ਕੁਮਾਰ ਵਿਸ਼ਵਾਸ ਖਿਲਾਫ਼ ਸਿਖਾਂ ਦਾ ਅਕਸ ਵਿਗਾੜਨ ਲਈ ਮਾਨਹਾਨੀ ਦਾ ਕੇਸ ਕਰਾਂਗੇ : ਪ੍ਰੋ. ਚੰਦੂਮਾਜਰਾ

ss1

ਕੁਮਾਰ ਵਿਸ਼ਵਾਸ ਖਿਲਾਫ਼ ਸਿਖਾਂ ਦਾ ਅਕਸ ਵਿਗਾੜਨ ਲਈ ਮਾਨਹਾਨੀ ਦਾ ਕੇਸ ਕਰਾਂਗੇ : ਪ੍ਰੋ. ਚੰਦੂਮਾਜਰਾ

ਚੰਡੀਗੜ੍ਹ, 14 ਮਈ (ਏਜੰਸੀ): ਦੇਸ਼ ਦਾ ਆਪਣੀ ਮਿਹਨਤ ਨਾਲ ਢਿੱਡ ਭਰਨ ਵਾਲੇ ਮਿਹਨਤੀ ਪੰਜਾਬੀ ਕਿਸਾਨਾਂ ਨੂੰ ਨਸ਼ੇੜੀ ਤੇ ਪੁੜੀਆਂ ਖਾਣ ਵਾਲੇ ਦੱਸਕੇ ਆਮ ਆਦਮੀ ਪਾਰਟੀ ਨੇਤਾ ਕੁਮਾਰ ਵਿਸ਼ਵਾਸ ਨੇ ਨਾ ਸਿਰਫ ਕਿਸਾਨਾਂ ਬਲਕਿ ਸਮੁੱਚੇ ਸਿਖਾਂ ਤੇ ਪੰਜਾਬੀਆਂ ਦਾ ਅਕਸ ਖਰਾਬ ਕਰਨ ਦੀ ਕੋਝੀ ਸਾਜਿਸ਼ ਕੀਤੀ ਹੈ, ਜਿਸ ਨੂੰ ਕਦੇ ਬਰਦਾਸ਼ ਨਹੀਂ ਕੀਤਾ ਜਾਵੇਗਾ। ਇਸ ਖਿਲਾਫ਼ ਅਸੀਂ ਛੇਤੀ ਹੀ ਕੁਮਾਰ ਵਿਸ਼ਵਾਸ ਖਿਲਾਫ਼ ਫੌਜਦਾਰੀ ਦਾ ਮਾਨਹਾਨੀ ਕੇਸ ਕਰਾਂਗੇ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਆਨੰਦਪੁਰ ਸਾਹਿਬ ਤੋਂ ਐਮ ਪੀ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਰਦਿਆਂ ਕਿਹਾ ਕਿ ਇਕ ਪਾਸੇ ਪੰਜਾਬੀ ਕਿਸਾਨਾਂ ਨੇ ਆਪਣੀ ਮਿਹਨਤ ਨਾਲ ਪੂਰੇ ਦੇਸ਼ ਨੂੰ ਅਨਾਜ ਪਖੋਂ ਆਪਣੇ ਪੈਰਾਂ ਤੇ ਖੜਾ ਕੀਤਾ ਤੇ ਅੱਜ ਵੀ ਪੰਜਾਬ ਦੇਸ਼ ਚ ਸਭ ਤੋਂ ਜਿਆਦਾ ਅਨਾਜ ਪੈਦਾ ਕਰਨ ਵਾਲਾ ਰਾਜ ਹੈ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਇਸ ਦੇ ਕੁਮਾਰ ਵਿਸ਼ਵਾਸ ਵਰਗੇ ਲੀਡਰ ਪੰਜਾਬ ਦੇ ਮਿਹਨਤੀ ਕਿਸਾਨਾਂ ਤੇ ਸਿਖਾਂ ਦਾ ਅਕਸ ਖਰਾਬ ਕਰਨ ਲਈ ਅਜਿਹੀਆਂ ਕੋਝੀਆਂ ਸਾਜਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੁਮਾਰ ਵਿਸ਼ਵਾਸ ਦੇ ਇਸ ਗੀਤ ਨਾਲ ਪੰਜਾਬ ਦੇ ਲੋਕਾਂ ਦਾ ਅਕਸ ਨਾ ਸਿਰਫ ਪੰਜਾਬ ਵਿਚ ਬਲਕਿ ਪੂਰੇ ਦੇਸ਼ ਵਿਚ ਖਰਾਬ ਹੋਵੇਗਾ ਤਾ ਹਰ ਕੋਈ ਮਿਹਨਤੀ ਪੰਜਾਬੀਆਂ ਨੂੰ ਪੁੜੀਆਂ ਖਾਣ ਵਾਲੇ, ਨਸ਼ੇ ਕਰਨ ਵਾਲੇ ਕਹਿਣ ਲੱਗਣਗੇ. ਉਨ੍ਹਾਂ ਕਿਹਾ ਅਕਾਲੀ ਦਲ ਅਸੂਲੀ ਰਾਜਨੀਤੀ ਦਾ ਮੁਦਈ ਹੈ ਜਦਕਿ ਆਮ ਆਦਮੀ ਪਾਰਟੀ ਤੇ ਇਸ ਦੇ ਲੀਡਰ ਸਿਰਫ ਤੇ ਸਿਰਫ ਲੋਕਾਂ ਨੂੰ ਗੁੰਮਰਾਹ ਤੇ ਝੂਠਾ ਪ੍ਰਚਾਰ ਕਰਕੇ ਗੁੰਮਰਾਹ ਕਰਦੇ ਹਨ।
ਉਨ੍ਹਾਂ ਕਿਹਾ ਕਿ ਇਸ ਵੇਲੇ ਕੁਮਾਰ ਵਿਸ਼ਵਾਸ ਦੇ ਇਸ ਘਟੀਆ ਪ੍ਰਚਾਰ ਵਾਲੇ ਗੀਤ ਖਿਲਾਫ਼ ਕਾਨੂੰਨੀ ਰਾਏ ਲਈ ਜਾ ਰਹੀ ਹੈ ਤੇ ਛੇਤੀ ਹੀ ਉਨ੍ਹਾਂ ਖਿਲਾਫ਼ ਮਾਨਹਾਨੀ ਦਾ ਦਾਅਵਾ ਕੀਤਾ ਜਾਵੇਗਾ।

Share Button

Leave a Reply

Your email address will not be published. Required fields are marked *