ਕੁੱਕ ਬੀਬੀਆਂ ਤੇ ਸਫਾਈ ਸੇਵਕਾਵਾਂ ਨੇ ਕਾਮਰੇਡ ਸਮਾਓ ਨੂੰ ਦਿੱਤਾ ਸਮਰਥਨ

ss1

ਕੁੱਕ ਬੀਬੀਆਂ ਤੇ ਸਫਾਈ ਸੇਵਕਾਵਾਂ ਨੇ ਕਾਮਰੇਡ ਸਮਾਓ ਨੂੰ ਦਿੱਤਾ ਸਮਰਥਨ

ਬੁਢਲਾਡਾ 19, ਦਸੰਬਰ(ਤਰਸੇਮ ਸ਼ਰਮਾਂ): ਅੱਜ ਇਥੇ ਤਹਿਸੀਲ ਬੁਢਲਾਡਾ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੀਆਂ ਮਿੱਡ ਡੇ ਮੀਲ ਅਤੇ ਸਫਾਈ ਵਰਕਰਾਂ ਦੀ ਮੀਟਿੰਗ ਜਥੇਬੰਦੀ ਦੀ ਪ੍ਰਧਾਨ ਮਨਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ 2017 ਦੀਆਂ ਵਿਧਾਨ ਸਭਾ ਚੋਣਾ ਵਿੱਚ ਬੁਢਲਾਡਾ ਰਿਜਰਵ ਹਲਕੇ ਤੋਂ ਜਥੇਬੰਦੀ ਨੇ ਸੀ.ਪੀ.ਆਈ (ਐਮ ਐਲ) ਲਿਬਰੇਸ਼ਨ ਦੇ ਉਮੀਦਵਾਰ ਕਾਮਰੇਡ ਭਗਵੰਤ ਸਿੰਘ ਸਮਾਓ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸਮੇਂ ਮਿੱਡ ਡੇ ਮੀਲ ਵਰਕਰ ਯੂਨੀਅਨ (ਏਕਟੂ) ਦੀ ਪ੍ਰਧਾਨ ਬੀਬੀ ਮਨਜੀਤ ਕੋਰ ਅਤੇ ਸਕੱਤਰ ਬੀਬੀ ਕਰਮਜੀਤ ਕੋਰ ਦਾ ਕਹਿਣਾ ਸੀ ਕਿ ਅੱਜ ਵੋਟਾਂ ਵਟੋਰਨ ਲਈ ਭਾਵੇਂ ਅਕਾਲੀ, ਕਾਗਰਸ ਸਮੇਤ ਆਮ ਆਦਮੀ ਪਾਰਟੀ ਲੋਕ ਲੁਭਾਊ ਨਾਅਰੇ ਮਾਰ ਰਹੇ ਹਨ ਪਰ ਆਮ ਦਿਨਾਂ ੁਿਵੱਚ ਇਹ ਪਾਰਟੀਆਂ ਦੇ ਧਨਾਂਡ ਲੀਡਰ ਗਰੀਬਾਂ ਵੱਲ ਮੂੰਹ ਤੱਕ ਨਹੀ ਕਰਦੇ। ਉਨ੍ਹਾਂ ਕਿਹਾ ਕਿ ਸਰਕਾਰ ਸਕੂਲਾਂ ਵਿੱਚ 15 ਸਾਲ ਤੋ ਕੁੱਕ ਤੇ ਸਫਾਈ ਬੀਬੀਆਂ ਸਿਰਫ ਤੇ ਸਿਰਫ 500 ਅਤੇ 1200 ਰੁਪਏ ਉੱਪਰ ਕੰਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਸਾਡੀਆਂ ਸਮੇਂ ਸਮੇਂ ਦੀਆਂ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਸਾਡੀ ਕਿਸੇ ਨੇ ਵੀ ਸਾਰ ਨਹੀਂ ਲਈ। ਉਹਨਾਂ ਕਿਹਾ ਕਿ ਸਿਰਫ ਲਿਬਰੇਸ਼ਨ ਪਾਰਟੀ ਹੀ ਹੈ ਜੋ ਠੇਕੇਦਾਰੀ ਅਧੀਨ ਕੰਮ ਕਰਦੇ ਕਾਮਿਆਂ ਤੇ ਦਲਿਤਾਂ, ਗਰੀਬਾਂ, ਕਿਸਾਨਾਂ, ਛੋਟੇ ਦੁਕਾਨਦਾਰਾਂ ਦੇ ਹੱਕ ਵਿੱਚ ਸੰਘਰਸ਼ ਕਰਦੀ ਹੈ । ਇਸ ਲਈ ਗਰੀਬਾਂ ਦੀਆ ਵੋਟਾਂ ਦਾ ਹੱਕਦਾਰ ਸਿਰਫ ਕਾਮਰੇਡ ਭਗਵੰਤ ਸਿੰਘ ਸਮਾਓ ਹੀ ਹੋਵੇਗਾ। ਉਹਨਾਂ ਕੁੱਕ ਬੀਬੀਆਂ ਅਤੇ ਸਫਾਈ ਸੇਵਕਾਵਾਂ ਨੂੰ ਅਪੀਲ ਕੀਤੀ ਕਿ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਕਾਮਰੇਡ ਭਗਵੰਤ ਸਿੰਘ ਸਮਾਓ ਦੀ ਡਟ ਕੇ ਹਮਾਇਤ ਕਰਨ। ਇਸ ਮੌਕੇ ਤੇ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਉਮੀਦਵਾਰ ਸਮਾਓ ਨੇ ਕਿਹਾ ਕਿ ਲੋਕਾਂ ਵੱਲੋ ਫਤਵਾ ਮਿਲਣ ਤੇ ਸੰਘਰਸ਼ ਕਰ ਰਹੇ ਲੋਕਾਂ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ। ਇਸ ਮੌਕੇ ਮਜਦੂਰ ਆਗੂ ਸੁਖਵਿੰਦਰ ਬੋਹਾ, ਪਰਮਜੀਤ ਕੋਰ ਕੂਲੈਹਰੀ, ਕਮਲੇਸ਼ ਕੋਰ ਲੱਖੀਵਾਲ, ਜੀਤੋ ਕੋਰ ਖੱਤਰੀਵਾਲਾ, ਜਸਵਿੰਦਰ ਕੋਰ ਗਾਮੀਵਾਲਾ ਨੇ ਵੀ ਸੰਬੋਧਨ ਕੀਤਾ।

Share Button

Leave a Reply

Your email address will not be published. Required fields are marked *