ਕੁੰਡਲੀ

ss1

ਕੁੰਡਲੀ

ਵਹਿਮ ਭਰਮ ਵਿੱਚ ਪਾਏ ਕੁੰਡਲੀ,
ਥਾਂਥਾਂ ਮਨ ਭਟਕਾਏ ਕੁੰਡਲੀ।
ਰਾਹੁੂਕੇਤੂ ਬੈਠ ਜਾਵਣ ਜਦ,
ਖਰਚਾ ਬਹੁਤ ਕਰਾਏ ਕੁੰਡਲੀ।
ਕਰਨਾ ਪਊ ਉਪਾਅ ਦੋਸ਼ ਦਾ,
ਕਹਿ ਕਿ ਇਹ ਡਰਾਏ ਕੁੰਡਲੀ।
ਦਾਨਦਖਸ਼ਣਾ ਅਤੇ ਸਮੱਗਰੀ,
ਪੰਡਿਤ ਦਾ ਘਰ ਚਲਾਏ ਕੁੰਡਲੀ।
ਬੰਦ ਕਰੋ ਇਹ ਅੰਧਵਿਸ਼ਵਾਸ਼,
‘ਗੋਗੀ’ ਮਗਰੋਂ ਲਹਿ ਜਾਏ ਕੁੰਡਲੀ।

ਗੋਗੀ ਜ਼ੀਰਾ
15/344 ਪੁਰਾਣੀ ਤਲਵੰਡੀ ਰੋਡ,
ਜ਼ੀਰਾ (ਫਿਰੋਜ਼ਪੁਰ)
9781136240

Share Button

Leave a Reply

Your email address will not be published. Required fields are marked *