ਕੁਲਾਰ ਖੁਰਦ ਸਕੂਲ ਦਾ ਨਤੀਜਾ ਰਿਹਾ ਸੌ ਫੀਸਦੀ

ss1

ਕੁਲਾਰ ਖੁਰਦ ਸਕੂਲ ਦਾ ਨਤੀਜਾ ਰਿਹਾ ਸੌ ਫੀਸਦੀ

ਸੰਗਰੂਰ/ਛਾਜਲੀ 21 ਮਈ (ਕੁਲਵੰਤ ਛਾਜਲੀ)ਸਰਕਾਰੀ ਸੀਨੀਅਰ ਸਕੈਡਰੀ ਸਕੂਲ ਕੁਲਾਰ ਖੁਰਦ ਦਾ ਨਤੀਜਾ ਰਿਹਾ ਸੌ ਫੀਸਦੀ।ਸਕੂਲ ਦੀ ਪ੍ਰਿੰਸੀਪਲ ਕਿਰਨ ਭੱਲਾ ਨੇ ਜਾਣਕਾਰੀ ਦਿੰਦਿਆ ਦੱਸਿਆ ਕੀ ਕਰਮਜੀਤ ਕੌਰ ਨੇ 82% ਪ੍ਰਤੀਸਤ ਨੰਬਰ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਸਵਰਨਜੀਤ ਕੌਰ ਨੇ 80% ਦੂਜਾ ਸਥਾਨ ਤੇ ਜਸਪ੍ਰੀਤ ਕੌਰ 79% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ।ਇਹਨਾਂ ਬੱਚਿਆ ਤੋ ਇਲਾਵਾ ਬਾਕੀ ਨੇ 75% ਅੰਕ ਪ੍ਰਾਪਤ ਕੀਤੇ।ਜਿੱਥੇ ਇਹਨਾਂ ਬੱਚਿਆ ਨੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਆਪਣੇ ਮਾਤਾ ਪਿਤਾ ਦਾ ਨਾਮ ਵੀ ਉੱਚਾ ਕੀਤਾ ਹੈ।ਸਾਡੇ ਸਕੂਲ ਦੇ ਸਟਾਫ ਨੂੰ ਵਧਾਈ ਦਿੱਤੀ ਜਾਦੀ ਹੈ।ਇਸ ਮੌਕੇ ਵਿਸ਼ੇਸ ਤੌਰ ਤੇ ਪਹੁੰਚੇ ਸਰਪੰਚ ਕਰਮਜੀਤ ਸਿੰਘ ਨਹਿਲ ਨੇ ਪਿੰਡ ਦੇ ਸਕੂਲ ਨਾਮ ਉੱਚਾ ਕਰਨ ਵਾਲੇ ਬੱਚਿਆ ਨੂੰ ਚਾਂਦੀ ਦੀਆ ਚੈਨੀਆ ਨਾਲ ਸਨਮਾਨਿਤ ਕਰਨ ਦੀ ਗੱਲ ਆਖੀ ਤੇ ਇਹਨਾਂ ਬੱਚਿਆ ਦੀ ਹੌਸ਼ਲਾ ਅਫਜਾਈ ਕੀਤੀ।ਤੇ ਸਕੂਲ ਦੇ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ ਜਿਹਨਾਂ ਦੇ ਪੜਾਉਣ ਸਦਕਾ ਇਹ ਬੱਚਿਆ ਨੇ ਪਿੰਡ ਨਾਮ ਰੌਸ਼ਨ ਕੀਤਾ ਹੈ।

Share Button

Leave a Reply

Your email address will not be published. Required fields are marked *