ਕੁੱਕ ਬੀਬੀਆਂ ਫਾਰਗ ਦੇ ਰੋਸ ਵਜੋ ਮਜਦੁਰ ਮੁਕਤੀ ਮੋਰਚੇ ਦੇ ਵਰਕਰਾਂ ਵੱਲੋਂ ਸਰਕਾਰ ਖਿਲਾਫ ਕੀਤੀ ਘੜ੍ਹਾ ਭੰਨ੍ਹ ਰੈਲੀ

ss1

ਕੁੱਕ ਬੀਬੀਆਂ ਫਾਰਗ ਦੇ ਰੋਸ ਵਜੋ ਮਜਦੁਰ ਮੁਕਤੀ ਮੋਰਚੇ ਦੇ ਵਰਕਰਾਂ ਵੱਲੋਂ ਸਰਕਾਰ ਖਿਲਾਫ ਕੀਤੀ ਘੜ੍ਹਾ ਭੰਨ੍ਹ ਰੈਲੀ20-28

 

ਬੁਢਲਾਡਾ 19, ਜੁਲਾਈ(ਤਰਸੇਮ ਸ਼ਰਮਾਂ) : ਇੱਥੇ ਅੱਜ ਲਾਲ ਝੰਡਾ ਮਿਡ ਡੇ ਮੀਲ ਸਫਾਈ ਵਰਕਰ ਸੇਵਕ ਯੂਨੀਅਨ ਏਕਟੂ ਅਤੇ ਮਜਦੁਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਸ਼ਹਿਰ ਦੀ ਦਾਣਾ ਮੰਡੀ ਵਿਖੇੇ ਵਿਸ਼ਾਲ ਰੋਸ ਰੈਲੀ ਕਰਕੇ ਸੈਕੜੇ ਮਿਡ ਡੇ ਮੀਲ ਕੁੱਕ ਵਰਕਰਾਂ ਅਤੇ ਸਫਾਈ ਸੇਵਕਾਂ ਨੇ ਸ਼ਹਿਰ ਅੰਦਰ ਬਾਦਲ ਸਰਕਾਰ ਖਿਲਾਫ਼ ਘੜਾ ਭੰਨ੍ਹ ਰੋਸ ਮੁਜਹਰਾ ਵੀ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਮਿਡ ਡੇ ਮੀਲ ਵਰਕਰ ਯੂਨੀਅਨ ਦੀ ਪ੍ਰਧਾਨ ਲਖਵਿੰਦਰ ਕੋਰ ਬਖਸ਼ੀਵਾਲਾ ਨੇ ਕਿਹਾ ਕਿ ਦਹਾਕਿਆਂ ਤੋਂ ਸਕੂਲਾਂ ਅੰਦਰ ਕੁੱਕ ਬੀਬੀਆਂ ਅਤੇ ਸਫਾਈ ਸੇਵਕ ਇਸ ਆਸ ਨਾਲ ਨਿਗੁਣੀਆਂ ਜਿਹੀਆਂ ਤਨਖਾਹਾਂ ਤੇ ਕੰਮ ਕਰ ਰਹੀਆਂ ਹਨ ਕਿ ਕਦੇ ਤਾਂ ਸਰਕਾਰ ਇ੍ਹਨਾਂ ਨੂੰ ਪੱਕਾ ਕਰੇਗੀ ਪ੍ਰੰਤੂ ਇਹਨਾਂ ਕੱਚੇ ਮੁਲਾਜਮਾਂ ਨੂੰ ਪੱਕਾ ਕਰਨਾ ਤਾਂ ਦੂਰ ਦੀ ਗੱੱਲ ਹੈ, ਸਰਕਾਰ ਵੱਲੋਂ ਇਹਨਾਂ ਨੂੰ ਪੂਰੀ ਦਿਹਾੜੀ ਤੱਕ ਨਹੀਂ ਦਿੱਤੀ ਜਾਂਦੀ। ਉਹਨਾਂ ਦੋਸ਼ ਲਾਇਆ ਕਿ ਇਸ ਦੇ ਉੱਲਟ ਬਾਦਲ ਸਰਕਾਰ ਦੇ ਰਾਜ ਵਿੱਚ ਮੰਤਰੀ, ਐੱਮ ਐੱਲ ਏ ਅਤੇ ਵੱਡੇ ਅਫਸਰ ਪ੍ਰਤੀ ਮਹੀਨਾਂ ਲੱਖਾਂ ਰੁਪਏ ਦੀਆਂ ਤਨਖਾਹਾਂ ਪ੍ਰਾਪਤ ਕਰ ਰਹੇ ਹਨ। ਜਦਕਿ ਸਕੂਲਾਂ ਵਿੱਚ ਘੰਟਿਆਂ ਬੱਧੀ ਅੱਗ ਦੇ ਸੇਕ ਮੂਹਰੇ ਬੈਠਣ ਵਾਲੀਆਂ ਵਰਕਰਾਂ ਦੇ ਘਰਾਂ ਵਿਚਲੇ ਚੁੱਲ੍ਹੇ ਵੀ ਹੁਣ ਠੰਢੇ ਹੋ ਗਏ ਹਨ।

ਉਹਨਾਂ ਮੰਗ ਕੀਤੀ ਕਿ ਸਕੂਲਾਂ ਵਿੱਚ ਕੰਮ ਕਰਦੇ ਸਾਰੇ ਵਰਕਰਾਂ ਦੀ ਤਨਖਾਹ 15 ਹਜ਼ਾਰ ਰੁਪਏ ਕਰਨ ਤੋਂ ਇਲਾਵਾ ਇਹਨਾਂ ਨੂੰ ਪੱਕਾ ਕੀਤਾ ਜਾਵੇ। ਉਹਨਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਵੱਖ ਵੱਖ ਸਕੂਲਾਂ ਵਿੱਚੋਂ ਫਾਰਗ ਕੀਤੀਆਂ ਕੁੱਕ ਵਰਕਰਾਂ ਨੂੰ ਜਲਦੀ ਬਹਾਲ ਨਾ ਕੀਤਾ ਗਿਆ ਤਾਂ ਲਾਲ ਝੰਡਾ ਮਿਡ ਡੇ ਮੀਲ ਵਰਕਰ ਯੂਨੀਅਨ ਮਾਨਸਾ ਆਉਣ ਤੇ ਬਾਦਲਾਂ ਦਾ ਘਿਰਾਓ ਕਰੇਗੀ। ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੁਬਾ ਪ੍ਰਧਾਨ ਕਾ. ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਕੁੱਕ ਬੀਬੀਆਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਬਾਦਲ ਦੇ ਮੰਤਰੀਆ ਦਾ ਘਿਰਾਓ ਕਰਕੇ ਕਾਲੀਆਂ ਝੰਡੀਆਂ ਨਾਲ ਸੁੁਆਗਤ ਕੀਤਾ ਜਾਵੇਗਾ। ਰੈਲੀ ਸਮਾਪਤ ਕਰਦਿਆਂ ਸੈਕੜੇ ਬੀਬੀਆਂ ਨੇ ਸ਼ਹਿਰ ਵਿੱਚ ਦੀ ਭਰਵਾ ਰੋਸ ਮੁਜਾਹਰਾ ਕਰਦਿਆਂ ਸ਼ਹਿਰ ਦੀ ਪੁਰਾਣੀ ਤਹਿਸੀਲ ਅੱਗੇ ਘੜੇ ਭੰਨ੍ਹ ਕੇ ਪੰਜਾਬ ਸਰਕਾਰ ਪ੍ਰਤੀ ਆਪਣਾ ਰੋਸ ਜਾਂਹਰ ਕੀਤਾ। ਇਸ ਮੌਕੇ ਤੇ ਆਗੂਆ ਵੱਲੋਂ ਤਹਿਸੀਲਦਾਰ ਸੁਰਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੋਕੇ ਤੇ ਮਜਦੂਰ ਆਗੂ ਨਿੱਕਾ ਸਿੰਘ ਬਹਾਦਰਪੁਰ, ਜੀਤ ਸਿੰਘ ਬੋਹਾ, ਗੁਰਤੇਜ਼ ਸਿੰੰਘ ਬਰੇਟਾ, ਜਗਸੀਰ ਸਿੰਘ ਅੱਕਾਵਾਲੀ, ਸੁਖਵਿੰਦਰ ਸਿੰਘ ਬੋਹਾ, ਗੁਰਸੇਵਕ ਸਿੰਘ ਮਾਨ, ਕੇਸਰ ਕੌਰ ਦਾਤੇਵਾਸ, ਮਨਜੀਤ ਕੋਰ, ਗੁਰਮੀਤ ਕੋਰ, ਨਸੀਬ ਕੋਰ, ਸੱਤਪਾਲ ਸਿੰਘ ਬੁਢਲਾਡਾ, ਅਮਰੀਕ ਸਿੰਘ ਸਮਾਓ ਨੇ ਵੀ ਗਰਮ ਜ਼ੋਸੀ ਨਾਲ ਰੋਸ ਮੁਜਹਾਰੇ ਵਿੱਚ ਭਾਗ ਲਿਆ।

Share Button

Leave a Reply

Your email address will not be published. Required fields are marked *