ਕੇਂਦਰੀ ਮੰਤਰੀ ਵਿਜੇ ਸਾਂਪਲਾ ਰੋਸ ਮੁਜਾਹਰੇ ਦੌਰਾਨ ਹੋਏ ਫੱਟੜ

ss1

ਕੇਂਦਰੀ ਮੰਤਰੀ ਵਿਜੇ ਸਾਂਪਲਾ ਰੋਸ ਮੁਜਾਹਰੇ ਦੌਰਾਨ ਹੋਏ ਫੱਟੜ

ਅੱਜ ਇੱਥੇ ਅਕਾਲੀ ਦਲ ਦੇ ਵਿਧਾਨ ਸਭਾ ਘੇਰਾਉ ਦੌਰਾਨ ਪਾਣੀ ਵਾਲੀ ਤੋਪ ਦੀਆਂ ਬੁਛਾੜਾਂ ਅਤੇ ਪੁਲਿਸ ਨਾਲ ਹੋਈ ਧੱਕ ਮੁੱਕੀ ਦੌਰਾਨ ਕੇਂਦਰੀ ਮੰਤਰੀ ਅਤੇ  ਪੰਜਾਬ ਬੀ ਜੇ ਪ੍ਰਧਾਨ ਵਿਜੈ ਸਾਂਪਲਾ ਵੀ ਫੱਟੜ ਹੋ ਗਏ | ਉਨ੍ਹਾਂ ਦੀਆਂ ਅੱਖਾਂ ਤੇ ਚੋਟ ਆਈ , ਸਿੱਟੇ ਵਜੋਂ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ| ਇਹ ਵੀ ਸੂਚਨਾ ਹੈ ਸਾਂਪਲਾ ਦੀ ਖੱਬੀ ਅੱਖ ਵਿਚ ਖ਼ੂਨ ਦਾ ਜਮਾ ਹੋ ਗਿਆ ਹੈ| ਬੇਸ਼ੱਕ ਡਾਕਟਰ ਨੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਹੈ ਪਰ ਅੱਖਾਂ ਤੰਦਰੁਸਤ ਹੋਣ ਲਈ ਕੁੱਝ ਸਮਾਂ ਲੱਗ ਸਕਦਾ ਹੈ ਅਤੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ|
ਚੇਤੇ ਰਹੇ ਕਿ ਪਾਣੀ ਦੀਆਂ ਬੁਛਾੜਾਂ ਅਤੇ ਬਾਅਦ ਵਿਚ ਲਾਠੀਚਾਰਜ ਕੀਤੇ ਜਾਂ ਨਾਲ ਕੁੱਝ ਸੀਨੀਅਰ ਅਕਾਲੀ ਨੇਤਾ  ਅਤੇ ਵਰਕਰ ਵੀ ਫੱਟੜ ਹੋਏ ਸਨ|

Share Button

Leave a Reply

Your email address will not be published. Required fields are marked *