ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਹੋਈ ਅਹਿਮ ਮੀਟਿੰਗ

ss1

ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਹੋਈ ਅਹਿਮ ਮੀਟਿੰਗ
ਕਈ ਅਮਿਹ ਫੈਸਲਿਆਂ ‘ਤੇ ਕੀਤੀ ਵਿਚਾਰ ਚਰਚਾ

img-20161121-wa0030ਤਲਵੰਡੀ ਸਾਬੋ, 21 ਨਵੰਬਰ (ਗੁਰਜੰਟ ਸਿੰਘ ਨਥੇਹਾ)- ਭਾਵੇਂ ਮੋਦੀ ਦੀ ਕੇਂਦਰੀ ਸਰਕਾਰ ਹੋਵੇ ਜਾਂ ਅਕਾਲੀ-ਭਾਜਪਾ ਗੱਠਜੋੜ ਹੋਵੇ ਲੋਕ ਸੰਘਰਸ਼ ਤੋਂ ਬਗੈਰ ਇਸਦਾ ਕੋਈ ਹੱਲ ਨਹੀਂ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਤਹਿਸੀਲ ਕਮੇਟੀ ਦੀ ਚੋਣ ਸਮੇਂ ਡੈਲੀਗੇਟ ਇਜਲਾਸ ਨੂੰ ਸੰਬੋਧਨ ਕਰਦਿਆਂ ਕਾਮਰੇਡ ਹਰੀਰਾਮ ਚੱਕ ਸ਼ੇਰੇ ਵਾਲਾ ਸੂਬਾ ਮੀਤ ਪ੍ਰਧਾਨ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਨੇ ਕੀਤਾ।
ਇਸ ਮੌਕੇ ਉਹਨਾਂ ਅੱਗੇ ਬੋਲਦਿਆਂ ਜਿੱਥੇ ਦਲਿਤ ਭਾਈਚਾਰੇ ‘ਤੇ ਦਿਨੋਂ ਦਿਨ ਹੋ ਰਹੇ ਅੱਤਿਆਚਾਰਾਂ ਦੀ ਪੁਰਜ਼ੋਰ ਨਿੰਦਾ ਕੀਤੀ ੳੁੱਥੇ ਅਬੋਹਰ, ਹਮੀਰਗੜ੍ਹ, ਜਲੂਰ ਅਤੇ ਕੀਤੇ ਜਾ ਰਹੇ ਹੋਰ ਅਜਿਹੇ ਅਤਿਆਚਾਰਾਂ ਵਿਰੁੱਧ ਤਕੜੀ ਮੁਹਿੰਮ ਛੇੜਨ ‘ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਸਰਬਸੰਮਤੀ ਨਾਲ 15 ਮੈਂਬਰੀ ਤਹਿਸੀਲ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਕ੍ਰਮਵਾਰ ਜੋਗਾ ਸਿੰਘ ਧਰਮਸੋਤ ਪ੍ਰਧਾਨ, ਕਾ. ਬਾਬੂ ਸਿੰਘ ਤਲਵੰਡੀ ਜਨ: ਸਕੱਤਰ, ਮਨਜੀਤ ਕੌਰ, ਜੱਸੀ ਧਰਮਸੋਤ ਅਤੇ ਜਸਵਿੰਦਰ ਸਿੰਘ ਮੀਤ ਸੱਕਤਰ, ਕਾਮਰੇਡ ਗੁਰਚਰਨ ਸਿੰਘ ਜੋਧਪੁਰ ਪਾਖਰ ਤੇ ਹਰਦਮ ਸਿੰਘ ਨੂੰ ਮੀਤ ਪ੍ਰਦਾਨ ਚੁਣਿਆ ਗਿਆ।
ਚੋਣ ਦੌਰਾਨ ਮਨਰੇਗਾ ਸਕੀਮ ਦੀਆਂ ਤਰੁੱਟੀਆਂ ਦੂਰ ਕਰਨ, ਮੁੱਖ ਮੰਤਰੀ ਵੱਲੋਂ ਪੰਜ-ਪੰਜ ਮਰਲੇ ਦੇ ਪਲਾਟ ਕੱਟਣ, ਬਿਜਲੀ ਬਿੱਲਾਂ ਦੀ 200 ਯੁਨਿਟ ਮਾਫ ਕਰਨ, ਖਾਦ ਸੁਰੱਖਿਆ ਐਕਟ ਨੂੰ ਲਾਗੂ ਕਰਨ, ਘਰੇਲੂ ਵਰਤੋਂ ਦੀਆਂ 14 ਵਸਤੂਆਂ ਨੂੰ ਸਸਤੇ ਭਾਅ ਦੇਣ ਅਤੇ ਅਨੇਕਾਂ ਹੋਰ ਜਾਇਜ਼ ਮੰਗਾਂ ਸਰਕਾਰ ਪਾਸੋਂ ਮਨਵਾਉਣ ਸੰਬੰਧੀ ਵਿਚਾਰਾਂ ਕੀਤੀਆਂ। ਇਜਲਾਸ ਵਿਚ ਸ਼ਾਮਿਲ ਸੈਂਕੜੇ ਮਜ਼ਦੂਰ ਮਰਦ, ਔਰਤਾਂ ਨੇ ਹੱਥ ਖੜ੍ਹੇ ਕਰ ਕੇ ਸਾਥ ਦਿੱਤਾ।

Share Button

Leave a Reply

Your email address will not be published. Required fields are marked *