Sat. Apr 20th, 2019

ਕੁਲਾਰ ਖੁਰਦ ਦਾ ਕ੍ਰਿਕਟ ਟੂਰਨਾਮੈਂਟ ਆਪਣੀਆ ਅਮਿੱਟ ਯਾਦਾ ਛੱਡਦਾ ਹੋਇਆ ਸਮਾਪਤ

ਕੁਲਾਰ ਖੁਰਦ ਦਾ ਕ੍ਰਿਕਟ ਟੂਰਨਾਮੈਂਟ ਆਪਣੀਆ ਅਮਿੱਟ ਯਾਦਾ ਛੱਡਦਾ ਹੋਇਆ ਸਮਾਪਤ

31-1
ਛਾਜਲੀ/ਕੌਹਰੀਆ/ਦਿੜਬਾ 30 ਮਈ (ਕੁਲਵੰਤ ਛਾਜਲੀ/ਰਣ ਸਿੰਘ ਚੱਠਾ/ਰਣਯੋਧ ਸੰਧੂ ) ਇੱਥੋ ਨਜਦੀਕੀ ਪੈਂਦੇ ਪਿੰਡ ਕੁਲਾਰ ਖੁਰਦ ਵਿਖੇ ਬਾਬਾ ਗੈਬ ਗਿਰ ਸਪੋਰਟਸ ਕਲੱਬ ਕੁਲਾਰ ਖੁਰਦ ਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਸਦਕਾ ਪੈਂਡੂ ਕ੍ਰਿਕਟ ਟੂਰਨਾਮੈਂਟ ਖੇਡ ਮੇਲਾ ਕਰਵਾਇਆ ਗਿਆ।ਇਸ ਕ੍ਰਿਕਟ ਟੂਰਨਾਮੈਂਟ ਵਿੱਚ ਦੂਰ ਦੁਰਾਡੇ ਦੀਆ ਲਗਭਗ 28 ਟੀਮਾਂ ਨੇ ਪਹੁੰਚ ਭਾਗ ਲਿਆ।ਇਹਨਾਂ ਟੀਮਾਂ ਵਿੱਚੋ ਪਹਿਲੇ ਸਥਾਨ ਤੇ ਜਿੱਤ ਦੇ ਝੰਡੇ ਗੱਡੇ ਪਿੰਡ ਬੱਗੂਆਣਾ,ਦੂਸਰੇ ਸਥਾਨ ਤੇ ਪਿੰਡ ਕੰਮੋਮਾਜਰਾ ਦੀ ਟੀਮ,ਤੀਸਰੇ ਸਥਾਨ ਪਿੰਡ ਸਾਂਹਪੁਰ ਕਲਾਂ ਦੀ ਟੀਮ ਰਹੀ।ਖੇਡ ਟੂਰਨਾਮੈਂਟ ਵਿੱਚ ਵਿਸ਼ੇਸ ਤੌਰ ਤੇ ਪਹੁੰਚੇ ਵਿੱਤ ਮੰਤਰੀ ਪੰਜਾਬ ਸ: ਪਰਮਿੰਦਰ ਸਿੰਘ ਢੀਡਸਾਂ ਦੇ ਓ ਐਸ ਡੀ ਅਮਨਵੀਰ ਚੈਰੀ ਵੱਲੋ ਭੇਜੇ ਹਰਪ੍ਰੀਤ ਸਿੰਘ ਢੀਡਸਾਂ ਜਿਲਾ ਯੂਥ ਪ੍ਰਧਾਨ ਸੰਗਰੂਰ ਨੇ ਖਿਡਾਰੀਆ ਇਨਾਮ ਵੰਡਣ ਦੀ ਰਸ਼ਮ ਅਦਾ ਕੀਤੀ। ਹਰਪ੍ਰੀਤ ਢੀਡਸਾਂ ਜੀ ਨੇ ਆਪਣੇ ਅਖਤਿਆਰੀ ਕੋਟੇ ਵਿੱਚੋ 31000 ਹਜਾਰ ਦੀ ਰਾਸ਼ੀ ਖਿਡਾਰੀਆ ਨੂੰ ਦੇਕੇ ਉਨਾਂ ਦਾ ਹੋਸ਼ਲਾ ਵਧਾਇਆ।ਸ: ਢੀਡਸਾਂ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕੀ ਪੰਜਾਬ ਸਰਕਾਰ ਖਿਡਾਰੀਆ ਨੂੰ ਉਹਨਾਂ ਦਾ ਬਣਦਾ ਸਨਮਾਨ ਸਮੇਂ ਸਮੇਂ ਸਿਰ ਕਰ ਰਹੀ ਹੈ।ਆਉਣ ਵਾਲੇ ਦਿਨਾ ਵਿੱਚ ਪੰਜਾਬ ਸਰਕਾਰ ਖਿਡਾਰੀਆ ਲਈ ਵਿਸ਼ੇਸ਼ ਪੈਕਜ਼ ਲੈਕੇ ਆਵੇਗੀ।ਇਸ ਮੌਕੇ ਹੋਰਨਾਂ ਤੋ ਇਲਾਵਾ ਸਰਪੰਚ ਕਰਮਜੀਤ ਸਿੰਘ ਨਹਿਲ, ਮਨਜੀਤ ਸਿੰਘ ਨੰਬਰਦਾਰ,ਬਲਜਿੰਦਰ ਸਿੰਘ ਲਾਡੀ, ਬਲਕਾਰ ਸਿੰਘ ਕਲੱਬ ਪ੍ਰਧਾਨ, ਜਗਤਾਰ ਸਿੰਘ ਤਾਰੀ, ਜਗਤਾਰ ਸਿੰਘ ਬਿੱਟੂ, ਗਗਨਦੀਪ ਕੁਲਾਰ ਖੁਰਦ,ਮਨਪ੍ਰੀਤ ਸਿੰਘ ਤੱਗੜ, ਗੋਗਾ ਅਮਨੀ, ਪਵਿੱਤਰ ਸਿੰਘ, ਜਸਪ੍ਰੀਤ ਸਿੰਘ/ ਨਿੰਦਰਪਾਲ ਸਿੰਘ,ਸਿੰਗਾਰਾ ਸਿੰਘ, ਜਰਨੈਲ ਸਿੰਘ ਲਾਲਾ, ਗੁਰਦੇਵ ਸਿੰਘ (ਇਹ ਸਾਰੇ ਪੰਚ) ਵੀ ਹਾਜਰ ਸੀ।

Share Button

Leave a Reply

Your email address will not be published. Required fields are marked *

%d bloggers like this: