ਕੁੜੀਆਂ ਸਬ ਲਈ ਖ਼ਤਰਾ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ

ss1

ਕੁੜੀਆਂ ਸਬ ਲਈ ਖ਼ਤਰਾ   ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ

satwinder _7@hotmail.com

ਬਹੁਤ ਸੁਣ-ਪੜ੍ਹ ਲਿਆ। ਕੁੜੀਆਂ ਨੂੰ ਇੱਧਰੋਂ ਖ਼ਤਰਾ ਹੈ। ਉਧਰੋਂ ਖ਼ਤਰਾ ਹੈ। ਕੁੜੀਆਂ ਨੂੰ ਵਿਚਾਰੀਆਂ ਜਿਹੀਆਂ ਸਮਝਦੇ ਹਨ। ਕੁੜੀਆਂ ਸਬ ਲਈ ਖ਼ਤਰਾ ਹਨ। ਮਾਪੇ ਵੀ ਕੁੜੀਆਂ ਤੋਂ ਡਰਨ ਲੱਗ ਗਏ ਹਨ। ਬਹੁਤੇ ਮਾਪੇ ਕੁੜੀਆਂ ਨੂੰ ਗਰਭ ਵਿੱਚ ਮਾਰ ਦਿੰਦੇ ਹਨ। ਸਹੁਰੀ ਜਾਂਦੀਆਂ ਹਨ। ਸਹੁਰਿਆਂ ਦੀ ਮੁਸੀਬਤ ਬਣ ਜਾਂਦੀਆਂ ਹਨ। ਪਹਿਲਾਂ ਸੱਸ ਤੋਂ ਸ਼ੁਰੂ ਹੋ ਕੇ, ਅੰਤ ਪਤੀ ਦਾ ਆ ਜਾਂਦਾ ਹੈ। ਉਹ ਸਾਰੇ ਪਤੀ ਜਾਣਦੇ ਹਨ। ਉਨ੍ਹਾਂ ਉੱਤੇ ਕੀ ਗੁਜ਼ਰਦੀ ਹੈ? ਜਿਸ ਦੇ ਸੂਲ਼ ਬਣ ਦਿਲ ਵਿੱਚ ਖੁਬ ਜਾਣ, ਬੰਦਾ ਸਾਰੀ ਉਮਰ ਕਲਾਉਂਦਾ ਰਹਿੰਦਾ ਹੈ। ਕੁੜੀ ਦੇ ਭੇਸ ਵਿੱਚ ਚਾਹੇ ਬੰਦਾ ਹੀ ਹੋਵੇ। ਕੁੜੀ ਦੇ ਪਰਛਾਵੇਂ ਤੋਂ ਵੀ ਮਰਦ ਤ੍ਰਹਿਕ ਜਾਂਦੇ ਹਨ। ਕੁੜੀ ਦਿਸ ਪਵੇ, ਉਸ ਦੁਆਲੇ ਲਾਟੂ ਦੀ ਤਰਾਂ ਘੁੰਮਦੇ ਹਨ। ਉਸ ਦੀ ਬੀਹੀ ਵਿੱਚ ਹੀ ਗੇੜੇ ਮਾਰੀ ਜਾਂਦੇ ਹਨ। ਕਾਲਜ ਤੱਕ ਮਗਰ ਛੱਡਣ, ਲੈਣ ਜਾਂਦੇ ਹਨ। ਕੁੜੀ ਚਾਹੇ ਗਰਦਨ ਘੁੰਮਾਂ ਕੇ ਵੀ ਨਾਂ ਦੇਖੇ। ਕੁੜੀ ਦਾ ਜਿੰਨਾ ਚਿਰ ਵਿਆਹ ਨਹੀਂ ਹੁੰਦਾ। ਆਵਾਰਾ ਕੁੱਤਿਆਂ ਵਾਂਗ ਗੁਆਂਢੀ ਤੇ ਹੋਰ ਨੇੜੈ ਦੀਆਂ ਕੁੜੀਆਂ ਦੀ ਨਿਗਰਾਨੀ ਕਰਦੇ ਹਨ। ਕਈ ਤਾਂ ਉਸ ਨੂੰ ਸਾਰੀ ਉਮਰ ਨਹੀਂ ਭੁੱਲਦੇ। ਆਪ ਨੂੰ ਬਿਮਾਰੀ ਲੱਗਾ ਲੈਂਦੇ ਹਨ। ਵਿਚਾਰੇ ਮਰਦ ਜ਼ਨਾਨੀਆਂ ਦੀਆਂ ਸਿਫ਼ਤਾਂ, ਉਸ ਨੂੰ ਗਾਲ਼ਾਂ ਲਿਖਦੇ ਗਾਉਂਦੇ ਚੋਟੀ ਦੇ ਲਿਖਾਰੀ ਗਵੀਂਏ ਬਣ ਜਾਂਦੇ ਹਨ। ਆਸ਼ਕ ਇੰਨੇ ਹਨ। ਤਾਂ ਹੀ ਘਰ-ਘਰ ਗਾਉਣ, ਗੰਦੇ ਗਾਣੇ ਲਿਖਣ ਵਾਲੇ ਬਣ ਗਏ ਹਨ। ਗੀਤਾਂ ਵਿੱਚ ਕੁੜੀਆਂ ਨੂੰ ਹੀ ਅਵਾਜ਼ਾ ਮਾਰੀ ਜਾਂਦੇ ਹਨ। ਤੇਰੇ ਬਗੈਰ ਮਰਜੂ ਖੱਪਜੂ ਕਰੀ ਜਾਂਦੇ ਹਨ। ਲੁੱਟਿਆ, ਪੱਟਿਆ, ਉਜੜ ਗਿਆ,ਗਾਈ ਜਾਂਦੇ ਹਨ। ਜਿਵੇਂ ਕੁੜੀ ਨਹੀਂ ਹਨੇਰੀ, ਇੰਨਾ ਦੀ ਜ਼ਿੰਦਗੀ ਉੱਤੇ ਕਹਿਰ ਢਾਹ ਗਈ ਹੋਵੇ। ਸਰੀਫ਼ ਪਰਿਵਾਰਾਂ ਵਾਲੇ ਇੰਨਾ ਗਾਉਣ ਵਾਲਿਆਂ ਦਾ ਬਰਾਗਰੋਣਾ-ਧੋਣਾ, ਸਿਆਪਾ, ਕੰਜ਼ਰ ਖਾਨਾ ਦੇਖਣ ਜਾਂਦੇ ਹਨ। ਧੀਆਂ, ਭੈਣਾਂ ਦੇ ਕਿੱਸੇ ਬੁੱਲ੍ਹ, ਅੱਖਾਂ, ਨੱਕ, ਲੱਕ, ਹਿੱਕ ਦੇ ਨਾਪ ਸੁਣ ਕੇ ਲੱਖਾ ਨੋਟ ਉਤੋਂ ਦੀ ਸੁੱਟਦੇ ਹਨ। ਸਹੁਰੀ ਤੁਰ ਗਈਆਂ, ਬੀਹੀ ਗੁਆਂਢ ਦੀਆਂ ਕੁੜੀਆਂ ਬਗੈਰ, ਸਾਰੀ ਉਮਰ ਵਿਆਹੇ ਹੋਏ ਵੀ ਸੁੰਨਾ ਪਣ ਮਹਿਸੂਸ ਕਰਦੇ ਹਨ। ਜੋ ਕੁੜੀਆਂ ਕਾਲਜ ਵਿੱਚ ਨਾਲ ਪੜ੍ਹਦੀਆਂ ਸੀ। ਉਹੀ ਪਿੱਛਾ ਨਹੀਂ ਛੱਡਦੀਆਂ। ਦੱਸੋ ਖ਼ਤਰਾ ਕੁੜੀਆਂ ਨੂੰ ਜਾਂ ਮਰਦਾ ਨੂੰ ਹੈ। ਜਿੰਨਾ ਦਾ ਦਿਮਾਗ਼ੀ ਸੁਲਤੁਲਨ ਵਿਗੜ ਰਿਹਾ ਹੈ। ਬਹੁਤੇ ਮਰਦ ਅੱਜ ਵੀ ਲੱਤਾਂ ਨੰਗੀਆਂ ਰੱਖਣ ਵਿੱਚ ਸ਼ਾਨ ਸਮਝਦੇ ਹਨ। ਗਰਮੀਆਂ ਨੂੰ ਤਾਂ ਕਈ ਤੇੜ ਹੀ ਢਕਦੇ ਹਨ। ਕੋਈ ਔਰਤ ਉਨ੍ਹਾਂ ਦੇ ਮਗਰ ਨਹੀਂ ਲੱਗਦੀ। ਕੁੜੀਆਂ, ਔਰਤਾਂ ਦਾ ਨੰਗੇਜ ਦੇਖ ਕੇ ਮਰਦ ਕਿਉਂ ਬੌਂਦਲ ਜਾਂਦੇ ਹਨ। ਕੁੜੀਆਂ, ਔਰਤਾਂ ਦਾ ਧਿਆਨ ਕੱਪੜੇ ਖ਼ਰੀਦਣ ਸਮੇਂ ਰੱਬ ਜਾਣੇ ਕਿਥੇ ਹੁੰਦਾ ਹੈ? ਉਹ ਕਿਉਂ ਐਸੇ ਸਰੀਰ ਨੂੰ ਹਵਾ ਲਗਾਉਣ ਵਾਲੇ ਰੌਸ਼ਨਦਾਨਾਂ ਵਾਲੇ ਕੱਪੜੇ ਪਾਉਂਦੀਆਂ ਹਨ? ਸ਼ਾਇਦ ਕੁੜੀਆਂ ਦਾ ਪੂਰੇ ਕੱਪੜੇ ਪਾਉਣ ਨਾਲ ਸਾਹ ਬੰਦ ਹੁੰਦਾ ਹੈ। ਉਨ੍ਹਾਂ ਨੂੰ ਦੇਖ ਕੇ ਤੰਗ ਮਰਦ ਹੁੰਦੇ ਹਨ। ਉਨ੍ਹਾਂ ਦਾ ਦਮ ਘੁੱਟਣ ਲੱਗ ਜਾਂਦਾ ਹੈ। ਜਿਹੜੀਆਂ ਬੁਰਕੇ ਵੀ ਪਾਉਂਦੀਆਂ ਹਨ। ਬੁਰਕੇ ਵਾਲੀਆਂ ਉੱਤੇ ਵੀ ਬਹੁਤ ਤਰਸ ਕਰਦੇ ਹਨ। ਦਮ ਇੰਨਾ ਦਾ ਘੁੱਟਦਾ ਹੈ। ਔਰਤਾਂ ਤੰਗ ਖੁੱਲ੍ਹੇ ਕੱਪੜੇ ਜੋ ਵੀ ਪਾਉਂਦੀਆਂ ਹਨ। ਮਰਦ ਦੀ ਚਾਰੇ ਦੀ ਜਾਨ ਖ਼ਤਰੇ ਵਿੱਚ ਪੈ ਜਾਂਦੀ ਹੈ। ਕੁੜੀਆਂ ਮਰਦਾਂ ਦੀ ਜਾਨ ਸੂਲੀ ਚਾੜ੍ਹੀ ਰੱਖਦੀਆਂ ਹਨ। ਹਰ ਉਮਰ ਦੇ ਮਰਦਾਂ ਨੂੰ ਜੋਖ਼ਮ ਵਿੱਚ ਪਾ ਦਿੰਦੀਆਂ ਹਨ। ਕੋਈ ਵੀ ਦੂਰ ਨੇੜੇ ਦੀ ਔਰਤ ਕੁੱਝ ਵੀ ਖਾਵੇ, ਹੁੰਢਾਵੇ ਧਿਆਨ ਪੂਰਾ ਵਿੱਚ ਹੀ ਰੱਖਦੇ ਹਨ। ਪੰਜਾਬੀ ਲੋਕਲ ਰੇਡੀਉ ‘ਤੇ ਇੱਕ ਬੁੱਢਾ ਹੀਰ, ਸੱਸੀ ਦੇ ਕਿੱਸਿਆ ਦੀ ਫਰਮੈਸ਼ ਹਰ ਰੋਜ਼ ਕਰਦਾ ਹੈ। ਉਹੀ ਗੀਤ ਆਪ ਰੇਡੀਉ ‘ਤੇ ਵਾਰ, ਐਂਤਵਾਰ ਸੁਣਾਂਉਂਦਾ ਵੀ ਹੈ।

 ਸਿਵਿਆਂ ਨੂੰ ਜਾਣ ਦੀ ਤਿਆਰੀ ਹੁੰਦੀ ਹੈ। ਹੀਰ ਦਾ ਹੁਸਨ ਚੇਤੇ ਆਉਂਦਾ ਹੈ। ਹੇਕਾਂ ਲਾ ਕੇ ਸਾਹਿਬਾਂ ਗਾਉਂਦੇ ਹਨ। ਘਰ ਧੀ ਹੋਵੇ ਉਸ ਦੀ ਜਵਾਨੀ ਨੰਗੇਜ ਦਾ ਕੁੱਝ ਨਹੀਂ ਦਿਸਦਾ। ਜੇ ਦਿਸਦਾ ਹੋਵੇ, ਕੋਈ ਕੁੜੀ ਆਪਣੇ ਘਰੋਂ ਸਰੀਰ ਢੱਕਣ ਵਾਲੇ ਕੱਪੜਿਆਂ ਨੂੰ ਨੰਗੇਜ ਦਿਖਾਉਣ ਲਈ ਨਾਂ ਪਾ ਕੇ ਨਿਕਲੇ। ਕਸਰ ਕਿਥੇ ਹੈ? ਔਰਤਾਂ ਦੇ ਨੰਗੇਜ ਦੇ ਮਰਦ ਪ੍ਰਸੰਸਕ ਹਨ। ਫ਼ਿਲਮ ਵਾਲੇ ਗਾਣੇ ਉਹੀ ਹਿੱਟ ਚੱਲਦੇ ਹਨ। ਜਿਸ ਵਿੱਚ ਔਰਤਾਂ ਘੱਟ ਤੋਂ ਘੱਟ ਕੱਪੜੇ ਪਾਉਂਦੀਆਂ ਹਨ। ਖ਼ਰੀਦਦਾਰ, ਗਾਹਕ ਤਿਆਰ ਕਰਨੇ ਹੁੰਦੇ ਹਨ। ਜੇ ਮਰਦ ਹੀ ਇਸ ਤੋਂ ਆਪਣੀ ਨਿਗ੍ਹਾ ਹਟਾ ਲੈਣ, ਕਦਰ ਆਪੇ ਘੱਟ ਜਾਵੇਗੀ। ਮੁੱਲ ਉਸੇ ਚੀਜ਼ ਦੇ ਵੱਧ ਹੁੰਦੇ ਹਨ। ਜਿਸ ਦੇ ਗਾਹਕ ਵੱਧ ਹੁੰਦੇ ਹਨ, ਮੰਗ ਵੱਧ ਹੁੰਦੀ ਹੈ। ਗੱਲ ਪਤਾ ਨਹੀਂ ਕੀ ਹੈ? ਚਾਹੇ ਭੇਡ ਦੇ ਲਹਿੰਗਾ, ਚੋਲੀ ਪਾਈ ਹੋਵੇ। ਉਹ ਵੀ ਮਰਦਾਂ ਨੂੰ ਸੈਕਸੀ ਲੱਗਣ ਲੱਗ ਜਾਵੇਗੀ। ਹਿੰਦੂ ਮੰਦਰਾਂ, ਇਤਿਹਾਸਿਕ, ਪੱਥਰਾਂ ‘ਤੇ ਮੂਰਤਾਂ, ਜੂਟਿਊਬ, ਵੈੱਬ ‘ਤੇ ਕਈ ਮੂਵੀਆਂ ਐਸੀਆਂ ਹਨ। ਮਨੁੱਖ ਜਾਨਵਰਾਂ ਨੂੰ ਵੀ ਨਹੀਂ ਛੱਡਦਾ। ਬੱਕਰੀਆਂ, ਕੁੱਤੀਆਂ ਦੇ ਮਨੁੱਖ ਦੇ ਬੱਚੇ ਜੰਮਦੇ ਹਨ। ਬੰਦਾ ਹਿੱਲ ਗਿਆ ਹੈ। ਕੀ ਕੀਤਾ ਜਾਵੇ? ਰਾਖੀ ਤਾਂ ਜਾਨਵਰਾਂ ਦੀ ਨਹੀਂ ਹੁੰਦੀ। ਜਾਨਵਰ ਸਾਲ, ਛੇ ਮਹੀਨੇ ਬਆਦ ਬੱਚੇ ਦੇਈ ਜਾਂਦੇ ਹਨ। ਇਹ ਤਾਂ ਬੰਦੇ ਹਨ। ਜਿਸ ਕੋਲ ਘਰ ਔਰਤ ਹੈ। ਉਸ ਮਰਦ ਦੀ ਹਰ ਕੋਈ ਇੱਜ਼ਤ ਕਰਦਾ ਹੈ। ਛੜੇ ਬੰਦੇ ਕੋਲੋਂ ਰੰਨਾਂ ਵਾਲਾ ਵੀ ਡਰਦਾ ਹੈ। ਕਿਤੇ ਵਿਹੜੇ ਨਾਂ ਵੜ ਜਾਵੇ।

ਕੀ ਕੁੜੀਆਂ, ਔਰਤਾਂ ਟੋਲੇ ਬਣਾਂ ਕੇ, ਕਿਸੇ ਮਰਦ ਪਿੱਛੇ ਤੁਰੀਆਂ ਫਿਰਦੀਆਂ ਹਨ? ਕੀ ਮਰਦ ਪਿੱਛੇ ਸੀਟੀਆਂ ਮਾਂਦੀਆਂ ਫਿਰਦੀਆਂ ਹਨ? ਕੀ ਮਰਦਾਂ ਨੂੰ ਛੇੜਦੀਆਂ ਹਨ? ਮਰਦ ਅੱਗੇ-ਅੱਗੇ ਹੋਵੇ, ਕੁੜੀਆਂ ਉਸ ਦੇ ਪਿੱਛੇ ਲੱਗੀਆਂ, ਉਸ ਨੂੰ ਤੰਗ ਕਰ ਰਹੀਆਂ ਹੋਣ। ਐਸਾ ਕੀ ਕਦੇ ਦੇਖਿਆ ਹੈ? ਫਿਰ ਵੀ ਕੁੜੀਆਂ ਦੁਆਲੇ ਪਹਿਰੇ ਲੱਗਦੇ ਹਨ। ਮਾਪੇ ਪੂਰੀ ਨਿਗਰਾਨੀ ਰੱਖਦੇ ਹਨ। ਲੋਕ ਵਿਚਾਰੇ ਸੱਚੇ ਦਿਲੋਂ ਧਿਆਨ ਨਾਲ ਨਿਰਨੇ ਨਾਲ ਦੇਖਦੇ, ਪਰਖਦੇ, ਰਹਿੰਦੇ ਹਨ। ਕਿਤੇ ਦੂਜਾ ਕੋਈ ਬਾਜ਼ੀ ਨਾਂ ਮਾਰ ਜਾਵੇ। ਮਰਦਾਂ ਨੂੰ ਸਾਂਡ ਵਾਂਗ ਖੁੱਲ੍ਹੇ ਛੱਡਿਆ ਹੋਇਆ ਹੈ। ਇੰਨਾ ਉੱਤੇ ਕੋਈ ਪਾਬੰਦੀ ਨਹੀਂ ਹੈ। ਇਹ ਆਜ਼ਾਦ ਹਨ। ਆਜ਼ਾਦੀ ਨਾਲ ਕੁੜੀਆਂ ਤੱਕ ਸਕਦੇ ਹਨ। ਛੇੜ ਸਕਦੇ ਹਨ। ਦੇਖ-ਦੇਖ ਮਨ ਪਰਚਾ ਸਕਦੇ ਹਨ। ਇਹ ਕੁੜੀਆਂ ਲਈ ਖ਼ਤਰਾ ਬਣ ਗਏ ਹਨ। ਜਾਂ ਕੁੜੀਆਂ ਦੇ ਜਾਲ ਵਿੱਚ ਆਪ ਫਸ ਗਏ ਹਨ। ਬੰਦਾ ਜਦੋਂ ਦਲਦਲ ਵਿੱਚ ਪੈਰ ਧਰਦਾ ਹੈ। ਬਾਹਰ ਨਹੀਂ ਨਿਕਲ ਸਕਦਾ। ਅੰਦਰ ਹੀ ਧਸਦਾ ਚਲਾ ਜਾਂਦਾ ਹੈ। ਜੋ ਚਾਲਚਲਣ ਤੋਂ ਗਿਰ ਜਾਂਦੇ ਹਨ। ਅੱਖ ਔਰਤਾਂ ਵਿੱਚ ਰੱਖਦੇ ਹਨ। ਔਰਤਾਂ ਦਾ ਖ਼ਿਆਲ ਜਿਉਂ ਰੱਖਣਾ ਹੁੰਦਾ ਹੈ। ਇਹ ਕਿਹੜੀ ਜਾਂਦੀ ਹੈ? ਕੀ ਪਹਿਲਾਂ ਦੇਖੀ ਹੋਈ ਹੈ? ਅੱਜ ਕੀ ਪਾਇਆ ਹੈ? ਔਰਤਾਂ ਨੂੰ ਨਿਹਾਰਦੇ ਹੋਏ, ਬਹੁਤੇ ਤਾਂ ਗਲੀਆਂ ਮੋੜਾ ਉੱਤੇ ਬੈਠੇ ਪੂਰੀ ਜ਼ਿੰਦਗੀ ਕੱਢ ਦਿੰਦੇ ਹਨ। ਬਾਰਾਂ, ਪੱਬਾਂ ਵਿੱਚ ਕੁੜੀਆਂ ਮਗਰ ਫਿਰਦੇ, ਵਿਆਹ ਕਰਾਉਣ ਦੀ ਉਮਰ ਕੱਢ ਦਿੰਦੇ ਹਨ। ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਭਾਵੇਂ ਕਮਾਈ ਕਰਨ ਵਾਲੀ ਧੰਦੇ ਵਾਲੀ ਹੀ ਹੋਵੇ। ਹਰ ਤਰਾਂ ਦੀਆਂਹਰ ਉਮਰ ਦੀਆਂ ਸਬ ਮਨਮੋਹਣੀਆਂ ਲੱਗਦੀਆਂ ਹਨ। 40 ਸਾਲਾਂ ਤੋਂ ਬਆਦ ਵਿਆਹ ਕਰਾਉਣ ਦੀ ਸੁਰਤ ਆਉਂਦੀ ਹੈ। ਕਈ ਔਰਤਾਂ ਦੇ ਲਾਰਿਆਂ ਉੱਤੇ ਹੀ ਜ਼ਿੰਦਗੀ ਕੱਢ ਲੈਂਦੇ ਹਨ।

Share Button

Leave a Reply

Your email address will not be published. Required fields are marked *