾ ਕਰਨਾ ਸਿੱਖਣ । ਉਨਾਂ ਕਿਹਾ ਕਿ ਐਸ ਵਾਈ ਐਲ ਲਈ ਕਿਸਾਨਾਂ ਦੀ ਹਾਸਲ ਕੀਤੀ ਜਮੀਨ ਇਸ ਵੇਲੇ ਨਾ ਕਿਸਾਨਾਂ ਦੀ ਵਰਤੋਂ ਵਿਚ ਸੀ ਅਤੇ ਨਾ ਹੀ ਦੇਸ਼ ਦੀ ਵਰਤੋਂ ਵਿੱਚ ਸੀ । ਜਿਸ ਕਰਕੇ ਸਰਕਾਰ ਨੇ ਉਕਤ ਜਮੀਨ ਅਸਲ ਮਾਲਕਾਂ ਨੂੰ ਸੌਂਪ ਕੇ ਸਲਾਘਾਯੋਗ ਕੰਮ ਕੀਤਾ ਗਿਆ ਹੈ । ਇਸ ਮੌਕੇ ਉਨਾਂ ਦੇ ਨਾਲ ਸਰਕਲ ਪ੍ਰਧਾਨ ਹਰਜੀਤ ਸਿੰਘ ਅਚਿੰਤ, ਸੁਰਿੰਦਰ ਸਿੰਘ ਮਟੌਰ, ਇੰਦਰਜੀਤ ਸਿੰਘ ਅਰੋੜਾ ਪ੍ਰਧਾਨ ਵਪਾਰ ਮੰਡਲ ਸ੍ਰੀ ਅਨੰਦਪੁਰ ਸਾਹਿਬ, ਇੰਦਰਜੀਤ ਸਿੰਘ ਬੇਦੀ, ਪਰਮਜੀਤ ਸਿੰਘ ਪੰਮਾ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *