ਕੇਂਦਰ ਅਤੇ ਹੋਰਨਾਂ ਰਾਜਾਂ ਦੇ ਤਜ਼ਰਬਿਆਂ ਨੂੰ ਘੋਖਦਿਆਂ ਪੰਜਾਬ ਵਿਆਪਕ ਤੇ ਅਸਰਦਾਰ ਖਣਨ ਨੀਤੀ ਲਈ ਤਿਆਰ ਬਰ ਤਿਆਰ: ਸਿੱਧੂ

ss1

ਕੇਂਦਰ ਅਤੇ ਹੋਰਨਾਂ ਰਾਜਾਂ ਦੇ ਤਜ਼ਰਬਿਆਂ ਨੂੰ ਘੋਖਦਿਆਂ ਪੰਜਾਬ ਵਿਆਪਕ ਤੇ ਅਸਰਦਾਰ ਖਣਨ ਨੀਤੀ ਲਈ ਤਿਆਰ ਬਰ ਤਿਆਰ: ਸਿੱਧੂ

ਖਣਨ ਬਾਰੇ ਬਣੀ ਕੈਬਨਿਟ ਸਬ ਕਮੇਟੀ ਕੇਂਦਰੀ ਮੰਤਰਾਲੇ ਅਤੇ ਹੋਰਨਾਂ ਰਾਜਾਂ ਦੇ ਸਫਲ ਤਜ਼ਰਬਿਆਂ ਨੂੰ ਘੋਖਣ ਤੋਂ ਬਾਅਦ ਖਣਨ ਬਾਰੇ ਵਿਆਪਕ ਤੇ ਅਸਰਦਾਰ ਰਿਪੋਰਟ ਮੰਤਰੀ ਮੰਡਲ ਨੂੰ ਤੈਅ ਸਮਾਂ ਸੀਮਾ 21 ਅਪਰੈਲ ਤੱਕ ਸੌਂਪਣ ਲਈ ਕਮੇਟੀ ਪੂਰੀ ਤਰ੍ਹਾਂ ਤਿਆਰ ਹੈ। ਇਹ ਖੁਲਾਸਾ ਅਤੇ ਕੈਬਨਿਟ ਸਬ ਕਮੇਟੀ ਦੇ ਮੁਖੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਖਣਨ ਮੰਤਰਾਲੇ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ। ਇਸ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਨੇ ਅੱਜ ਖਣਨ ਮੰਤਰਾਲੇ ਦੇ ਸਕੱਤਰ ਸ੍ਰੀ ਅਨਿਲ ਮੁਕਿਮ, ਸੰਯੁਕਤ ਸਕੱਤਰ (ਖਣਨ) ਡਾ. ਐਨ.ਕੇ.ਸਿੰਘ ਅਤੇ ਡਾਇਰੈਕਟਰ ਸ੍ਰੀ ਪ੍ਰਿਥੁਲ ਕੁਮਾਰ ਨਾਲ ਮੀਟਿੰਗ ਕੀਤੀ।
ਸ. ਸਿੱਧੂ ਨੇ ਕਿਹਾ ਕਿ ਸਬ ਕਮੇਟੀ ਵੱਲੋਂ ਰਿਪੋਰਟ ਸੌਂਪਣ ਤੋਂ ਪਹਿਲਾਂ ਕੇਂਦਰ ਅਤੇ ਦੂਜੇ ਰਾਜਾਂ ਦੇ ਸਫਲ ਤਜ਼ਰਬਿਆਂ ਨੂੰ ਰਿਪੋਰਟ ਦਾ ਹਿੱਸਾ ਬਣਾਉਣ ਲਈ ਸਬ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਕੇਂਦਰੀ ਖਣਨ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇ ਜਿਸ ਤਹਿਤ ਅੱਜ ਉਨ੍ਹਾਂ ਇਹ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰਾਲੇ ਵੱਲੋਂ ਇਸ ਸਬੰਧੀ ਹਾਸਲ ਕਰ ਲਏ ਗਏ ਹਨ। ਇਸ ਤੋਂ ਇਲਾਵਾ ਖਣਨ ਬਾਰੇ 13 ਰਾਜਾਂ ਵੱਲੋਂ ਤਿਆਰ ਕੀਤੀ ਅਧਿਐਨ ਰਿਪੋਰਟ ਵੀ ਕੇਂਦਰੀ ਮੰਤਰਾਲੇ ਵੱਲੋਂ ਸਾਂਝੀ ਕੀਤੀ ਗਈ ਜਿਸ ਨੂੰ ਉਨ੍ਹਾਂ ਹਾਸਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੁਝਾਵਾਂ ਅਤੇ ਅਧਿਐਨ ਰਿਪੋਰਟਾਂ ਉਪਰ ਭਲਕੇ ਚੰਡੀਗੜ ਵਿਖੇ ਹੋਣ ਵਾਲੀ ਸਬ ਕਮੇਟੀ ਦੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਸ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਵਿੱਚ ਗੈਰ-ਕਾਨੂੰਨੀ ਖਣਨ ‘ਤੇ ਪੂਰਨ ਕਾਬੂ ਪਾਉਣ ਅਤੇ ਸੂਬਾ ਵਾਸੀਆਂ ਦੇ ਹੱਕਾਂ ਦੀ ਰਾਖੀ ਕਰਦੀ ਹੋਈ ਵਿਆਪਕ ਖਣਨ ਨੀਤੀ ਬਣਾ ਰਹੀ ਹੈ ਜਿਸ ਨਾਲ ਪੁਰਾਣੀ ਨੀਤੀ ਦੀਆਂ ਖਾਮੀਆਂ ਨੂੰ ਦੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਸਬ ਕਮੇਟੀ ਦੀਆਂ ਸਿਫਾਰਸ਼ਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ ਅਤੇ ਦੂਜੇ ਸੂਬਿਆਂ ਦੇ ਸਫਲ ਤਜ਼ਰਬੇ ਕਮੇਟੀ ਨੂੰ ਰਿਪੋਰਟ ਬਣਾਉਣ ਵਿੱਚ ਸਹਾਈ ਸਿੱਧ ਹੋਣਗੇ। ਜ਼ਿਕਰਯੋਗ ਹੈ ਕਿ ਖਣਨ ਬਾਰੇ ਕੈਬਨਿਟ ਸਬ ਕਮੇਟੀ ਵਿੱਚ ਸ.ਸਿੱਧੂ ਦੇ ਨਾਲ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੀ ਮੈਂਬਰ ਹਨ।
ਮੀਟਿੰਗ ਵਿੱਚ ਸ. ਸਿੱਧੂ ਦੇ ਨਾਲ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਸ੍ਰੀ ਕਰਨੇਸ਼ ਸ਼ਰਮਾ ਅਤੇ ਉਨ੍ਹਾਂ ਦੇ ਸਲਾਹਕਾਰ ਸ੍ਰੀ ਅੰਗਦ ਸਿੰਘ ਸੋਹੀ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *