ਕੂਕੋਵਾਲ ਵਿੱਚ ਪ੍ਰਵਾਸੀ ਭਾਰਤੀ ਦੀ ਕੋਠੀ ਵਿਚੋਂ ਚੋਰਾ ਨੇ ਲੱਖਾ ਚੋਰੀ ਕਰਕੇ ਹੋਏ ਫਰਾਰ

ਕੂਕੋਵਾਲ ਵਿੱਚ ਪ੍ਰਵਾਸੀ ਭਾਰਤੀ ਦੀ ਕੋਠੀ ਵਿਚੋਂ ਚੋਰਾ ਨੇ ਲੱਖਾ ਚੋਰੀ ਕਰਕੇ ਹੋਏ ਫਰਾਰ

ਹੁਸ਼ਿਆਰਪੁਰ 13 ਅਪ੍ਰੈਲ ( ਤਰਸੇਮ ਦੀਵਾਨਾ ) ਥਾਣਾ ਮੇਹਟੀਆਣਾ ਦੇ ਅਧੀਨ ਪਿੰਡ ਕੂਕੋਵਾਲ ਵਿਖੇ ਚੋਰਾ ਇੱਕ ਵੱਡੀ ਵਾਰਦਾਤ ਅੰਜਾਮ ਦਿੱਤਾ ਹੈ। ਇਸ ਮੌਕੇ ਪੀਤੜ ਦਲਜੀਤ ਸਿੰਘ ਕਨੇਡਾ ਪੁੱਤਰ ਗੋਲਕ ਸਿੰਘ ਵਾਸੀ ਕੂਕੋਵਾਲ ਥਾਣਾ ਮੇਹਟੀਆਣਾ ਦੱਸਿਆ ਕਿ ਬੀਤੇ ਦਿਨੀ ਪਤੀ ਪਤਨੀ ਆਪਣੀ ਬੇਟੀ ਨੂੰ ਵਿਦੇਸ਼ ਭੇਜਣ ਲਈ ਦਿੱਲੀ ਏਅਰਪੋਰਟ ਤੇ ਛੱਡਣ ਗਏ ਹੋਏ ਸੀ। ਜਦੋ ਘਰ ਵਾਪਸ ਆ ਕੇ ਦੇਖਿਆ ਮੇਨ ਗੇਟ ਦਰਵਾਜੇ ਦਾ ਤਾਲਾ ਤੋੜਿਆ ਹੋਇਆ ਸੀ ਅਤੇ ਕਮਰੇ ਦਾ ਲੱਕੜ ਦਾ ਦਰਵਾਜਾ ਤੋੜਿਆ ਹੋਇਆ ਸੀ। ਉਨਾ ਦੱਸਿਆ ਕਿ ਚੋਰਾ ਨੇ ਅਲਮਾਰੀ ਦੇ ਲਾਕਰ ਨੂੰ ਤੋੜ ਕੇ ਦੋ ਸੋਨੇ ਦੇ ਕੜੇ, ਇੱਕ ਹਾਰ ਸੈਟ, ਇੱਕ ਜੋੜਾ ਕਾਟੇ, ਇੱਕ ਮੁੰਦਰੀ, ਪੰਜਾਹ ਹਜ਼ਾਰ ਰੁਪਏ ਕੈਸ, ਪੰਜ ਹਾਜ਼ਰ ਅਮਰੀਕਨ ਡਾਲਰ, ਤਿੰਨ ਹਜ਼ਾਰ ਕਨੇਡੀਅਨ ਡਾਲਰ ਅਤੇ ਇੱਕ ਕੀਮਤੀ ਮੋਬਾਇਲ ਫੋਨ ਚੋਰੀ ਕਰਕੇ ਫਰਾਰ ਹੋ ਗਏ। ਪੀੜਤ ਦਲਜੀਤ ਸਿੰਘ ਕਨੇਡਾ ਨੇ ਦੱਸਿਆ ਕਿ ਇਸ ਚੋਰੀ ਉਨਾ ਦਾ 10 ਲੱਖ ਦੇ ਕੀਰਬ ਨੁਕਸਾਨ ਹੋਇਆ ਹੈ।

ਇਸ ਚੋਰੀ ਸੂਚਨਾ ਥਾਣਾ ਮੇਹਟੀਆਣਾ ਪੁਲਿਸ ਨੂੰ ਦੇ ਦਿੱਤੀ ਹੈ। ਇਸ ਮੌਕੇ ਥਾਣਾ ਮੇਹਟੀਆਣਾ ਪੁਲਿਸ ਦੇ ਮੁੱਖੀ ਪ੍ਰਮੋਦ ਕੁਮਾਰ ਐਸ ਐਚ ਓ ਨੇ ਮੌਕੇ ਪੁਹੰਚ ਕੇ ਅਣਪਾਛਤੇ ਚੋਰਾ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਦਿੱਤੀ ਹੈ। ਇਸ ਮੌਕੇ ਥਾਣਾ ਮੇਹਟੀਆਣਾ ਪੁਲਿਸ ਨੇ ਪ੍ਰਵਾਸੀ ਭਾਰਤੀ ਦਲਜੀਤ ਸਿੰਘ ਕਨੇਡਾ ਵਿਸ਼ਵਾਸ ਦਿੱਤਾ ਕਿ ਚੋਰਾਂ ਫ਼ੜ ਲਿਆ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: