ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sun. Jul 5th, 2020

ਕੇਂਦਰ ਵੱਲੋਂ ਖੇਤੀਬਾੜੀ ਜਿਨਸਾ, ਖਾਦ, ਬੀਜ, ਪੈਸਟੀਸਾਈਡ ਆਦਿ ਦੀ ਸਪਲਾਈ ਲਈ ਕਾਲ ਸੈਂਟਰ ਸਥਾਪਤ-ਡੀ.ਸੀ.

ਕੇਂਦਰ ਵੱਲੋਂ ਖੇਤੀਬਾੜੀ ਜਿਨਸਾ, ਖਾਦ, ਬੀਜ, ਪੈਸਟੀਸਾਈਡ ਆਦਿ ਦੀ ਸਪਲਾਈ ਲਈ ਕਾਲ ਸੈਂਟਰ ਸਥਾਪਤ-ਡੀ.ਸੀ.

ਫਰੀਦਕੋਟ 14 ਅਪ੍ਰੈਲ (ਪ.ਪ.): ਭਾਰਤ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਕੇਂਦਰ ਤੇ ਰਾਜਾਂ ਵਿਚਕਾਰ ਲਾਕਡਾਊਨ/ਕਰਫਿਊ ਦੌਰਾਨ ਅੰਤਰਰਾਜੀ ਆਵਾਜਾਈ ਲਈ ਤਾਲਮੇਲ ਸਥਾਪਤ ਕਰਨ, ਫਲ, ਸਬਜ਼ੀਆਂ, ਖੇਤੀਬਾੜੀ ਨਾਲ ਸਬੰਧਤ ਸਮਾਨ ਜਿਵੇ ਕਿ ਬੀਜ, ਖਾਦਾਂ, ਪੈਸਟੀਸਾਈਡ ਆਦਿ ਦੀ ਨਿਰਵਿਘਨ ਸਪਲਾਈ ਲਈ ਰਾਸ਼ਟਰੀ ਪੱਧਰ ਤੇ ‘ਐਗਰੀ ਟਰਾਂਸਪੋਰਟ ਕਾਲ ਸੈਂਟਰ’ ਦੀ ਸਥਾਪਨਾ ਕੀਤੀ ਹੈ, ਜਿਸ ਦੇ ਟੋਲ ਫਰੀ ਨੰ: 18001804200 ਅਤੇ 14488 ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਇਨ੍ਹਾਂ ਟੋਲ ਫਰੀ ਨੰਬਰਾਂ ਤੇ ਕਿਸੇ ਵੀ ਮੋਬਾਇਲ, ਲੈਂਡਲਾਈਨ ਨੰਬਰ ਤੋਂ ਗੱਲ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਕੋਈ ਵੀ ਟਰੱਕ ਡਰਾਈਵਰ, ਵਪਾਰੀ, ਰਿਟੇਲਰ, ਟਰਾਂਸਪੋਰਟਰ ਜਾਂ ਕੋਈ ਵੀ ਇਸ ਕਾਰੋਬਾਰ ਨਾਲ ਜੁੜਿਆ ਹੋਵੇ, ਅੰਤਰ-ਰਾਜੀ ਆਵਾਜਾਈ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਲਈ ਇਨ੍ਹਾਂ ਟੋਲ ਫਰੀ ਨੰਬਰਾਂ (ਕਾਲ ਸੈਂਟਰ) ਤੇ ਗੱਲ ਕਰ ਸਕਦਾ ਹੈ। ਕਾਲ ਸੈਂਟਰ ਵੱਲੋਂ ਸਬੰਧਤ ਕਾਲ ਦੇ ਹੱਲ ਲਈ ਵਹੀਕਲ ਦਾ ਨੰਬਰ ਅਤੇ ਹੋਰ ਜਾਣਕਾਰੀ ਸਬੰਧਤ ਰਾਜ ਨੂੰ ਭੇਜੀ ਜਾਵੇਗੀ ਤੇ ਸਮੱਸਿਆ ਦਾ ਨਿਪਟਾਰਾ ਕਰਵਾਏਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਲਈ ਰਾਸ਼ਟਰੀ ਪੱਧਰ ਦੇ ਐਗਰੀ ਟਰਾਂਸਪੋਰਟ ਕਾਲ ਸੈਂਟਰ ਤੇ ਸੰਪਰਕ ਕਰਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: