ਕੇਂਦਰ ਦੀ ਸਖ਼ਤੀ! ਟੀਬੀ ਰੋਕਣ ਲਈ ਦਿਓ ਸ਼ਰਾਬ ਦੀ ਖੁੱਲ੍ਹ

ss1

ਕੇਂਦਰ ਦੀ ਸਖ਼ਤੀ! ਟੀਬੀ ਰੋਕਣ ਲਈ ਦਿਓ ਸ਼ਰਾਬ ਦੀ ਖੁੱਲ੍ਹ

ਨਵੀਂ ਦਿੱਲੀ: ਬਿਹਾਰ ‘ਚ ਸ਼ਰਾਬਬੰਦੀ ਦੇ ਕਈ ਹਾਂਪੱਖੀ ਨਤੀਜੇ ਦੇਖਣ ਨੂੰ ਮਿਲੇ ਹਨ ਪਰ ਇਸ ਨਾਲ ਟੀਬੀ ਦੀ ਜਾਂਚ ‘ਚ ਅੜਚਣ ਆ ਰਹੀ ਹੈ। ਸਿਹਤ ਵਿਭਾਗ ਦੇ ਅਧਿਕਾਰੀ ਮੁਤਾਬਕ ਬਿਹਾਰ ‘ਚ ਪਿਛਲੇ ਸਾਲਾਂ ‘ਚ ਸ਼ਰਾਬ ‘ਤੇ ਪਾਬੰਦੀ ਤੋਂ ਬਾਅਦ ਟੀਬੀ ਨਾਲ ਜੁੜੀ ਜਾਂਚ ਦਾ ਕੰਮ ਮੁਕੰਮਲ ਬੰਦ ਹੋ ਗਿਆ ਹੈ। ਇਸ ਦਾ ਨੋਟਿਸ ਲੈਂਦੇ ਹੋਏ ਕੇਂਦਰੀ ਸਿਹਤ ਮੰਤਰਾਲੇ ਨੇ ਬਿਨਾਂ ਰੁਕਾਵਟ ਸੇਵਾ ਨੂੰ ਜਾਰੀ ਰੱਖਣ ਲਈ ਅਲਕੋਹਲ ਖਰੀਦਣ ਤੇ ਵਰਤਣ ਦੀ ਵਿਸ਼ੇਸ਼ ਛੂਟ ਦਿੱਤੀ ਹੈ।

ਮੰਤਰਾਲੇ ਨੇ ਕਿਹਾ ਹੈ ਕਿ ਟੀਬੀ ਦੀ ਜਾਂਚ ਲਈ ਵਰਤੋਂ ‘ਚ ਆਉਣ ਵਾਲੀ ਅਲਕੋਹਲ ਦੀ ਕਿੱਲਤ ਹੈ। ਇਹ ਸਰਕਾਰੀ ਸੰਸਥਾਵਾਂ ‘ਚ ਜ਼ਿਆਦਾ ਹੈ। ਕੇਂਦਰ ਨੇ ਲਿਖਿਆ ਹੈ ਕਿ ਟੀਬੀ ਠੀਕ ਕਰਨ ਦਾ ਸਫਲ ਤਰੀਕਾ ਸਮੇਂ ‘ਤੇ ਰੋਗ ਦਾ ਪਤਾ ਲਾਉਣਾ ਹੈ ਤਾਂ ਹੀ ਇਸ ਦਾ ਇਲਾਜ ਹੁੰਦਾ ਹੈ।

ਦੱਸਣਯੋਗ ਹੈ ਕਿ ਟੀਬੀ ਜਾਂਚ ਕਰਨ ਵਾਲੇ ਟੈਸਟ ‘ਚ ਅਲਕੋਹਲ ਦੀ ਵਰਤੋਂ ਹੁੰਦੀ ਹੈ। ਨਿਤੀਸ਼ ਕੁਮਾਰ ਨੇ ਇਸ ਵਾਰ ਸਰਕਾਰ ਬਣਨ ‘ਤੇ ਬਿਹਾਰ ‘ਚ ਸ਼ਰਾਬ ‘ਤੇ ਪਾਬੰਦੀ ਲਾ ਦਿੱਤੀ ਸੀ। ਹੁਣ ਦੇਖਣਾ ਹੈ ਕਿ ਕਦੋਂ ਤੱਕ ਇਹ ਸੰਕਟ ਹੱਲ ਹੁੰਦਾ ਹੈ।

Share Button

Leave a Reply

Your email address will not be published. Required fields are marked *