Thu. Jul 11th, 2019

ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਦੇ ਸੰਗਤ ਦਰਸ਼ਨ ‘ਚ ਪੁਲਿਸ ਪ੍ਰਸ਼ਾਸਨ ਦੀ ਗਿਣਤੀ ਵੱਧ ਤੇ ਆਮ ਜਨਤਾ ਦੀ ਘੱਟ

ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਦੇ ਸੰਗਤ ਦਰਸ਼ਨ ‘ਚ ਪੁਲਿਸ ਪ੍ਰਸ਼ਾਸਨ ਦੀ ਗਿਣਤੀ ਵੱਧ ਤੇ ਆਮ ਜਨਤਾ ਦੀ ਘੱਟ

Picture1ਬਰੇਟਾ 31 ਜੁਲਾਈ (ਰੀਤਵਾਲ) ਅੱਜ ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਨੇ ਬਰੇਟਾ ਵਿੱਖੇ ਵੱਖ ਵੱਖ ਕਰੋੜਾਂ ਰੁਪੈ ਦੇ ਵਿਕਾਸ ਕਾਰਜਾਂ ਦੇ ਨੀਹ ਪੱਥਰ ਰੱਖੇ। ਸੰਗਤ ਦਰਸ਼ਨ ਦੌਰਾਨ ਉਹਨਾਂ ਵੱਖ ਵੱਖ ਵਾਰਡਾਂ ਦੀਆਂ ਸਮੱਸਿਆਵਾਂ ਕੌਂਸਲਰਾਂ ਰਾਹੀਂ ਸੁਣੀਆਂ ਅਤੇ ਵੱਖ ਵੱਖ ਮੰਗਾਂ ਅਨੁਸਾਰ ਗ੍ਰਾਂਟਾ ਮਨਜੂਰ ਕੀਤੀਆਂ ਅਤੇ ਬੇਸਹਾਰਾ ਗਊਸਾਲਾ ਲਈ 10 ਲੱਖ ਦੀ ਗ੍ਰਾਂਟ ਦਾ ਐਲਾਨ ਕੀਤਾ।ਇਸ ਮੌਕੇ ਉਹਨਾਂ ਵੱਲੋ ਬਰੇਟਾ ਧਰਮਪੁਰਾ,ਬੋਹਾ ਅਤੇ ਲਦਾਲ ਤੋਂ ਬੋਹਾ ਸੜਕਾਂ ਦੇ ਨੀਹ ਪੱਥਰ ਵੀ ਰੱਖੇ ਗਏ।ਖਾਸ਼ ਕਰ ਬਠਿੰਡਾ ਵਿਖੇ ਏਮਜ ਹਸਪਤਾਲ ਦੇ ਹੋਂਦ ਵਿੱਚ ਆਉਣ ਕਰਕੇ ਲੋਕਾਂ ਨੁੰ ਆਪਣਾਂ ਇਲਾਜ ਸੋਖਾ ਹੋਵੇਗਾ।ਉਹਨਾਂ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਵਰਗਾਂ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਵੀ ਜਾਣੂ ਕਰਵਾਇਆ ਅਤੇ ਤੀਜੀ ਵਾਰ ਲੋਕਾਂ ਨੁੰ ਅਕਾਲੀ ਭਾਜਪਾ ਦੇ ਹੱਕ ਵਿੱਚ ਭੁਗਤਨ ਦਾ ਸੱਦਾ ਦਿੱਤਾ। ਦੂਜੇ ਪਾਸੇ ਆਮ ਲੋਕਾਂ ਵਿੱਚ ਬੀਬਾ ਜੀ ਪ੍ਰਤੀ ਭਾਰੀ ਰੋਸ ਦੇਖਣ ਨੂੰ ਮਿਲਿਆ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਆਪਣੀਆਂ ਸਿਕਾਇਤਾਂ ਪੇਸ਼ ਕਰਨ ਲਈ ਬੀਬਾ ਜੀ ਦੇ ਨੇੜੇ ਜਾਣ ਹੀ ਨਹੀਂ ਦਿੱਤਾ ਕਿਉਂਕਿ ਪੁਲਿਸ ਪ੍ਰਸ਼ਾਸਨ ਅਤੇ ਮੌਜੂਦਾ ਅਕਾਲੀ ਲੀਡਰਾਂ ਨੂੰ ਡਰ ਸੀ ਕਿ ਕਿਤੇ ਲੋਕ ਸਾਡੀਆਂ ਕਰਤੂਤਾਂ ਦੀ ਪੋਲ ਹੀ ਨਾ ਖੋਲ ਦੇਣ। ਸ਼ਹਿਰ ਵਾਸੀ ਆਮ ਗੱਲਾਂ ਕਰਦੇ ਸੁਣੇ ਗਏ ਕਿ ਸ਼ਹਿਰ ਵਿੱਚ ਤਾਂ ਪਹਿਲਾਂ ਹੀ ਕੌਂਸਲਰਾਂ ਦੇ ਦੋ ਧੜੇ ਹੋ ਚੁੱਕੇ ਹਨ ਇਹ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਕੀ ਮੰਗਾਂ ਮੰਗਣਗੇ? ਕਿਉਂਕਿ ਇਹਨਾਂ ਦੋਹਾਂ ਗਰੁੱਪਾਂ ਵਿੱਚ ਤਾਂ ਪਹਿਲਾਂ ਹੀ ਆਪਸੀ ਵਿਰੋਧ ਬਹੁਤ ਜ਼ਿਆਦਾ ਹੈ ਜੋ ਕਿ ਦੋਵੇਂ ਗਰੁੱਪ ਆਪਣੇ ਆਪ ਨੂੰ ਅਕਾਲੀ ਸਮਝਦੇ ਹਨ ਜਦਕਿ ਇਹਨਾਂ ਦੇ ਆਪਸੀ ਵਿਰੋਧ ਕਾਰਨ ਆਮ ਲੋਕ ਚੱਕੀ ਦੇ ਦਾਣਿਆ ਵਾਂਗ ਪਿਸ ਰਹੇ ਹਨ। ਅੱਜ ਦੀ ਹੋਈ ਪੁਲਿਸ ਪ੍ਰਸ਼ਾਸਨ ਦੀ ਆਮ ਲੋਕਾਂ ਨਾਲ ਬਦਸਲੂਕੀ ਕਾਰਨ ਅਕਾਲੀ ਦਲ ਨੂੰ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪਾਰਟੀ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ।

Leave a Reply

Your email address will not be published. Required fields are marked *

%d bloggers like this: