ਕੁਲਵਿੰਦਰ ਸਿੰਘ ਕਲੋਲੀ ਨੂੰ ਕਾਂਗਰਸ ਪਾਰਟੀ ਵਲੋਂ ਜਿ਼ਲ੍ਹਾਂ ਪਟਿਆਲਾ ਦੇਹਾਤੀ ਦਾ ਉੱਪ ਪ੍ਰਧਾਨ ਬਣਾਇਆ

ss1

ਕੁਲਵਿੰਦਰ ਸਿੰਘ ਕਲੋਲੀ ਨੂੰ ਕਾਂਗਰਸ ਪਾਰਟੀ ਵਲੋਂ ਜਿ਼ਲ੍ਹਾਂ ਪਟਿਆਲਾ ਦੇਹਾਤੀ ਦਾ ਉੱਪ ਪ੍ਰਧਾਨ ਬਣਾਇਆ

5-37 (2)
ਬਨੂੜ 4 ਜੂਲਾਈ (ਰਣਜੀਤ ਸਿੰਘ ਰਾਣਾ)-ਰਾਜਪੁਰਾ ਤੋ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪਿਛਲੇ ਦਿਨੀ ਸ਼੍ਰੋਮਣੀ ਅਕਾਲੀਦਲ ਨੂੰ ਅਲਵਿਦਾ ਆਖ ਕੇ ਕਾਂਗਰਸ ਪਾਰਟੀ ਵਿਚ ਸਾਮਿਲ ਹੋਏ ਕੁਲਵਿੰਦਰ ਸਿੰਘ ਕਲੋਲੀ ਨੂੰ ਅੱਜ ਜਿਲਾ ਪਟਿਆਲਾ ਦੇਹਾਤੀ ਦਾ ਉੱਪ ਪ੍ਰਧਾਨ ਬਣਾਏ ਜਾਣ ਤੇ ਨਿਯਕਤੀ ਪੱਤਰ ਦਿੱਤਾ ਗਿਆ।
ਇਸ ਮੌਕੇ ਕੁਲਵਿੰਦਰ ਸਿੰਘ ਕਲੌਲੀ ਵੱਲੋਂ ਕਰਵਾਏ ਗਏ ਸਾਦੇ ਜਹੇ ਸਮਾਗਮ ਦੋਰਾਨ ਵੱਡੀ ਗਿਣਤੀ ਵਿਚ ਇਕੱਠੇ ਹੋਏ ਕਾਂਗਰਸੀ ਵਰਕਰਾ ਨੂੰ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਦੇਸ਼ ਵਿਚ ਇੱਕ ਅਜਿਹੀ ਪਾਰਟੀ ਹੈ ਜੋ ਆਪਣੇ ਵਰਕਰਾ ਨੂੰ ਬਣਦਾ ਮਾਨ ਸਤਿਕਾਰ ਦਿੰਦੀ ਹੈ। ਉਨਾਂ ਕਿਹਾ ਕਿ ਜਲਦ ਸ਼੍ਰੋਮਣੀ ਅਕਾਲੀਦਲ ਤੇ ਆਪ ਦੇ ਵੱਡੀ ਗਿਣਤੀ ਵਿਚ ਯੂਥ ਵਰਕਰ ਆਪਣੀਆ ਪਾਰਟੀਆ ਨੂੰ ਅਲਵਿਦਾ ਆਖ ਕੇ ਕਾਂਗਰਸ਼ ਪਾਰਟੀ ਵਿਚ ਸਾਮਿਲ ਹੋਣ ਜਾ ਰਿਹਾ ਹੈ। ਇਸ ਮੌਕੇ ਨਵ-ਨਿਯੂਕਤ ਦੇਹਾਤੀ ਦੇ ਉਪ ਪ੍ਰਧਾਨ ਕੁਲਵਿੰਦਰ ਸਿੰਘ ਕਲੋਲੀ ਨੇ ਸ਼੍ਰੋਮਣੀ ਅਕਾਲੀਦਲ ਪਾਰਟੀ ਤੇ ਵਰਦੇ ਹੋਏ ਕਿਹਾ ਕਿ ਇਹ ਪਾਰਟੀ ਚਾਪਲੂਸਾ ਦੀ ਪਾਰਟੀ ਹੈ ਇਸ ਵਿਚ ਪਾਰਟੀ ਲਈ ਸੇਵਾ ਕਰਨ ਵਾਲੇ ਵਿਅਕਤੀ ਦੀ ਕੋਈ ਕਦਰ ਨਹੀ ਹੈ। ਉਨਾਂ ਕਿਹਾ ਕਿ ਉਨਾਂ ਦਾ ਪਰਿਵਾਰ ਮੁੱਢ ਤੋਂ ਹੀ ਅਕਾਲੀਦਲ ਨਾਲ ਜੁੜਿਆ ਰਿਹਾ ਹੈ ਤੇ ਉਹ ਵੀ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਵਜੋਂ ਕੰਮ ਕਰਦੇ ਰਹੇ ਹਨ। ਪਿਛਲੇ ਸਮੇਂ ਦੋਰਾਨ ਉਨਾਂ ਨੂੰ ਜਿਲਾ ਮੋਹਾਲੀ ਦਾ ਜਨਰਲ ਸਕੱਤਰ ਬਣਾਇਆ ਗਿਆ, ਪਰ ਉਸ ਪਾਰਟੀ ਵਿਚ ਸੇਵਾ ਕਰਨ ਵਾਲੇ ਵਿਅਕਤੀ ਦੀ ਕਦਰ ਨਾ ਹੋਣ ਦੇ ਚਲਦੇ ਉਨਾਂ ਸ਼੍ਰੋਮਣੀ ਅਕਾਲੀਦਲ ਨੂੰ ਅਲਵਿਦਾ ਕਹਿ ਕੇ ਹਰਦਿਆਲ ਸਿੰਘ ਕੰਬੋਜ ਦੀ ਅਗੁਵਾਈ ਵਿਚ ਪੰਜੇ ਦਾ ਲੜ ਫੜ ਲਿਆ। ਕੁਲਵਿੰਦਰ ਸਿੰਘ ਕਲੋਲੀ ਨੇ ਕਿਹਾ ਕਿ ਹਰਦਿਆਲ ਸਿੰਘ ਕੰਬੋਜ ਤੇ ਪਾਰਟੀ ਹਾਈਕਮਾਡ ਨੇ ਉਨਾਂ ਨੂੰ ਜਿਸ ਅਹੁਦੇ ਨਾਲ ਨਿਵਾਜਿਆ ਹੈ ਉਸ ਅਹੁਦੇ ਤੇ ਉਹ ਕਾਂਗਰਸ ਪਾਰਟੀ ਲਈ ਸੱਚੇ ਸਿਪਾਹੀ ਵੱਜੋਂ ਸੇਵਾਂਵਾ ਨਿਭਾਉਣਗੇ ਤੇ ਵੱਡੀ ਗਿਣਤੀ ਵਿਚ ਲੋਕਾ ਨੂੰ ਪਿੰਡ-ਪਿੰਡ ਜਾ ਕੇ ਕਾਂਗਰਸ ਪਾਰਟੀ ਨਾਲ ਜੋੜਨਗੇ।

Share Button

Leave a Reply

Your email address will not be published. Required fields are marked *