ਕੁਰਕੀ ਦੇ ਵਿਰੋਧ ਵਿੱਚ ਤਹਿਸੀਲ ਭਦੌੜ ਵਿਖੇ ਲਗਾਇਆ ਧਰਨਾ

ਕੁਰਕੀ ਦੇ ਵਿਰੋਧ ਵਿੱਚ ਤਹਿਸੀਲ ਭਦੌੜ ਵਿਖੇ ਲਗਾਇਆ ਧਰਨਾ

ਭਦੌੜ 23 ਮਈ (ਵਿਕਰਾਂਤ ਬਾਂਸਲ) ਇੱਕ ਪਾਸੇ ਤਾਂ ਕੈਪਟਨ ਸਰਕਾਰ ਕਰਜ਼ਾ ਮੁਕਤੀ ਅਤੇ ਕੁਰਕੀ ਖ਼ਤਮ ਕਰਨ ਦਾ ਢਿੰਡੋਰਾ ਪਿੱਟਦੀ ਨਹੀਂ ਥੱਕਦੀ, ਦੂਜੇ ਪਾਸੇ ਕਿਸਾਨਾਂ ਦੀ ਕੁਰਕੀ ਰੁਕਣ ਦਾ ਨਾਮ ਨਹੀਂ ਲੈ ਰਹੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਨੇ ਪਿੰਡ ਭਦੌੜ ਦੇ ਅਮਰ ਸਿੰਘ ਪੁੱਤਰ ਪੂਰਨ ਸਿੰਘ ਦੀ ਜ਼ਮੀਨ ਦੀ ਨਿਲਾਮੀ ਖਿਲਾਫ਼ ਸਬ-ਤਹਿਸੀਲ ਭਦੌੜ ਵਿਖੇ ਧਰਨੇ ਨੂੰ ਸੰਬੋਧਨ ਕਰਦਿਆਂ ਕਹੇ। ਬਲਾਕ ਸ਼ਹਿਣਾ ਦੇ ਪ੍ਰਧਾਨ ਭੋਲਾ ਸਿੰਘ ਛੰਨਾ, ਕੁਲਵੰਤ ਸਿੰਘ ਭਦੌੜ, ਬੂਟਾ ਸਿੰਘ ਢਿੱਲਵਾਂ, ਲਖਵੀਰ ਸਿੰਘ ਦੁੱਲਮਸਰ, ਰਾਮ ਸਿੰਘ ਸ਼ਹਿਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਭਦੌੜ ਦੇ ਅਮਰ ਸਿੰਘ ਦੀ ਜਮੀਨ ਦੀ ਨਿਲਾਮੀ ਕਰਵਾਈ ਜਾ ਰਹੀ ਹੈ।

ਅਮਰ ਸਿੰਘ ਨੇ 1999 ਵਿੱਚ 5 ਲੱਖ 70 ਹਜ਼ਾਰ ਰੁਪਏ ਲੈਂਡਮਾਰਕਾ ਬੈਂਕ ਤੋਂ ਕਰਵਾਇਆ ਸੀ, ਜਿਸਦੇ ਵਿਆਜ਼ ਉਪਰ ਵਿਆਜ਼ ਲਗਾ ਕੇ 23, 67,611 ਰੁ: ਬਣਾ ਲਏ ਜੋ ਕਿ ਪੀੜਤ ਕਿਸਾਨ ਭਰਨ ਤੋਂ ਅਸਮਰੱਥ ਹੈ। ਜਿਸ ਕਰਕੇ ਕੁਰਕੀ ਦੇ ਵਿਰੋਧ ਵਿੱਚ ਇਹ ਧਰਨਾ ਲਗਾਇਆ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਕਿਸੇ ਵੀ ਕੀਮਤ ‘ਤੇ ਕਿਸੇ ਵੀ ਕਿਸਾਨ ਜਾਂ ਮਜ਼ਦੂਰ ਦੀ ਜ਼ਮੀਨ ਜਾਂ ਘਰ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ, ਇਸ ਪਿੱਛੇ ਚਾਹੇ ਕੋਈ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ। ਇਸ ਮੌਕੇ ਅਮਨਦੀਪ ਭਦੌੜ, ਜਗਸੀਰ ਸਿੰਘ, ਮੰਗਤ ਰਾਏ, ਗੋਰਾ ਸਿੰਘ, ਛਿੰਦਾ ਭਦੌੜ, ਕਾਲਾ ਸਿੰਘ, ਮੇਵਾ ਸਿੰਘ, ਮਲਕੀਤ ਛੰਨਾ ਅਤੇ ਬਬਲੀ ਸ਼ਹਿਣਾ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: