Sun. Aug 18th, 2019

ਕੁੰਭ ਮੇਲੇ ’ਚ ਲਗੀ ਭਿਆਨਕ ਅੱਗ, ਬਿਹਾਰ ਦੇ ਰਾਜਪਾਲ ਮਸਾਂ ਬਚੇ

ਕੁੰਭ ਮੇਲੇ ’ਚ ਲਗੀ ਭਿਆਨਕ ਅੱਗ, ਬਿਹਾਰ ਦੇ ਰਾਜਪਾਲ ਮਸਾਂ ਬਚੇ

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਚ ਚੱਲ ਰਹੇ ਕੁੰਭ ਮੇਲੇ ਚ ਇੱਕ ਵਾਰ ਫਿਰ ਤੋਂ ਵੱਡਾ ਹਾਦਸਾ ਹੋ ਗਿਆ। ਇਸ ਹਾਦਸੇ ਚ ਬਿਹਾਰ ਦੇ ਰਾਜਪਾਲ ਲਾਲਜੀ ਟੰਡਨ ਬਾਲ–ਬਾਲ ਬੱਚ ਗਏ ਹਨ।
ਮਿਲੀ ਜਾਣਕਾਰੀ ਮੁਤਾਬਕ ਮੇਲੇ ਦੇ ਇੱਕ ਕੈਂਪ ਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਟੈਂਟ ਪੂਰੀ ਤਰ੍ਹਾਂ ਸੁਆਹ ਹੋ ਗਿਆ। ਘਟਨਾ ਸੈਕਟਰ ਬੀਸ ਦੇ ਅਰੈਲ ਇਲਾਕੇ ਸਥਿਤ ਤ੍ਰਿਵੇਣੀ ਟੈਂਟ ਸਿਟੀ ਚ ਹੋਈ ਹੈ। ਇਸੇ ਟੈਂਟ ਸਿਟੀ ਚ ਰਾਜਪਾਲ ਲਾਲਜੀ ਟੰਡਨ ਰੁਕੇ ਹੋਏ ਸਨ। ਹਾਦਸੇ ਚ ਰਾਜਪਾਲ ਲਾਲਜੀ ਟੰਡਨ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਰਾਤ ਲਗਭਗ ਢਾਈ ਵਜੇ ਇਸ ਟੈਂਟ ਚ ਅੱਗ ਲੱਗ ਗਈ ਜਦੋਂ ਲਾਲਜੀ ਟੰਡਨ ਡੂੰਘੀ ਨੀਂਦ ਚ ਸੌਂ ਰਹੇ ਸਨ। ਟੰਡਨ ਦਾ ਮੋਬਾਈਲ, ਚਸ਼ਮਾ, ਘੜੀ ਤੇ ਹੋਰ ਸਾਮਾਨ ਅੱਗ ਚ ਸੜ ਗਏ। ਅੱਗ ਲੱਗਣ ਮਗਰੋਂ ਟੰਡਨ ਨੂੰ ਬਚਾ ਕੇ ਰਾਤ ਲਗਭਗ ਸਾਢੇ ਤਿੰਨ ਵਜੇ ਕੁੰਭ ਮੇਲੇ ਚ ਸਰਕਿਟ ਹਾਊਸ ਚ ਤਬਦੀਲ ਕੀਤਾ ਗਿਆ।
ਦੱਸਣਯੋਗ ਹੇ ਕਿ 15 ਜਨਵਰੀ 2019 ਨੂੰ ਸ਼ੁਰੂ ਹੋਏ ਇਸ ਕੁੰਭ ਮੇਲੇ ਤੋਂ ਠੀਕ 1 ਦਿਨ ਪਹਿਲਾਂ ਦਿਗੰਬਰ ਅਖਾੜੇ ਦੇ ਟੈਂਟ ਚ ਅੱਗ ਲੱਗ ਗਈ ਸੀ। ਉੱਥੇ ਸਿਲੰਡਰ ਫੱਟਣ ਕਾਰਨ ਹੋਈ ਇਸ ਘਟਨਾ ਚ 10 ਟੈਂਟ ਸੜ ਕੇ ਸੁਆਹ ਹੋ ਗਏ ਸਨ।

Leave a Reply

Your email address will not be published. Required fields are marked *

%d bloggers like this: