ਕੁੱਤੇ ਨੇ ਮਾਲਕ ਨੂੰ ਮਾਰੀ ਗੋਲ਼ੀ

ss1

ਕੁੱਤੇ ਨੇ ਮਾਲਕ ਨੂੰ ਮਾਰੀ ਗੋਲ਼ੀ

ਅਮਰੀਕਾ ਵਿੱਚ ਕੁੱਤੇ ਨੇ ਆਪਣੇ ਮਾਲਕ ਨੂੰ ਗੋਲ਼ੀ ਮਾਰ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ 51 ਸਾਲਾ ਰਿਚਰਡ ਰੈਮੇ ਆਪਣੇ ਘਰ ਵਿੱਚ ਪਿਟਬੁੱਲ ਲੈਬਰੇਡਾਰ (ਕਰਾਸ ਬਰੀਡ) ਕੁੱਤੇ ਨਾਲ ਖੇਡ ਰਿਹਾ ਸੀ। ਉਹ ਕੁੱਤੇ ਨੂੰ ਜੰਪ ਮਾਰਨਾ ਸਿਖਾ ਰਿਹਾ ਸੀ। ਇਸੇ ਦੌਰਾਨ ਕੁੱਤੇ ਦਾ ਪੈਰ ਵੱਜਾ ਤੇ ਪਿਸਤੌਲ ਦਾ ਸੇਫਟੀ ਕਲਿੱਪ ਖੁੱਲ੍ਹ ਗਿਆ। ਪਿਸਤੌਲ ਉਸ ਦੀ ਬੈਲਟ ਵਿੱਚ ਲੱਗਾ ਹੋਇਆ ਸੀ। ਕੁੱਤੇ ਨੇ ਗੋਦੀ ਵਿੱਚ ਆਉਣ ਲਈ ਜਦ ਮੁੜ ਛਲਾਂਗ ਲਾਈ ਤਾਂ ਉਸ ਦੇ ਪੈਰ ਵਿੱਚ ਫਸ ਕੇ ਪਿਸਤੌਲ ਦਾ ਟਰਿੱਗਰ ਨੱਪਿਆ ਗਿਆ ਤੇ ਗੋਲ਼ੀ ਚੱਲ ਗਈ।

ਰਿਚਰਡ ਰੈਮੇ ਨੂੰ ਜਦੋਂ ਦਰਦ ਹੋਇਆ ਤਾਂ ਉਸ ਨੇ ਐਮਰਜੈਂਸੀ ਸਰਵਿਸ ’ਤੇ ਕਾਲ ਕੀਤੀ। ਜਦੋਂ ਉਸ ਨੇ ਕਿਹਾ ਕਿ ਕੁੱਤੇ ਨੇ ਉਸ ਨੂੰ ਗੋਲ਼ੀ ਮਾਰ ਦਿੱਤੀ ਤਾਂ ਉਸ ਦਾ ਐਮਰਜੈਂਸੀ ਸਰਵਿਸ ਵਾਲਿਆਂ ਉਸ ਦਾ ਯਕੀਨ ਨਹੀਂ ਕੀਤਾ ਪਰ ਬਾਅਦ ਵਿੱਚ ਉਸ ਦੀ ਗੱਲ ਮੰਨ ਕੇ ਉਸ ਦੇ ਘਰ ਪੁੱਜ ਗਏ।

ਰਿਚਰਡ ਮੁਤਾਬਕ ਗੋਲ਼ੀ ਉਸ ਦੇ ਪੈਰ ਵਿੱਚ ਲੱਗੀ। ਜ਼ਖ਼ਮ ਜ਼ਿਆਦਾ ਗਹਿਰਾ ਨਹੀਂ ਸੀ। ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। ਘਟਨਾ ਬਾਰੇ ਪੁਲਿਸ ਨੂੰ ਵੀ ਖ਼ਬਰ ਕੀਤੀ ਗਈ। ਮਾਹਿਰਾਂ ਦਾ ਕਹਿਣਾ ਹੈ ਕਿ ਟਰਿੱਗਰ ਸੇਫਟੀ ਦੇ ਬਾਵਜੂਦ ਕੁੱਤੇ ਵੱਲੋਂ ਗੋਲ਼ੀ ਚੱਲਣ ਦੀ ਘਟਨੇ ’ਤੇ ਯਕੀਨ ਨਹੀਂ ਕੀਤਾ ਜਾ ਸਕਦਾ।

ਪੁਲਿਸ ਨਹੀਂ ਕਰ ਰਹੀ ਭਰੋਸਾ

ਪੁਲਿਸ ਮੁਤਾਬਕ ਕੁੱਤੇ ਵੱਲੋਂ ਗੋਲ਼ੀ ਮਾਰਨ ਦੀ ਇਹ ਪਹਿਲੀ ਘਟਨਾ ਹੈ। ਅਜਿਹੀ ਘਟਨਾ ਪਹਿਲਾਂ ਕਦੀ ਨਹੀਂ ਹੋਈ। ਅਮਰੀਕਾ ਵਿੱਚ ਗਨ ਕੰਟਰੋਲ ਮੁਹਿੰਮ ਲਈ ਕੰਮ ਕਰ ਰਹੀ ਸੰਸਥਾ ਮਾਮਸ ਡਿਮਾਂਡ ਐਕਸ਼ਨ ਫਾਰ ਗਨ ਸੈਂਸ ਦੀ ਸੰਸਥਾਪਕ ਸ਼ੇਨਨ ਵਾੱਟਸ ਨੇ ਕਿਹਾ ਕਿ ਸਿਰਫ ਅਮਰੀਕਾ ਵਿੱਚ ਹੀ ਤੁਸੀਂ ਕੁੱਤੇ ਵੱਲੋਂ ਗੋਲ਼ੀ ਚਲਾਉਣ ਦੀ ਘਟਨਾ ਬਾਰੇ ਸੁਣ ਸਕਦੇ ਹੋ।

Share Button