ਕੇਂਦਰ ਦੀ ਕਿਸਾਨਾਂ ‘ਤੇ ਵੀ ਟੈਕਸ ਲਾਉਣ ਦੀ ਤਿਆਰੀ?

ss1

ਕੇਂਦਰ ਦੀ ਕਿਸਾਨਾਂ ‘ਤੇ ਵੀ ਟੈਕਸ ਲਾਉਣ ਦੀ ਤਿਆਰੀ?

ਨਵੀਂ ਦਿੱਲੀ: ਨੀਤੀ ਅਯੋਗ ਦੀ ਬੈਠਕ ‘ਚ ਕਿਸਾਨਾਂ ਨੂੰ ਇਨਕਮ ਟੈਕਸ ਦੇ ਦਾਇਰੇ ‘ਚ ਲਿਆਉਣ ‘ਤੇ ਚਰਚਾ ਹੋਈ ਹੈ। ਇਹ ਕਿਹਾ ਗਿਆ ਹੈ ਕਿ ਇਸ ਨਾਲ ਟੈਕਸ ਤੋਂ ਮਨਾਹੀ ਕਰਨ ਵਾਲੇ ਲੋਕਾਂ ‘ਤੇ ਨੈਤਿਕ ਦਬਾਅ ਵਧੇਗਾ। ਬੈਠਕ ‘ਚ ਇਹ ਵੀ ਚਰਚਾ ਹੋਈ ਹੈ ਕਿ ਸਭ ਨੂੰ ਇਨਕਮ ਟੈਕਸ ਦੇ ਦਾਇਰੇ ‘ਚ ਲਿਆਉਣ ਨਾਲ ਟੈਕਸ ਦੀ ਕੁਲੈਕਸ਼ਨ ਵਧੇਗੀ ਤੇ ਇਸ ਨਾਲ ਦੇਸ਼ ਦੀ ਆਰਥਿਕਤਾ ਨੂੰ ਫਾਇਦਾ ਹੋਵੇਗਾ।

ਮਾਹਰਾਂ ਨੇ ਕਿਹਾ ਹੈ ਕਿ ਦੇਸ਼ ‘ਚ ਦੋ ਸੌ ਪੱਚੀ ਮਿਲੀਅਨ ਹਾਊਸ ਹੋਲਡ ‘ਚੋਂ ਦੋ ਤਿਹਾਈ ਪੇਂਡੂ ਖੇਤਰ ‘ਚ ਹਨ। ਹੁਣ ਸਿਰਫ਼ ਸ਼ਹਿਰੀ ਖੇਤਰ ਹੀ ਸਹੀ ਤਰੀਕੇ ਨਾਲ ਟੈਕਸ ਦਿੰਦੇ ਹਨ। ਇਸ ਨਾਲ ਹੀ ਆਰਥਿਕਤਾ ਅੱਗੇ ਤੁਰਦੀ ਹੈ। ਮਾਹਰਾਂ ਨੇ ਸਲਾਹ ਦਿੱਤੀ ਹੈ ਕਿ ਇਸ ਨਾਲ ਟੈਕਸ ਸਬੰਧੀ ਪਿੰਡਾਂ ਤੇ ਸ਼ਹਿਰਾਂ ‘ਚ ਪਾੜਾ ਘਟੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਉਸੇ ਟੈਕਸ ਨਾਲ ਹੀ ਕਿਸਾਨਾਂ ਲਈ ਮੁੜ ਚੰਗੀਆਂ ਨੀਤੀਆਂ ਬਣਨਗੀਆਂ।

ਉਧਰ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਸਾਨਾਂ ‘ਤੇ ਟੈਕਸ ਲਾਉਣ ਦੇ ਮਾਮਲੇ ‘ਤੇ ਕਿਹਾ ਹੈ ਕਿ ਇਸ ਸਬੰਧੀ ਨੀਤੀ ਅਯੋਗ ਦੇ ਮਾਹਰਾਂ ਨੇ ਸਲਾਹ ਜ਼ਰੂਰ ਦਿੱਤੀ ਸੀ ਪਰ ਸਰਕਾਰ ਇਸ ਦੇ ਪੱਖ ‘ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਲਾਹ ‘ਚ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।

Share Button

Leave a Reply

Your email address will not be published. Required fields are marked *