ਕੇਂਦਰ ਦੀ ਭਾਈਵਾਲ ਸਰਕਾਰ ਵਿੱਚ ਬਾਦਲ ਸਰਕਾਰ ਦੀ ਹਾਲਤ ਪਤਲੀ

ss1

ਕੇਂਦਰ ਦੀ ਭਾਈਵਾਲ ਸਰਕਾਰ ਵਿੱਚ ਬਾਦਲ ਸਰਕਾਰ ਦੀ ਹਾਲਤ ਪਤਲੀ

ਤਪਾ ਮੰਡੀ, 1 ਜੁਲਾਈ (ਨਰੇਸ਼ ਗਰਗ)ਦਿਨੋਂ ਦਿਨ ਵੱਧ ਰਹੀ ਮਹਿੰਗਾਈ, ਬਾਜ਼ਾਰ ‘ਚ ਇੱਕ ਦੂਜੇ ਪ੍ਰਤੀ ਵਿਸਵਾਸ ਦੇ ਖਤਮ ਹੋਣ ਕਾਰਨ ਠੱਪ ਹੋ ਰਹੀ ਦੁਕਾਨਦਾਰੀ ਅਤੇ ਵੱਡੇ ਮਾਲ ਹਾਲ ਕਾਰਨ ਛੋਟੇ ਵਪਾਰਕ ਤਬਕੇ ਦੀ ਤਬਾਹੀ ਅਤੇ ਰੁਜ਼ਗਾਰ ਦੇ ਸੋਮੇ ਖਤਮ ਹੁੰਦੇ ਜਾਣ ਕਾਰਨ ਅੱਜ ਸੂਬੇ ਦੀ ਹਾਲਤ ਬੜੀ ਤਰਸਯੋਗ ਬਣ ਚੁੱਕੀ ਹੈ। ਸਥਾਨਕ ਮੰਡੀ ‘ ਚ ਅਕਾਲੀ ਪਿਛੋਕੜ ਨਾਲ ਸਬੰਧਤ ਕੁਝ ਵਿਅਕਤੀਆਂ ਵੱਲੋਂ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਲੈਕੇ ਰਫੂ ਚੱਕਰ ਹੋ ਜਾਣ ਕਾਰਨ ਵੀ ਜਨਤਾ ‘ਚ ਸਰਕਾਰ ਪ੍ਰਤੀ ਭਾਰੀ ਰੋਸਾ ਵੇਖਣ ਨੂੰ ਮਿਲ ਰਿਹਾ ਹੈ। ਇਹੀ ਨਹੀਂ ਖੁੰਭਾ ਵਾਂਗ ਉਭਰੀਆਂ ਕਈ ਕੰਪਨੀਆਂ ਜਿਵੇਂ ਲਾਈਵ ਟਰੇਡਿੰਗ, ਪਰਲਜ, ਕਰਾਊਨ ਤੇ ਚਿਟਫੰਡ ਕੰਪਨੀਆਂ ਵੱਲੋਂ ਸਵਰਗ ਦੇ ਸੁਫਨੇ ਵਿਖਾਕੇ ਲੋਕਾਂ ਨੂੰ ਆਪਣੇ ਜਾਲ ‘ਚ ਫਸਾਕੇ ਕਰੋੜਾਂ ਰੁਪਏ ਹੀ ਨਹੀਂ ਅਰਬਾਂ-ਖਰਬਾਂ ਰੁਪਏ ਲੁੱਟਕੇ ਵਿਦੇਸ਼ਾਂ ‘ਚ ਭੱਜ ਜਾਣ ਤੇ ਸਰਕਾਰ ਵੱਲੋਂ ਉਨਾਂ ਲਈ ਗੰਭੀਰ ਨਾ ਹੋਣਾ ਆਮ ਲੋਕਾਂ ‘ਚ ਨਿਰਾਸਤਾ ਦਾ ਮਹੌਲ ਪੈਦਾ ਕਰ ਰਿਹਾ ਹੈ। ਆਮ ਦੁਕਾਨਾਂ ਦੇ 10 ਕੁ ਹਜ਼ਾਰ ਰੁਪਏ ਦੀ ਤਨਖਾਹ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਹਾਲਤ ਵੀ ਬੇਹੱਦ ਤਰਸਯੋਗ ਬਣੀ ਹੋਈ ਹੈ। ਮੋਟਰਸਾਈਕਲ ਕਿਸ਼ਤਾਂ ਤੇ ਲੈਕੇ ਅਜਿਹੇ ਨੌਜਵਾਨ ਜਿੱਥੇ ਸੀਮਤ ਤਨਖਾਹ ‘ਚ 2500-3000 ਰੁਪਏ ਪਰ ਮਹੀਨੇ ਕਿਸ਼ਤ ਕਟਵਾਉਂਦੇ ਹਨ, ਉਥੇ 1000 ਰੁਪਏ ਦੇ ਕਰੀਬ ਮੋਬਾਇਲ ਖਰਚਾ ਅਤੇ 1000-2000 ਦੇ ਫੁਟਕਲ ਖਰਚੇ ਤੋਂ ਬਾਅਦ ਉਨਾਂ ਪੱਲੇ ਘਰ ਚਲਾਉਣ ਲਈ ਬਹੁਤ ਘੱਟ ਰੁਪਏ ਬਚਦੇ ਹਨ। ਉਪਰੋਂ ਆਏ ਦਿਨ ਨਿੱਤ ਵਰਤੋਂ ਦੀਆਂ ਘਰੇਲੂ ਵਸਤਾਂ ਦੀਆਂ ਅਸਮਾਨ ਛੋਹਦੀਆਂ ਕੀਮਤਾਂ ਕਾਰਨ ਆਮ ਬੰਦੇ ਦਾ ਦੀਵਾਲਾ ਨਿੱਕਲਣ ਵਾਲਾ ਹੋ ਗਿਆ ਹੈ। ਰਹਿੰਦੀ-ਖੂੰਹਦੀ ਕਸਰ ਸਰਕਾਰ ਵੱਲੋਂ ਵਿਕਾਸ ਦਾ ਪ੍ਰਚਾਰ ਤੇ ਮੰਤਰੀਆਂ, ਜਥੇਦਾਰਾਂ ਤੇ ਐਮ ਐਲ ਏਜ ਵੱਲੋਂ ਸਰਕਾਰ ਦੇ ਗੁਣਗਾਣ ਪੂਰੀ ਕਰ ਦਿੰਦੇ ਹਨ।
ਲੋਕਾਂ ਵਿੱਚ ਚਰਚਾ ਹੈ ਕਿ ਅਕਾਲੀ ਦਲ ਦੀ ਭਾਈਵਾਲ ਮੋਦੀ ਸਰਕਾਰ ਕੇਂਦਰ ‘ਚ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਕੋਈ ਵੀ ਅਜਿਹਾ ਪੈਕੇਜ ਨਹੀਂ ਲਿਆ ਸਕੀ,ਜਿਸ ਦਾ ਜਿਕਰ ਕੀਤਾ ਜਾ ਸਕਦਾ ਹੋਵੇ। ਜਦਕਿ ਹਮੇਸਾਂ ਕਾਂਗਰਸ ਸਰਕਾਰ ਸਮੇਂ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਤੋਂ ਵੱਡੇ-ਵੱਡੇ ਪੈਕੇਜ ਲੈਣ ਤੇ ਪੰਜਾਬ ਸਿਰ ਚੜਿਆ ਕਰਜਾ ਮੁਆਫ ਕਰਵਾਉਣ ਤੋਂ ਇਲਾਵਾ ਸੜਕਾਂ ਨੂੰ ਚਾਰ ਮਾਰਗੀ ਬਣਾਉਣ ਵਰਗੇ ਵੱਡੇ ਪ੍ਰੋਜੈਕਟ ਲੈਕੇ ਵੀ ਬਾਦਲ ਸਾਹਿਬ ਉਨਾਂ ਨੂੰ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕਰਾਰ ਦਿੰਦੇ ਸਨ। ਜਦਕਿ ਪੰਜਾਬ ਦੇ ਮੋਜੂਦਾ ਵਿਤ ਮੰਤਰੀ ਸ੍ਰੀ ਅਰੁਣ ਜੇਤਲੀ ਤੋਂ ਸ੍ਰੀ ਅੰਮ੍ਰਿਤਸਰ ਫੇਰੀ ਦੌਰਾਨ ਕੁੱਝ ਵੀ ਹਾਸਿਲ ਨਾ ਕਰ ਸਕਣਾ ਸਰਕਾਰ ਲਈ ਬੇਹੱਦ ਸਰਮਸਾਰ ਦੀ ਸਥਿਤੀ ਪੈਦਾ ਕਰ ਗਿਆ।

Share Button

Leave a Reply

Your email address will not be published. Required fields are marked *