ਕੇਂਦਰੀ ਮੰਤਰੀ ਸਾਂਪਲਾਂ ਦੀ ਥਾਂ ਭਗਵੰਤ ਮਾਨ ਨੇ ਕੀਤੀ ਸਾਡੀ ਮੱਦਦ : ਪੀੜਤ

ss1

ਕੇਂਦਰੀ ਮੰਤਰੀ ਸਾਂਪਲਾਂ ਦੀ ਥਾਂ ਭਗਵੰਤ ਮਾਨ ਨੇ ਕੀਤੀ ਸਾਡੀ ਮੱਦਦ : ਪੀੜਤ

20 copy
ਜਲੰਧਰ : ਆਮ ਆਦਮੀ ਪਾਰਟੀ ਦੇ ਕਨਵੀਨਰ ਭਗਵੰਤ ਮਾਨ ਨੇ ਅੱਜ ਜਲੰਧਰ ‘ਚ ਪ੍ਰੈੱਸ ਕਾਨਫਰੰਸ ਕੀਤੀ। ਇਸ ਪ੍ਰੈੱਸ ਕਾਨਫਰੰਸ ਦੌਰਾਨ ਭਗਵੰਤ ਮਾਨ ਨੇ ਵਿਦੇਸ਼ਾਂ ‘ਚ ਫਸੇ ਨੌਜਵਾਨਾਂ ਨਾਲ ਹੋ ਰਹੀ ਮਨੁੱਖੀ ਤਸਕਰੀ ਦਾ ਮਾਮਲਾ ਚੁੱਕਿਆ। ‘ਆਪ’ ਕਨਵੀਨਰ ਆਪਣੇ ਕੁਝ ਸਾਊਦੀ ਅਰਬ ਤੋਂ ਆਪਣੇ ਵਤਨ ਪਰਤੇ ਨੌਜਵਾਨਾਂ ਨੂੰ ਵੀ ਲੈ ਕੇ ਆਏ ਅਤੇ ਉਥੋਂ ਦੇ ਹਾਲਾਤਾਂ ਬਾਰੇ ਦੱਸਿਆ। ਸਾਊਦੀ ਅਰਬ ਤੋਂ ਵਾਪਸ ਪਰਤੇ ਨੌਜਵਾਨ ਚਰਨਜੀਤ ਜੋ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ, ਨੇ ਆਪਣੇ ਨਾਲ ਹੋਈ ਹੱਢਬੀਤੀ ਬਾਰੇ ਦੱਸਿਆ ਕਿ ਉਥੋਂ ਦੇ ਹਾਲਾਤ ਬੇਹੱਦ ਬਦਤਰ ਹਨ। ਉਸ ਨੇ ਦੱਸਿਆ ਕਿ ਇਥੋਂ ਸਾਡੇ ਕੋਲੋਂ ਉਥੋਂ ਦੇ 1700 ਦੀ ਤਨਖਾਹ ਦੇ ਹਿਸਾਬ ਨਾਲ ਪੇਪਰ ਸਾਈਨ ਕਰਵਾ ਲਏ ਅਤੇ ਫਿਰ ਉਥੇਂ ਸਾਡੇ ਕੋਲੋਂ 1100 ਦੀ ਤਨਖਾਹ ਦੇ ਹਿਸਾਬ ਨਾਲ ਪੇਪਰ ‘ਤੇ ਦਸਤਖਤ ਕਰਵਾਏ ਪਰ ਨਾ ਤਾਂ ਸਾਨੂੰ ਕੰਮ ਦਿੱਤਾ ਅਤੇ ਨਾ ਹੀ ਸਾਨੂੰ 1100 ਦੇ ਹਿਸਾਬ ਨਾਲ ਪੈਸੇ। ਦਰਦਭਰੀ ਦਾਸਤਾ ਦੱਸਦੇ ਹੋਏ ਉਸ ਨੇ ਅੱਗੇ ਦੱਸਿਆ ਕਿ ਆਪਣੇ ਵਤਨ ਵਾਪਸ ਪਰਤਣ ਲਈ ਸਾਡੇ ਪਰਿਵਾਰ ਨੇ ਸਰਪੰਚ ਅਤੇ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਨਾਲ ਵੀ ਸੰਪਰਕ ਕੀਤਾ ਸੀ ਪਰ ਉਨ੍ਹਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਇਸ ਤੋਂ ਬਾਅਦ ਅਸੀਂ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਨ ਦੇ ਨਾਲ-ਨਾਲ ਭਵਵੰਤ ਮਾਨ ਨਾਲ ਸੰਪਰਕ ਕਰਕੇ ਇਥੇ ਪੁੱਜੇ। ਉਸ ਨੇ ਦੱਸਿਆ ਕਿ ਜੇਕਰ ਵਿਜੇ ਸਾਂਪਲਾ ਸਾਡੀ ਗੱਲ ਸੁਣ ਲੈਂਦੇ ਤਾਂ ਅਸੀਂ ਹੁਸ਼ਿਆਰਪੁਰ ਛੱਡ ਕੇ ਸੰਗਰੂਰ ਨਾ ਜਾਂਦੇ। ਅੱਗੇ ਦੱਸਦੇ ਹੋਏ ਉਸ ਨੇ ਕਿਹਾ ਕਿ ਸਾਊਦੀ ਅਰਬ ‘ਚ ਅਸੀਂ 2
ਹਜ਼ਾਰ ਦੇ ਕਰੀਬ ਪੰਜਾਬੀਆਂ ਨੂੰ ਮਿਲੇ ਹਾਂ ਜੋ ਕਿ ਉਥੇ ਪੈਸੇ ਕਮਾਉਣ ਦੀ ਖਾਤਰ ਗਏ ਹੋਏ ਹਨ ਪਰ ਉਦੋਂ ਦੇ ਮਾੜੇ ਹਾਲਾਤਾਂ ‘ਚ ਫਸੇ ਹਨ। ਇਸ ਦੌਰਾਨ ਭਗਵੰਤ ਮਾਨ ਨੇ ਇਨ੍ਹਾਂ ਨੌਜਵਾਨਾਂ ਦੇ ਸਹੀ ਸਲਾਮਤ ਵਤਨ ਪਰਤਣ ‘ਤੇ ਭਗਵਾਨ ਦਾ ਸ਼ੁੱਕਰੀਆ ਕੀਤਾ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਥੋਂ ਇਕ ਕੰਪਨੀ ‘ਚ ਲਿਜਾ ਕੇ ਦੂਜੀ ਕੰਪਨੀ ‘ਚ ਲੜਕੇ ਵੇਚੇ ਜਾਂਦੇ ਹਨ। ਭਗਵੰਤ ਮਾਨ ਨੇ ਵਿਦੇਸ਼ ਮੰਤਰਾਲੇ ਤੋਂ ਮੰਗ ਕਰਦੇ ਹੋਏ ਕਿਹਾ ਕਿ ਅਜਿਹੇ ਧੋਖੇਬਾਜ਼ ਏਜੰਟਾਂ ਦਾ ਲਾਇਸੈਂਸ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਨੁੱਖੀ ਤਸਕਰੀ ਦਾ ਉਹ ਸੰਸਦ ‘ਚ ਵੀ ਚੁੱਕਣਗੇ।

Share Button

Leave a Reply

Your email address will not be published. Required fields are marked *