ਕੇਂਦਰ ਵੱਲੋਂ ‘ਲੰਗਰ’ ਅਤੇ ‘ਕੜਾਹ ਪ੍ਰਸ਼ਾਦ’ ‘ਤੇ ਜੀ.ਐਸ.ਟੀ ਲਗਾਉਣਾ ਸਿੱਖ ਮਰਿਯਾਦਾ ‘ਤੇ ਸੱਟ ਮਾਰਨ ਵਰਗਾ : ਪ੍ਰੋ. ਬਡੂੰਗਰ

ss1

ਕੇਂਦਰ ਵੱਲੋਂ ‘ਲੰਗਰ’ ਅਤੇ ‘ਕੜਾਹ ਪ੍ਰਸ਼ਾਦ’ ‘ਤੇ ਜੀ.ਐਸ.ਟੀ ਲਗਾਉਣਾ ਸਿੱਖ ਮਰਿਯਾਦਾ ‘ਤੇ ਸੱਟ ਮਾਰਨ ਵਰਗਾ : ਪ੍ਰੋ. ਬਡੂੰਗਰ
ਜੀ.ਐਸ.ਟੀ ਕੌਂਸਲ ਦੀ ਮੀਟਿੰਗ ਵਿੱਚ ‘ਲੰਗਰ’ ਮੁੱਦਾ ਨਾ ਵਿਚਾਰਨਾ ਮੰਦਭਾਗਾ

ਪਟਿਆਲਾ,9 ਅਕਤੂਬਰ (ਦਇਆ ਸਿੰਘ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਨਤਮਸਤਕ ਹੋਣ ਪੁੱਜੀਆਂ ਸੰਗਤਾਂ ਤੇ ਸ਼ਰਧਾਲੂਆਂ ਲਈ ਚਲਾਏ ਜਾ ਰਹੇ ‘ਲੰਗਰ ਅਤੇ ‘ਕੜਾਹ’ ਪ੍ਰਸ਼ਾਦ ‘ਤੇ ਜੀ.ਐਸ.ਟੀ ਨਾ ਹਟਾਏ ਜਾਣ ‘ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ‘ਲੰਗਰ’ ਅਤੇ ‘ਕੜਾਹ ਪ੍ਰਸ਼ਾਦ’ ‘ਤੇ ਟੈਕਸ ਲਗਾ ਕੇ ਸੱਟ ਮਾਰਨਾ ਸਿੱਖ ਮਰਿਯਾਦਾ ‘ਤੇ ਸੱਟ ਮਾਰਨ ਵਰਗਾ ਹੈ।
ਪ੍ਰੋ. ਬਡੂੰਗਰ ਨੇ ਕਿਹਾ ਕਿ ‘ਲੰਗਰ ਅਤੇ ‘ਕੜਾਹ ਪ੍ਰਸ਼ਾਦ’ ਹਟਾਉਣ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਚਿੱਠੀ ਪੱਤਰ ਅਤੇ ਵਫ਼ਦ ਭੇਜ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖਜ਼ਾਨ ਮੰਤਰੀ ਅਰੁਣ ਜੇਤਲੀ ਨੂੰ ਜਾਣੂੰ ਕਰਵਾਇਆ, ਪ੍ਰੰਤੂ ਅੱਜ ਤੱਕ ਕੇਂਦਰ ਵੱਲੋਂ ਜੀ.ਐਸ.ਟੀ. ਹਟਾਉਣ ਨੂੰ ਲੈ ਕੇ ਮੁੜ ਨਜ਼ਰਸਾਨੀ ਕਰਨਾ ਮੁਨਾਸਬ ਨਹੀਂ ਸਮਝਿਆ ਗਿਆ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜੀ.ਐਸ.ਟੀ. ਕੌਂਸਲ ਦੀ ਮੀਟਿੰਗ ਵਿੱਚ ਵਪਾਰੀਆਂ ਨੂੰ ਛੂਟ ਅਤੇ ਟੈਕਸ ਰਾਹੀਂ ਰਾਹਤ ਦੇ ਦਿੱਤੀ ਗਈ ਹੈ, ਪ੍ਰੰਤੂ ‘ਲੰਗਰ’ ਦਾ ਮੁੱਦਾ ਨਾ ਵਿਚਾਰਿਆ ਜਾਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਤਾਂ ‘ਲੰਗਰ’ ਨੂੰ ਟੈਕਸ ਮੁਕਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ‘ਲੰਗਰ ਤੇ ‘ਕੜਾਹ ਪ੍ਰਸ਼ਾਦ’ ਤੋਂ ਟੈਕਸ ਹਟਾਉਣ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਕੇਂਦਰ ਕੋਲ ਉਠਾਇਆ, ਪ੍ਰੰਤੂ ਟੈਕਸ ‘ਤੇ ਰਾਹਤ ਦੇਣ ਲਈ ਕੇਂਦਰ ਸਰਕਾਰ ਨੇ ਕੋਈ ਸੁਚਾਰੂ ਕਦਮ ਨਹੀਂ ਚੁੱਕੇ। ਪ੍ਰੋ. ਬਡੂੰਗਰ ਨੇ ‘ਲੰਗਰ’ ਨੂੰ ਟੈਕਸ ਮੁਕਤ ਕਰਨ ਦੀ ਮੰਗ ਦੁਹਰਾਉਂਦਿਆਂ ਕਿਹਾ ਕਿ ਗੁਰਦੁਆਰਿਆਂ ਵਿੱਚ ਸੰਗਤਾਂ ਤੇ ਸ਼ਰਧਾਲੂਆਂ ਨੂੰ ਮੁਫ਼ਤ ਦਿੱਤੇ ਜਾ ਰਹੇ ‘ਲੰਗਰ’ ਤੋਂ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਜੀ.ਐਸ.ਟੀ. ਟੈਕਸ ਹਟਾ ਲੈਣਾ ਚਾਹੀਦਾ ਹੈ।

Share Button

Leave a Reply

Your email address will not be published. Required fields are marked *