Tue. Jun 25th, 2019

ਕੁਸ਼ਤੀ `ਚ ਭਾਰਤ ਨੂੰ ਤਗਮੇ ਦੀ ਆਸ

ਕੁਸ਼ਤੀ `ਚ ਭਾਰਤ ਨੂੰ ਤਗਮੇ ਦੀ ਆਸ

16-11-1

ਪਿਛਲੇ ਦਿਨਾਂ ਤੋਂ ਭਾਰਤ ਨੂੰ ਰਿਓ ਓਲੰਪਿਕ ਵਿੱਚ ਕੋਈ ਤਗਮਾ ਹਾਸਲ ਨਹੀਂ ਹੋਇਆ। ਪਰ ਫਿਰ ਵੀ ਭਾਰਤੀ ਖਿਡਾਰੀ ਅਜੇ ਵੀ ਜੋ ਮੁਕਾਬਲੇ ਵਿੱਚ ਬਣੇ ਹੋਏ ਹਨ ਤੇ ਲਗਾਤਾਰ ਸੰਘਰਸ਼ ਕਰ ਰਹੇ ਹਨ। ਬੈਡਮਿੰਟਨ ਵਿੱਚ ਭਾਰਤ ਦੀ ਖਿਡਾਰਨ ਪੀ.ਵੀ. ਸਿੰਧੂ ਨੇ ਤਾਈਪਾਈ ਦੀ ਖਿਡਾਰਨ ਦੇ 2-0 ਦੇ ਵੱਡੇ ਫਰਕ ਨਾਲ ਹਰਾਇਆ। ਇਸਦੇ ਨਾਲ ਪੀ.ਵੀ.ਸਿੰਧੂ ਬੈਡਮਿੰਟਨ ਦੇ ਅਗਲੇ ਰਾਊਂਡ ਲਈ ਕੁਆਲੀਫਾਈ ਕਰ ਗਈ। ਭਾਰਤ ਦੇ ਬੈਡਮਿੰਟਨ ਖਿਡਾਰੀ ਸ਼੍ਰੀਕਾਂਤ ਨੇ ਡੈਨਮਾਰਕ ਦੇ ਖਿਡਾਰੀ ਨੂੰ 2-0 ਦੇ ਵੱਡੇ ਫਰਕ ਨਾਲ ਹਰਾਇਆ ਤੇ ਅਗਲੇ ਰਾਊਂਡ ਲਈ ਆਪਣੀ ਜਗ੍ਹਾ ਪੱਕੀ ਕਰ ਲਈ। ਸਾਈਕਲਿੰਗ ਵਿੱਚ ਟਰੈਕ ਦੇ ਓਮਨੀ ਇਵੈਂਟ ਵਿੱਚ ਇਟਲੀ ਦੇ ਖਿਡਾਰੀ ਇਲੀਆ ਵੀਵਏਆਨੀ ਨੇ ਸ਼ਾਨਦਾਰ ਪ੍ਰਦਸ਼ਨ ਕਰਕੇ ਸੋਨ ਤਗਮਾ ਜਿੱਤਿਆ। ਅਥਲੈਟਿਕਸ ਦੇ ਹੈਮਰ ਥਰੋ ਇਵੈਂਟ ਵਿੱਚ ਪੋਲੈਂਡ ਦੇ ਖਿਡਾਰਨ ਅਨੀਤਾ ਵਲੋਡਰਜ਼ਾਈਕ ਨੇ ਬਹੁਤ ਸ਼ਾਨਦਾਰ ਪ੍ਰਦਸ਼ਰਨ ਕੀਤਾ। ਉਸਨੇ ਦੂਜੀ ਕੋਸ਼ਿਸ਼ ਵਿੱਚ ਹੀ ਵਰਲਡ ਰਿਕਾਰਡ ਦੇ ਬਰਾਬਰ ਦੀ ਥਰੋ ਸਿੱਟਕੇ ਸੋਨ ਤਗਮਾ ਜਿੱਤਿਆ। ਚੀਨ ਦੀ ਖਿਡਾਰਨ ਜ਼ੈਂਗ ਨੇ ਆਪਣੇ ਸੀਜ਼ਨ ਦੇ ਬੈਸਟ ਕਰਦਿਆਂ ਹੋਇਆਂ ਸਿਲਵਰ ਮੈਡਲ ਤੇ ਇੰਗਲੈਂਡ ਦੀ ਖਿਡਾਰਨ ਹਿਚੋਨ ਸੋਫ਼ੀ ਨੇ ਆਪਣੀ ਬੈਸਟ ਥਰੋ ਲਗਾਉਂਦਿਆਂ ਹੋਇਆਂ ਕਾਂਸੀ ਦਾ ਤਗਮਾ ਜਿੱਤਿਆ। ਅਥਲੈਟਿਕਸ ਦੇ ਦੂਜੇ ਇਵੈਂਟ ਪੋਲ ਵਾਟ ਪੁਰਸ਼ ਵਰਗ ਵਿੱਚ ਬਾਜ੍ਰੀਲ ਦੇ ਖਿਡਾਰੀ ਡਸਿਲਵਾ ਬਰਾਜ਼ ਨੇ 6.03 ਨਾਲ ਉਲੰਪਿਕ ਰਿਕਾਰਡ ਬਣਾਉਂਦਿਆਂ ਸੋਨ ਤਗਮਾ ਜਿੱਤਿਆ। ਫਰਾਂਸ ਦੇ ਖਿਡਾਰੀ ਲੈਵੇਲਿਨੀ ਨੇ 5.98 ਮੀਟਰ ਨਾਲ ਸਿਲਵਰ ਮੈਡਲ ਤੇ ਅਮਰੀਕਾ ਦੇ ਖਿਡਾਰੀ ਕੈਂਡਿਕਸ ਸੈਮ ਨੇ 5.85 ਮੀਟਰ ਨਾਲ ਕਾਂਸੀ ਦਾ ਤਗਮਾ ਜਿੱਤਿਆ। ਅਥਲੈਟਿਕਸ 400 ਮੀਟਰ ਮਹਿਲਾ ਵਰਗ ਵਿੱਚ ਸ਼ਾਓਨ ਮਿਲੱਰ ਨੇ ਬੜੇ ਹੀ ਸ਼ਾਨਦਾਰ ਢੰਗ ਨਾਲ ਰੇਸ ਨੂੰ ਡਿੱਗਕੇ ਪੂਰੀ ਕਰਦਿਆਂ ਹੋਇਆਂ ਸੋਨ ਤਗਮਾ ਜਿੱਤਿਆ। ਮਿਲੱਰ ਨੇ 49.44 ਦਾ ਸਮਾਂ ਲੈਕੇ ਇਹ ਕਿਰਤੀਮਾਨ ਕਰਦਿਆਂ ਸੋਨ ਤਗਮਾ ਜਿੱਤਿਆ। ਇਨ੍ਹਾਂ ਓਲੰਪਿਕ ਖੇਡਾਂ ਵਿੱਚ ਇਤਿਹਾਸ ਦੇ ਬਹੁਤ ਵੱਡੇ ਉਲਟ ਫੇਰ ਹੋਏ। ਚੀਨ ਭਾਵੇਂ ਖੇਡਾਂ ਦੀ ਦੁਨੀਆਂ ਵਿੱਚ ਆਪਣੇ ਆਪ ਨੂੰ ਮਹਾਂ ਸ਼ਕਤੀਮਾਨ ਕਹਾਉਣ ਦੀ ਗੱਲ ਕਰਦਾ ਹੋਵੇ, ਪਰ ਅੱਜ ਦੀ ਤਗਮਾ ਸੂਚੀ ਵਿੱਚ ਚੀਨ ਖਿਸਕ ਕੇ ਤੀਜੇ ਸਥਾਨ `ਤੇ ਪਹੁੰਚ ਗਿਆ ਹੈ। ਪਰ ਅਮਰੀਕਾ ਨੇ ਆਪਣੀ ਸਰਦਾਰੀ ਅੱਜ ਵੀ ਕਾਇਮ ਰੱਖੀ ਤੇ ਤਗਮੇ ਸੂਚੀ ਵਿੱਚ ਸ਼ੁਰੂ ਪਹਿਲੇ ਸਥਾਨ `ਤੇ ਆਪਣਾ ਦਬਾਦਬਾ ਕਾਇਮ ਰੱਖਿਆ। ਜੇਕਰ ਗੱਲ ਭਾਰਤ ਦੀ ਕਰੀਏ ਤਾਂ ਭਾਵੇਂ ਅਜੇ ਤੱਕ ਅਸੀਂ ਕੋਈ ਤਗਮਾ ਨਹੀਂ ਜਿੱਤ ਸਕੇ, ਪਰ ਭਾਰਤ ਦੀ ਖਿਡਾਰਨ ਦੀਪਾ ਨੇ ਜਿਮਨਾਸਟਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੁਨੀਆਂ ਦਾ ਪਿਆਰ ਤੇ ਸਤਿਕਾਰ ਜਿੱਤਿਆ। ਇਸਦੇ ਨਾਲ ਹੀ ਦੀਪਾ ਭਾਰਤ ਦੀ ਪਹਿਲੀ ਜਿਮਨਾਸਟਿਕ ਬਣੀ ਜਿਸਨੇ ਓਲੰਪਿਕ ਖੇਡਾਂ ਵਿੱਚ ਚੌਥਾ ਸਥਾਨ ਹਾਸਲ ਕੀਤਾ। ਭਾਰਤ ਦੀ ਔਰਤਾਂ ਦੀ ਹਾਕੀ ਟੀਮ ਨੇ ਵੀ 36 ਸਾਲਾਂ ਬਾਅਦ ਓਲੰਪਿਕ ਵਿੱਚ ਹਿੱਸਾ ਲਿਆ ਹੈ। ਇਸ ਵਿੱਚ ਵੀ ਭਾਰਤ ਦੀਆਂ ਖਿਡਾਰਨਾਂ ਨੇ ਬਹੁਤ ਵਧੀਆ ਹਾਕੀ ਖੇਡੀ। ਭਾਰਤ ਦੇ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਚੌਥੇ ਸਥਾਨ `ਤੇ ਰਿਹਾ। ਅਭਿਨਵ ਬਿੰਦਰਾ ਨੇ ਕਿਹਾ ਕਿ ਮੈਂ ਆਪਣਾ ਪ੍ਰਦਰਸ਼ਨ ਚੰਗਾ ਕੀਤਾ ਹੈ। ਆਸ ਹੈ ਕਿ ਕੁਸ਼ਤੀ, ਬੈਡਮਿੰਟਨ ਵਿੱਚ ਭਾਰਤੀ ਖਿਡਾਰੀ ਤਗਮੇ ਦੀ ਤਾਂਗ ਪੂਰੀ ਕਰਨਗੇ।

 

ਓਲੰਪਿਕ ਤੇ ਵਰਲਡ ਰਿਕਾਰਡ

ਅਥਲੈਟਿਕਸ (ਪੋਲ ਵਾਲਟ): ਡਸਿਲਵਾ ਬਰਾਜ਼

ਅਥਲੈਟਿਕਸ (ਹੈਮਰ ਥਰੋ) : ਅਨੀਤਾ ਵਲੋਡਰਜ਼ਾਈਕ

 

ਖੇਡਾਂ ਦੀ ਸਮਾਂ ਸਾਰਣੀ

ਬੈਡਮਿੰਟਨ: ਸ਼ਾਮ : 6.00 ਵਜੇ

ਅਥਲੈਟਿਕਸ: ਸ਼ਾਮ : 7.00 ਵਜੇ

 

 

ਤਗ਼ਮਿਆਂ ਦੀ ਸੂਚੀ

ਮੁਲਕ :             ਸੋਨਾ    ਚਾਂਦੀ      ਤਾਂਬਾ         (ਕੁਲ ਤਗ਼ਮੇ)

ਅਮਰੀਕਾ :           26      23          26               (75)

ਇੰਗਲੈਂਡ :           16       17           8                 (41)

ਚੀਨ :                 15        14           17               (46)

ਰੂਸ :                  11         12           12              (35)

ਭਾਰਤ :               0          0             0                (0)

 

 

 

000ਖਿਡਾਰੀ ਖੇਡ ਮੈਦਾਨ ਤੋਂ

ਜਗਦੀਪ ਸਿੰਘ ਕਾਹਲੋਂ

ਅੰਤਰਰਾਸ਼ਟਰੀ ਸਾਇਕਲਿਸਟ

ਮੋਬਾ: 918288847042       

 

Leave a Reply

Your email address will not be published. Required fields are marked *

%d bloggers like this: