ਕੇਂਦਰੀ ਟੀਮ ਨੇ ਸ਼ਹਿਰ ਅੰਦਰ ਮੁੱਖ ਮਾਰਗ ਉੱਤੇ ਲੱਗ ਰਹੇ ਅੰਨੇ ਪੁੱਲ ਵਾਲੀ ਥਾਂ ਦਾ ਕੀਤਾ ਨਰਿੱਖਣ

ss1

ਕੇਂਦਰੀ ਟੀਮ ਨੇ ਸ਼ਹਿਰ ਅੰਦਰ ਮੁੱਖ ਮਾਰਗ ਉੱਤੇ ਲੱਗ ਰਹੇ ਅੰਨੇ ਪੁੱਲ ਵਾਲੀ ਥਾਂ ਦਾ ਕੀਤਾ ਨਰਿੱਖਣ
ਅੰਨੇ ਤੇ ਪਿੱਲਰਾ ਵਾਲੇ ਪੁੱਲ ਸਬੰਧੀ ਦੁਕਾਨਦਾਰਾ ਦੀ ਲਈ ਰਾਇ
ਦੁਕਾਨਦਾਰਾ ਨੂੰ ਪਿੱਲਰਾ ਵਾਲਾ ਪੁੱਲ ਲਾਉਣ ਦਾ ਦਿੱਤਾ ਭਰੋਸਾ
ਪਿੱਲਰਾ ਵਾਲਾ ਪੁੱਲ ਲਾਉਣ ਲਈ ਪੈਰਵਾਈ ਕਰ ਰਹੇ ਭਾਜਪਾ ਆਗੂ ਦਾ ਬਨੂੜ ਪੁੱਜਣ ਤੇ ਭਰਵਾਂ ਸਵਾਗਤ

24-30
ਬਨੜ, 23 ਮਈ : ਬਨੂੜ ਦੇ ਦੁਕਾਨਦਾਰਾ ਵੱਲੋਂ ਮੁੱਖ ਮਾਰਗ ਉੱਤੇ ਬਨਾਏ ਜਾ ਰਹੇ ਮਿੱਟੀ ਦੇ ਅੰਨੇ ਪੁੱਲ ਸਬੰਧੀ ਕੀਤੇ ਜਾ ਰਹੇ ਸੰਘਰਸ਼ ਨੂੰ ਉਦੋ ਬੂਰ ਪੈਣ ਦੀ ਆਸ ਬੱਝੀ, ਜਦੋ ਦੋ ਮੈਂਬਰੀ ਕੇਂਦਰੀ ਟੀਮ ਨੇ ਪੁੱਲ ਵਾਲੀ ਥਾਂ ਦਾ ਦੌਰਾ ਕੀਤਾ। ਉਨਾਂ ਸ਼ਹਿਰ ਅੰਦਰ ਲੰਘਦੀ ਮੁੱਖ ਮਾਰਗ ਦੇ ਦੋਹਾਂ ਪਾਸਿਆ ਦੀ ਜਾਂਚ ਕੀਤੀ ਅਤੇ ਪੁੱਲ ਲੱਗਣ ਵਾਲੀ ਸਮੁੱਚੀ ਥਾਂ ਦਾ ਨਰਿੱਖਣ ਕੀਤਾ। ਭਾਂਵੇ ਕੇਦਰੀ ਟੀਮ ਕੁਝ ਦੇਰ ਮੁੱਖ ਮਾਰਗ ਉੱਤੇ ਹੀ ਰੁੱਕੀ, ਪਰ ਉਨਾਂ ਸੜਕ ਦੇ ਦੋਵੇ ਪਾਸੇ ਦੇ ਦੁਕਾਨਦਾਰਾ ਨਾਲ ਗੱਲਬਾਤ ਕੀਤੀ ਅਤੇ ਅੰਨੇ ਪੁੱਲ ਅਤੇ ਪਿੱਲਰਾ ਵਾਲੇ ਪੁੱਲ ਦੇ ਚੰਗੇ ਤੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਟੀਮ ਵਿੱਚ ਸ਼ਾਮਲ ਨੈਸਨਲ ਹਾਈਵੇ ਅਥਾਰਟੀ ਭਾਰਤ (ਐਨਐਚਏਆਈ) ਦੇ ਚੀਫ ਇੰਜਨੀਅਰ ਸ੍ਰੀ ਨਾਗਪਾਲ ਅਤੇ ਐਨਐਚਏਆਈ ਦੇ ਐਸ ਸੀ ਸ੍ਰੀ ਅਯੁਧਿਆ ਪ੍ਰਸ਼ਾਦ ਨੇ ਦੁਕਾਨਦਾਰਾ ਨੂੰ ਭਰੋਸਾ ਦਿੱਤਾ ਕਿ ਉਹ ਅੰਨੇ ਪੁੱਲ ਦੀ ਥਾਂ ਪਿੱਲਰਾ ਵਾਲਾ ਪੁੱਲ ਬਨਾਉਣ ਲਈ ਸ਼ਿਫਾਰਸ ਕਰਨਗੇ। ਇਸ ਮੋਕੇ ਉਨਾਂ ਨਾਲ ਪੰਜਾਬ ਤੋਂ ਐਨਐਚ ਦੇ ਐਸ ਈ ਸ੍ਰੀ ਏਕੇ ਸਿੰਗਲਾ, ਐਸਸੀ ਸ੍ਰੀ ਟੀਐਸ ਚਾਹਲ ਅਤੇ ਐਸਡੀਓ ਲੋਕ ਨਿਰਮਾਣ ਵਿਭਾਗ ਹਰਪਾਲ ਸਿੰਘ ਵੀ ਟੀਮ ਨਾਲ ਹਾਜਰ ਸਨ।
ਜਿਕਰਯੋਗ ਹੈ ਕਿ ਸ਼ਹਿਰ ਵਿੱਚ ਲੰਘਦੀ ਜੀਰਕਪੁਰ-ਪਟਿਆਲਾ ਮੁੱਖ ਮਾਰਗ ਉੱਤੇ ਮਿੱਟੀ ਦੇ ਪੁੱਲ ਬਨਾਏ ਜਾ ਰਹੇ ਹਨ। ਜਿਸ ਲਈ ਦੁਕਾਨਦਾਰ ਤੇ ਸ਼ਹਿਰਵਾਸੀ ਪਿੱਲਰਾ ਵਾਲ ਪੁੱਲ ਬਨਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਦੁਕਾਨਦਾਰਾ ਦਾ ਕਹਿਣਾ ਹੈ, ਕਿ ਸ਼ਹਿਰ ਅੰਨੇ ਪੁੱਲ ਨਾਲ ਦੋ ਹਿੱਸਿਆ ਵਿੱਚ ਵੰਡੀਆ ਜਾਵੇਗਾ ਅਤੇ ਦੁਕਾਨਾਦਾਰ ਦਾ ਕਾਰੋਬਾਰ ਤਬਾਹ ਹੋ ਜਾਵੇਗਾ। ਇਸ ਦੇ ਹੱਲ ਲਈ ਹਲਕੇ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਸ਼ਹਿਰ ਵਾਸੀਆ ਨੂੰ ਲੈ ਕੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆ ਨੂੰ ਮਿਲ ਚੁੱਕੇ ਹਨ ਅਤੇ ਸਥਾਨਕ ਅਕਾਲੀ ਆਗੂ ਸੰਸਦੀ ਸਕੱਤਰ ਐਨਕੇ ਸ਼ਰਮਾਂ ਨੂੰ ਇਸ ਦੇ ਹੱਲ ਲਈ ਬੇਨਤੀ ਕਰ ਚੁੱਕੇ ਹਨ।
ਸ਼ਹਿਰਵਾਸੀਆ ਨੇ ਬਨੂੜ ਵਿਖੇ ਪੁੱਜੇ ਭਾਜਪਾ ਦੇ ਸੂਬਾ ਸਕੱਤਰ ਗੁਰਤੇਜ ਸਿੰਘ ਢਿੱਲੋਂ ਹੋਰਾ ਕੋਲ ਵੀ ਇਹ ਮੁੱਦਾ ਜੋਰ-ਸ਼ੋਰ ਨਾਲ ਉਠਾਇਆ ਸੀ। ਜਿਨਾਂ ਇਹ ਮਾਮਲਾ ਕੇਦਰੀ ਮੰਤਰੀ ਲੋਕ ਨਿਰਮਾਣ ਵਿਭਾਗ ਨਿਤਿਨ ਗਾਡਗਰੀ ਦੇ ਧਿਆਨ ਵਿੱਚ ਲਿਆਂਦਾ ਸੀ । ਜਿਨਾਂ ਦੀ ਕੋਸਿਸ ਸਦਕਾ ਅੱਜ ਇਹ ਟੀਮ ਪੁੱਜੀ। ਟੀਮ ਤੋਂ ਬਾਅਦ ਸ਼ਹਿਰ ਵਿੱਚ ਸ੍ਰੀ ਢਿੱਲੋਂ ਵੀ ਪੁੱਜ ਗਏ। ਜਿਨਾਂ ਦਾ ਵਪਾਰ ਮੰਡਲ ਦੇ ਪ੍ਰਧਾਨ ਗੁਰਚਰਨ ਸਿੰਘ ਦੀ ਅਗਵਾਈ ਵਿੱਚ ਮਾਈ ਬੰਨੋ ਚੌਂਕ ਉੱਤੇ ਜੋਰਦਾਰ ਸਵਾਗਤ ਕੀਤਾ ਅਤੇ ਧੰਨਵਾਦ ਕੀਤਾ।
ਸ੍ਰੀ ਢਿੱਲੋਂ ਨੇ ਦੁਕਾਨਦਾਰਾ ਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਵਿੱਚ ਪਿੱਲਰਾ ਵਾਲਾ ਪੁੱਲ ਹੀ ਬਣੇਗਾ। ਜਿਸ ਦੀ ਅੱਜ ਕਾਰਵਾਈ ਪੈ ਚੁੱਕੀ ਹੈ। ਇਸ ਮੌਕੇ ਪ੍ਰੇਮ ਚੰਦ ਥੰਮਨ, ਅਜੈਬ ਭੱਟੀ, ਗੁਰਦੀਪ ਸਿੰਘ, ਦਵਿੰਦਰ ਲਾਇਲਪੁਰੀ, ਡਾ: ਮਨੋਹਰ ਲਾਲ, ਨਿਰਮਲ ਹਲਵਾਈ, ਦੇਵਰਾਜ ਉਬਰਾਏ, ਨਰੇਸ ਕੁਮਾਰ, ਰਾਮੇਸਵਰ ਧੀਮਾਨ, ਸੁਰਿੰਦਰ ਜੈਨ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *