Thu. Oct 17th, 2019

ਕੁਦਰਤੀ ਸੰਕਟ ਤੋਂ ਪੰਜਾਬ ਨੂੰ ਬਚਾਉਣ ਲਈ ਜਲਦੀ ਝੋਨੇ ਦੀ ਫਸਲ ਦਾ ਬਦਲ ਤੇ ਦਰੱਖਤਾਂ ਹੇਠ ਰਕਬਾ ਵਧਾਉਣਾ ਸਮੇਂ ਦੀ ਮੁੱਖ ਲੋੜ ਬਣ ਚੁੱਕੀ ਹੈਂ

ਕੁਦਰਤੀ ਸੰਕਟ ਤੋਂ ਪੰਜਾਬ ਨੂੰ ਬਚਾਉਣ ਲਈ ਜਲਦੀ ਝੋਨੇ ਦੀ ਫਸਲ ਦਾ ਬਦਲ ਤੇ ਦਰੱਖਤਾਂ ਹੇਠ ਰਕਬਾ ਵਧਾਉਣਾ ਸਮੇਂ ਦੀ ਮੁੱਖ ਲੋੜ ਬਣ ਚੁੱਕੀ ਹੈਂ

ਪੰਜਾਬ ਹੋਰਾਂ ਸੂਬਿਆਂ ਤੇ ਵਿਦੇਸ਼ੀ ਸੂਬਿਆਂ ਨਾਲੋਂ ਵੱਖਰਾ ਸੂਬਾ ਹੈ। ਇੱਥੋ ਦਾ ਪੱਧਰਾ ਇਲਾਕਾ, ਪੂਰਾ ਸਾਲ ਫਸਲਾਂ ਦੇ ਅਨਕੂਲ ਵਾਤਾਵਰਣ ਹੀ ਇਸਦੀ ਵਿਲੱਖਣਤਾ ਦਾ ਪ੍ਰਤੀਕ ਹੈ। ਪਰੂੰਤ ਇੱਥੋਂ ਦੀਆਂ ਸਰਕਾਰਾਂ ਦੀ ਲਾਪਰਵਾਹੀ ਤੇ ਮਾਰੂ ਨੀਤੀਆਂ ਨੇ ਪੰਜਾਬ ਨੂੰ ਕੁਦਰਤੀ ਸੰਕਟ ਦੀ ਭੱਠੀ ਵਿੱਚ ਝੋਕ ਦਿੱਤਾ ਹੈ। ਸਰਕਾਰਾਂ ਤੇ ਇੱਥੋਂ ਦੇ ਲੋਕਾਂ ਦਾ ਜਾਗਰੂਕ ਨਾ ਹੋਣਾ ਪੰਜਾਬ ਦੀ ਬਰਬਾਦੀ ਦਾ ਮੁੱਖ ਕਾਰਨ ਹਨ। ਕਨੇਡਾ ਵਰਗੇ ਦੇਸ਼ ਵਿੱਚ ਛੇ ਮਹੀਨੇ ਬਰਫ ਪੈਦੀ ਹੈ ਤੇ ਲੱਗਪਗ ਛੇ ਮਹੀਨੇ ਸਹੀ ਕੰਮ ਚੱਲਦਾ ਹੈ। ਪਰੂੰਤ ਉਹ ਫੇਰ ਵੀ ਵਿਕਸਿਤ ਹਨ। ਪੰਜਾਬ ਦਾ ਇਲਾਕਾ ਕੁਦਰਤੀ ਆਫਤਾਂ ਤੋ ਵੀ ਬਚਣ ਵਾਲਾ ਇਲਾਕਾ ਹੈ ਤੇ ਇੱਥੇ ਸਾਰਾ ਸਾਲ ਵਾਤਾਵਰਣ ਖੇਤੀਬਾੜੀ ਦੇ ਅਨਕੂਲ ਹੋਣ ਦੇ ਬਾਵਜੂਦ ਵੀ ਇੱਥੋਂ ਦੀ ਕਿਰਸਾਨੀ ਮਰ ਰਹੀ ਹੈਂ। ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਜਿਸ ਪ੍ਤੀ ਕੋਈ ਵੀ ਗੰਭੀਰਤਾ ਨਾਲ ਨਹੀ ਸੋਚ ਰਿਹਾ। ਆਉਣ ਵਾਲੇ ਦਸ ਵੀਹ ਸਾਲਾਂ ਚ ਪਾਣੀ ਦਾ ਕਾਲ ਪੈਣ ਦੇ ਸੰਕੇਤ ਮਿਲ ਰਹੇ ਹਨ। ਹਵਾ ਦਿਨੋਂ ਦਿਨ ਪ੍ਰਦੂਸਿ਼ਤ ਹੋ ਰਹੀ ਹੈਂ। ਸਾਡੀ ਆਉਣ ਵਾਲੀ ਨਸਲ ਤਬਾਹੀ ਦੀ ਬੁੱਕਲ ਵਿੱਚ ਜਨਮ ਲੈਣ ਲਈ ਮਜਬੂਰ ਹੋਵੇਗੀ। ਕਿਉਂ ਅਸੀਂ ਆਸਾਨੀ ਨਾਲ ਇਸ ਗੰਭੀਰ ਸਮੱਸਿਆ ਨੂੰ ਨਜਰ ਅੰਦਾਜ਼ ਕਰ ਰਹੇ ਹਾਂ?

ਪੰਜਾਬ ਦੇ ਪਾਣੀ ਦਾ ਪੱਧਰ ਦਿਨ ਪ੍ਰਤੀ ਦਿਨ ਘੱਟ ਰਿਹਾ ਹੈਂ। ਲੱਖਾ ਦੀ ਗਿਣਤੀ ਵਿੱਚ ਲੱਗੇ ਟਿਊਬਵੈੱਲ ਧਰਤੀ ਦੀ ਹਿੱਕ ਪਾੜਕੇ ਉਸਨੂੰ ਛਿੱਲਣੀ ਕਰ ਰਹੇ ਹਨ। ਹਵਾ ਪ੍ਰਦੂਸ਼ਿਤ ਹੋ ਰਹੀ ਹੈ। ਇਸ ਸੱਮਸਿਆ ਦੇ ਹੱਲ ਲਈ ਸੂਝਬੂਝ ਤੇ ਬਾਰੀਕੀ ਨਾਲ ਇਸਦੇ ਕਾਰਨਾ ਨੂੰ ਸਮਝਣਾ ਪਵੇਗਾ। ਕਿਉਂਕਿ ਜੇਕਰ ਅਸੀਂ ਸੱਮਸਿਆ ਦੀ ਜੜ ਲੱਭਦੇ ਲੈਦੇਂ ਹਾਂ ਤਾ ਉਸ ਸਮੱਸਿਆ ਦਾ ਹੱਲ ਸੰਭਵ ਹੋ ਜਾਂਦਾ ਹੈ। ਇਸ ਸੱਮਸਿਆ ਦਾ ਮੁੱਖ ਕਾਰਨ ਜੰਗਲਾਂ ਦੀ ਅੰਨੇਵਾਹ ਕਟਾਈ ਕਰਕੇ ਪੱਥਰ ਦੇ ਜੰਗਲਾਂ ਦਾ ਨਿਰਮਾਣ ਕਰ ਲਿਆ ਅਸੀਂ। ਸੜਕਾਂ ਚੌੜੀਆਂ ਕਰਨ ਦੀ ਦੌੜ ਨੇ ਬਿਨਾਂ ਕਿਸੇ ਪਲਾਨਿੰਗ ਤੋਂ ਲੱਖਾ ਕਰੋੜਾਂ ਦਰੱਖਤਾਂ ਨੂੰ ਵੱਡ ਦਿੱਤਾ। ਵਾਤਾਵਰਣ ਵਿੱਚ ਅਚਾਨਕ ਹੋਏ ਇਸ ਵੱਡੇ ਪੱਧਰ ਦੇ ਬਦਲਾਅ ਨੇ ਕੁਦਰਤੀ ਸੰਤੁਲਨ ਨੂੰ ਵਿਗਾੜ ਦਿੱਤਾ। ਜਿਸ ਕਰਕੇ ਗਰਮੀ ਤੇ ਪ੍ਰਦੂਸਣ ਲਗਾਤਾਰ ਵੱਧ ਰਹੇ ਹਨ। ਇਸਦਾ ਦੂਸਰਾ ਕਾਰਨ ਝੋਨੇ ਦੀ ਫਸਲ ਵੀ ਹੈ। ਕਿਸਾਨ ਚਾਹੁੰਦਾ ਹੈ ਇਸ ਫਸਲ ਦਾ ਬਦਲ ਲੱਭਿਆ ਜਾਵੇ। ਪਰ ਇਹ ਅਸੰਭਵ ਕਿਉਂ ਜਾਪਦਾ ਹੈਂ। ਸਰਕਾਰਾਂ ਕਿਉਂ ਇਸ ਮੁੱਦੇ ਤੇ ਚੁੱਪ ਧਾਰੀ ਬੈਠੀਆਂ ਹਨ। ਖੇਤੀਬਾੜੀ ਪੰਜਾਬ ਦਾ ਮੁੱਖ ਕਿੱਤਾ ਹੈਂ। ਲਗਪਗ ਸਾਰੇ ਉਦਯੋਗ ਸਿੱਧੇ ਜਾਂ ਅਸਿੱਧੇ ਰੂਪ ਨਾਲ ਖੇਤੀਬਾੜੀ ਨਾਲ ਜੁੜੇ ਹਨ। ਪਰੰਤੂ ਫੇਰ ਵੀ ਕਿਸਾਨ ਖੁਸ਼ਹਾਲ ਹੋਣ ਦੀ ਥਾਂ ਥਾਂ ਕਰਜਾਈ ਹੋ ਰਿਹਾ ਹੈਂ। ਸਰਕਾਰ ਨੂੰ ਚਾਹੀਦਾ ਹੈ ਕਿ ਫਸਲਾਂ ਦੇ ਰੇਟ ਤੈਅ ਕੀਤੇ ਜਾਣ। ਝੋਨੇ ਦੀ ਫਸਲ ਤੋ ਇਲਾਵਾ ਘੱਟ ਪਾਣੀ ਵਰਤਣ ਵਾਲੀਆਂ ਫਸਲਾ ਦੇ ਵੱਧ ਰੇਟ ਦਿੱਤੇ ਜਾਣ। ਜੇਕਰ ਦੇਸ਼ ਦੀ ਕਿਸਾਨੀ ਖਤਮ ਹੋਵੇਗੀ ਤਾ ਇਸ ਨਾਲ ਦੂਸਰੇ ਸੰਬੰਧਿਤ ਉਦਯੋਗ ਵੀ ਖਤਮ ਹੋਣਗੇ।

ਜੇਕਰ ਸਰਕਾਰਾਂ ਦੀ ਨੀਅਤ ਸਾਫ ਹੋਵੇ ਤਾ ਸਭ ਕੁਝ ਸੰਭਵ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਹਰ ਜਿਲੇ ਵਿੱਚ ਵੱਖਰੀ ਫਸਲ ਬੀਜੀ ਜਾਵੇ। ਉਸੇ ਫਸਲ ਨਾਲ ਸੰਬੰਧਿਤ ਉਦਯੋਗ ਉੱਥੇ ਲਗਾਏ ਜਾਣ। ਉਦਾਹਰਣ ਦੇ ਤੌਰ ਤੇ ਜਿੱਥੇ ਕਮਾਦ ਦੀ ਫਸਲ ਹੈ ਉੱਥੇ ਸੂਗਰ ਮਿੱਲਾਂ ਲਗੀਆਂ ਹੋਣ। ਇੱਥੇ ਹੀ ਕਮਾਦ ਦੀ ਖਪਤ ਹੋਵੇਗੀ ਤੇ ਇੱਥ ਹੀ ਗੁੜ, ਖੰਡ ਤਿਆਰ ਹੋਣਗੇ। ਜਦੋ ਇਕ ਸੀਮਿਤ ਮਾਤਰਾ ਵਿੱਚ ਸਾਮਾਨ ਤਿਆਰ ਹੋਵੇਗਾ ਤੇ ਮੰਗ ਜਿਆਦਾ ਹੋਵੇਗੀ। ਮੁਨਾਫਾ ਵੀ ਜਿਆਦਾ ਹੋਵੇਗਾ ਤੇ ਝੋਨੇ ਵਰਗੀ ਫਸਲ ਦੇ ਬਦਲ ਦੀ ਸ਼ੁਰੂਆਤ ਵੀ ਹੋ ਸਕੇਗੀ। ਲੱਗਪਗ ਜਿਆਦਾ ਹਿੱਸਾ ਲੋਕਾਂ ਦੇ ਭੋਜਨ ਦਾ ਹਿੱਸਾ ਕਣਕ ਦੀ ਰੋਟੀ ਹੈਂ। ਚੌਲ ਕਾਫੀ ਘੱਟ ਮਾਤਰਾ ਵਿੱਚ ਵਰਤੇ ਜਾਦੇ ਹਨ। ਇਹਨਾਂ ਦੀ ਵਰਤੋਂ ਹੋਰ ਸੂਬਿਆਂ ਵਿੱਚ ਜਿਆਦਾ ਹੁੰਦੀ ਹੈ। ਜੋ ਫਸਲ ਅਸੀਂ ਵਰਤਣੀ ਹੀ ਨਹੀਂ ਉਸ ਲਈ ਅਸੀਂ ਆਪਣੀ ਧਰਤੀ ਨੂੰ ਬੰਜਰ ਕਿਉਂ ਬਣਾਈਏ। ਝੋਨੇ ਦੀ ਫਸਲ ਕਮਾਈ ਚ ਵਧੀਆ ਮੁਨਾਫ਼ਾ ਦਿੰਦੀ ਹੈ ਦੂਸਰੀਆਂ ਫਸਲਾਂ ਤੋਂ ਇਲਾਵਾ। ਜੇਕਰ ਕਿਸਾਨ ਨੂੰ ਹੋਰ ਫਸਲ ਦਾ ਵੱਧ ਰੇਟ ਮਿਲੇਗਾ ਤਾ ਉਹ ਆਸਾਨੀ ਨਾਲ ਇਸ ਬਦਲ ਨੂੰ ਅਪਣਾ ਲਵੇਗਾ। ਉਹ ਵੀ ਇਸ ਕੁਦਰਤੀ ਸੰਕਟ ਨੂੰ ਸਮਝਦਾ ਹੈ। ਪਰ ਕਿਸਾਨ ਮਜਬੂਰ ਹੈ। ਸਾਨੂੰ ਉਸ ਦੀਆਂ ਮਜਬੂਰੀਆਂ ਨੂੰ ਸਮਝਣਾ ਪਵੇਗਾ।

ਖੇਤੀਬਾੜੀ ਕਾਫੀ ਮਿਹਨਤ ਵਾਲਾ ਧੰਦਾ ਹੈ। ਇੱਥੇ ਦਿਨ ਰਾਤ ਵੇਖੇ ਬਿਨਾਂ ਮਿਹਨਤ ਕਰਨੀ ਪੈਂਦੀ ਹੈਂ। ਜਹਰਿਲੀਆ ਰੇਹਾ ਸਪਰੇਆ ਤੋਂ ਬਣਨ ਵਾਲੀਆਂ ਬਿਮਾਰੀਆਂ ਨਾਲ ਕਿਸਾਨ ਲੜਦਾ ਹੈ। ਖੇਤੀਬਾੜੀ ਦੇ ਨਾਲ ਸੰਬੰਧਿਤ ਵਸਤੂਆਂ ਦੀ ਕੀਮਤ ਜ਼ਿਆਦਾ ਵੱਧਦੀ ਹੈ ਤੇ ਫਸਲ ਦਾ ਰੇਟ ਘੱਟ। ਖਰਚ ਤੇ ਕਮਾਈ ਵਿਚਲਾ ਇਹ ਫਰਕ ਕਿਸਾਨ ਨੂੰ ਦਿਨੋ ਦਿਨ ਕਰਜਾਈ ਕਰ ਰਿਹਾ ਹੈ। ਕਰਜਾਈ ਕਿਸਾਨ ਦੀ ਦਾਜ ਵੱਲੋ ਘਰੇ ਬੈਠੀ ਧੀ, ਬੇਰੁਜਗਾਰੀ ਕਰਕੇ ਨਸ਼ੇ ਦਾ ਆਦੀ ਪੁੱਤ ਜਦੋਂ ਆਪਣੀਆਂ ਮਜਬੂਰੀਆਂ ਦੀ ਲਪੇਟ ਵਿੱਚ ਆ ਜਾਦਾ ਹੈ ਤਾ ਉਸਨੂੰ ਸੂਬੇ ਦੀ ਤਰੱਕੀ ਤੇ ਝੋਨੇ ਦੀ ਫਸਲ ਦਾ ਬਦਲ ਕਿਵੇ ਨਜਰ ਆਵੇਗੀ। ਇਸ ਲਈ ਕੁਦਰਤੀ ਸੰਕਟ ਦਾ ਜਿੰਮੇਵਾਰ ਕਿਸਾਨ ਨਹੀਂ ਹੈ। ਇਸਦੇ ਜਿੰਮੇਵਾਰ ਅਸੀਂ ਖੁਦ ਹਾਂ। ਜੇਕਰ ਕਿਸਾਨ ਆਰਥਿਕ ਪੱਖੋਂ ਮਜ਼ਬੂਤ ਹੋਵੇਗਾ ਤਾ ਉਹ ਕੋਈ ਵੀ ਫਸਲ ਲਗਾ ਸਕਦਾ ਹੈਂ।

ਦੇਸ਼ ਨੂੰ ਕੁਦਰਤੀ ਸੰਕਟ ਚੋ ਬਚਾਉਣ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਪਵੇਗਾ। ਕਿਸਾਨਾਂ ਨੂੰ ਖੇਤਾਂ ਵਿੱਚ ਵੱਧ ਤੋਂ ਵੱਧ ਦਰਖੱਤ ਲਾਉਣ ਲਈ ਪੇਰਿ੍ਤਿ ਕੀਤਾ ਜਾਵੇ। ਇਸ ਨਾਲ ਕੁਦਰਤ ਵਿੱਚ ਕਾਫੀ ਸੁਧਾਰ ਆ ਜਾਵੇਗਾ। ਆਉ ਆਉਣ ਵਾਲੀ ਨਸਲ ਨੂੰ ਬਚਾਉਣ ਲਈ ਯਤਨਸ਼ੀਲ ਹੋਈਏ। ਇੱਕ ਤੰਦਰੁਸਤ ਸਮਾਜ ਸਿਰਜਣ ਦੀ ਕੋਸ਼ਿਸ਼ ਕਰੀਏ। ਅਸੀਂ ਤਿੰਨ ਚਾਰ ਪੀੜੀਆਂ ਲਈ ਪੈਸੇ ਜੋੜਨ ਦੀ ਥਾਂ ਕੁਦਰਤ ਨੂੰ ਬਚਾਉਣ ਲਈ ਇੱਕਮੁਠ ਹੋਕੇ ਵੱਡੇ ਪੱਧਰ ਤੇ ਕੰਮ ਕੀਤੀ ਜਾਵੇ। ਸਾਨੂੰ ਵੀ ਹੋਰਾਂ ਦੇਸ਼ਾਂ ਵਾਂਗ ਕੁਝ ਬਦਲਾਅ ਕਰਨੇ ਪੈਣਗੇ। ਜਿਸ ਨਾਲ ਦਰੱਖਤਾਂ ਹੇਠ ਰਕਬਾ ਵੱਧ ਸਕੇ। ਲਿੰਕ ਰੋਡਾ ਤੇ ਖੇਤਾਂ ਵਿੱਚ ਵੱਧ ਤੋੋਂ ਵੱਧ ਦਰੱਖਤ ਲਗਾਏ ਜਾਣ । ਪੰਜਾਬ ਚ ਅਸਲੇ ਲਾਇਸੰਸ ਬਣਾਉਣ ਲਈ ਦਸ ਦਰੱਖਤ ਲਾਉਣੇ ਜਰੂਰੀ ਕੀਤੇ ਹਨ। ਇਸ ਡਿਊਟੀ ਨੂੰ ਮਹਿਕਮਾ ਕਿੰਨੀ ਇਮਾਨਦਾਰ ਨਾਲ ਨਿਭਾਉਂਦਾ ਹੈ। ਇਸ ਉੱਪਰ ਨਿਰਭਰ ਹੋਵੇਗਾ ਕਿ ਇਹ ਨਵਾਂ ਬਦਲਾਅ ਕੁਦਰਤੀ ਸੰਕਟ ਨੂੰ ਰੋਕਣ ਵਿੱਚ ਸਹੀ ਸਾਬਿਤ ਹੁੰਦਾ ਹੈਂ ਜਾਂ ਨਹੀਂ। ਜਦੋਂ ਇਸ ਅਧੂਰੇ ਸਵਾਲ ਦਾ ਜਵਾਬ ਮਿਲ ਜਾਵੇਂਗਾ ਤਾ ਇੱਕ ਨਵੀਂ ਸੋਚ ਦਾ ਜਨਮ ਹੋਵੇਗਾ। ਜਿਹੜੀ ਕਿ ਕੁਦਰਤੀ ਸਮੱਸਿਆ ਉੱਪਰ ਪੂਰੀ ਤਰ੍ਹਾਂ ਕਾਬੂ ਪਾਉਣ ਵਿੱਚ ਸਹਾਈ ਸਿੱਧ ਹੋਵੇਗੀ।

ਅਤਿੰਦਰ ਪਾਲ ਸਿੰਘ ਪਰਮਾਰ
81468 08995

Leave a Reply

Your email address will not be published. Required fields are marked *

%d bloggers like this: