Wed. Apr 24th, 2019

ਕੁੜੀ ਦੇ ਪਿਓ ਨੇ ਤਾਣੀ ਜਵਾਈ ‘ਤੇ ਪਿਸਤੌਲ

ਕੁੜੀ ਦੇ ਪਿਓ ਨੇ ਤਾਣੀ ਜਵਾਈ ‘ਤੇ ਪਿਸਤੌਲ

ਬਠਿੰਡਾ: ਇੱਥੋਂ ਦੀ ਅਦਾਲਤ ਵਿੱਚ ਤਲਾਕ ਤੋਂ ਬਾਅਦ ਲੜਕੀ ਦੇ ਪਿਤਾ ਨੇ ਆਪਣੇ ਜਵਾਈ ਉੱਤੇ ਪਿਸਤੌਲ ਤਾਣ ਲਈ। ਸਥਿਤੀ ਖ਼ਰਾਬ ਹੁੰਦੀ ਵੇਖ ਜਵਾਈ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ।
ਮਿਲੀ ਜਾਣਕਾਰੀ ਅਨੁਸਾਰ ਇੰਗਲੈਂਡ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਦਾ ਵਿਆਹ 25 ਜੂਨ, 2015 ਵਿੱਚ ਬਠਿੰਡਾ ਦੀ ਲਵਲੀਨ ਕਕਰਵਾਲ ਨਾਲ ਹੋਈ ਸੀ। ਪਰ ਵਿਆਹ ਤੋਂ ਕੁਝ ਸਮਾਂ ਬਾਅਦ ਪਤੀ-ਪਤਨੀ ਦੇ ਰਿਸ਼ਤੇ ਵਿੱਚ ਦਰਾੜ ਆ ਗਈ ਤੇ ਨੌਬਤ ਤਲਾਕ ਤੱਕ ਪਹੁੰਚ ਗਈ।
ਤਲਾਕ ਦੀ ਅੰਤਿਮ ਤਾਰੀਖ਼ ਮੌਕੇ ਦੋਹਾਂ ਧਿਰਾਂ ਅਦਾਲਤ ਵਿੱਚ ਪਹੁੰਚੀਆਂ। ਇਸ ਦੌਰਾਨ ਅਦਾਲਤ ਨੇ ਜਦੋਂ ਤਲਾਕ ਦਾ ਫ਼ੈਸਲਾ ਸੁਣਾਇਆ ਤਾਂ ਕੋਰਟ ਦੇ ਬਾਹਰ ਆਉਣ ਉੱਤੇ ਲੜਕੀ ਦੇ ਪਿਤਾ ਨੇ ਜਵਾਈ ਉੱਤੇ ਪਿਸਤੌਲ ਤਾਣ ਲਈ। ਇਸ ਤੋਂ ਬਾਅਦ ਲੜਕੇ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ। ਪੁਲਿਸ ਨੇ ਲੜਕੇ ਵਾਲਿਆਂ ਦੇ ਪਰਿਵਾਰ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਲਿਆ ਹੈ।
Share Button

Leave a Reply

Your email address will not be published. Required fields are marked *

%d bloggers like this: