Sat. Jun 15th, 2019

ਕੁਝ ਧਿਆਨ ਦੇਣ ਯੋਗ ਗੱਲਾ

ਕੁਝ ਧਿਆਨ ਦੇਣ ਯੋਗ ਗੱਲਾ

1. ਦੁਨੀਆਦਾਰੀ ਵਿੱਚ ਸਿਆਣਪ, ਸਮਝ ਅਤੇ ਤੇਜ ਦਿਮਾਗ ਨਾਲ ਵਿਚਰਨਾ ਕੋਈ ਮਾੜੀ ਗੱਲ ਨਹੀ, ਪਰ ਬੇਵ੍ਹਜਾ ਹੀ ਆਪਣੇ ਆਪ ਨੂੰ ਲੋੜ ਤੋ ਵੱਧ ਸਿਆਣਾ ਅਤੇ ਬਾਕੀਆ ਨੂੰ ਮੂਰਖ ਸਮਝਣਾ ਵੀ ਸ਼ੋਭਾ ਨਹੀ ਦਿੰਦਾ।
2.ਜਿਹੜੇ ਹਰ ਟਾਇਮ ਤੁਹਾਡੀ ਸਲੁਹਤਾ ਕਰਨ ਅਤੇ ਮੂੰਹ ਦੇ ਮਿੱਠੇ ਹੋਣ ਉਹ ਲੋਕ ਮਤਲਬੀ ਹੁੰਦੇ ਨੇ ਅਤੇ ਜਿਹੜੇ ਲੋਕ ਸੱਚ ਦਾ ਸਾਥ ਦੇਣ ਭਵੇ ਜੁਬਾਨ ਤੋ ਥੋੜਾ ਅੱਕਰਾ ਹੀ ਬੋਲਣ ਉਹ ਕਦੇ ਤਹਾਨੂੰ ਨੁਕਸਾਨ ਨਹੀ ਪਹੰਚੁਹਦੇ।
3.ਜਦੋ ਮਨੁੱਖ ਦੁਨੀਆਂ ਵਿੱਚ ਆਉਦਾ ਹੈ ਤਾਂ ਰੋਂਦਾ ਆਉਦਾ ਹੈ ਪਰ ਜਦੋ ਉਹੀ ਮਨੁੱਖ ਦੁਨੀਆਂ ਛੱਡ ਕੇ ਜਾਦਾ ਹੈ ਤਾਂ ਪਿਛਲਿਆਂ ਨੂੰ ਰੁਵਾ ਕੇ ਜਾਂਦਾ ਹੈ।
4.ਜਦੋ ਆਪਾਂ ਆਪਣਾ ਜਨਮ ਦਿਨ ਮਨਾਉਦੇ ਹਾਂ ਉਦੋ ਮੌਮਬੱਤੀਆ ਬੁਝਾਈਆਂ ਜਾਦੀਆ ਹਨ ।ਲੇਕਿਨ ਵਿਛੜੀਆ ਰੂਹਾਂ ਨੂੰ ਸਰਧਾਜਲੀ ਮੌਮਬੱਤੀਆ ਜਗਾ ਕੇ ਦਿੱਤੀ ਜਾਂਦੀ ਹੈ।
5.ਅੱਜਕੱਲ ਦੁੱਧ( ਅੰਮ੍ਰਿਤ)ਵੇਚਿਆ ਜਾਂਦਾ ਹੈ ਅਤੇ ਸ਼ਰਾਬ(ਜਹਿਰ)ਖਰੀਦੀ ਜਾਂਦੀ ਹੈ।ਪ੍ਰੰਤੂ ਪੁਰਾਣੇ ਸਮਿਆ ਵਿੱਚ ਲੋਕ ਦੁੱਧ ਵੇਚਣਾ ਪੁੱਤ ਵੇਚਣ ਦੇ ਬਰਾਬਰ ਅਤੇ ਕਿਸੇ ਕਿਸਮ ਦਾ ਨਸ਼ਾ ਕਰਨਾ ਮੌਤ ਸੱਦਣ ਦੇ ਬਰਾਬਰ ਸਮਝਦੇ ਸਨ।
6.ਪੁਰਾਣੀਆ ਸੱਸਾ ਨੂੰਹਾ ਨੂੰ ਗੁਲਾਮਾਂ ਵਾਂਗ ਰੱਖਦੀਆ ਸਨ।ਪਰ ਅੱਜਕੱਲ ਦੀਆ ਸੱਸਾ ਨੂੰਹਾ ਦੀਆ ਗੁਲਾਮ ਬਣ ਕੇ ਰੰਹਿਦੀਆਂ ਹਨ।
7.ਬਰਾਤ ਜਾਦੇ ਸਮੇ ਲਾੜਾ ਪਿੱਛੇ ਅਤੇ ਬਾਕੀ ਲੋਕ ਅੱਗੇ ਹੁੰਦੇ ਹਨ।ਲੇਕਿਨ ਜਨਾਜੇ ਸਮੇ ਜਨਾਜਾ ਅੱਗੇ ਅਤੇ ਲੋਕ ਪਿੱਛੇ ਹੁੰਦੇ ਹਨ।ਇਸ ਤੋ ਇਹੀ ਸਿੱਧ ਹੁੰਦਾ ਕਿ ਖੁਸ਼ੀ ਵਿੱਚ ਲੋਕ ਅੱਗੇ ਤੇ ਗਮ ਵੇਲੇ ਪਿੱਛੇ ਨੂੰ ਜਾਂਦੇ ਹਨ।
8.ਗਲਤ ਦਿਸ਼ਾ ਵੱਲ ਜਾਅ ਰਹੀ ਭੀੜ ਵਿੱਚ ਰਲਣ ਨਾਲੋ ਸਹੀ ਦਿਸ਼ਾ ਵੱਲ ਇੱਕਲੇ ਤੁਰਨਾ ਸੌ ਗੁਣਾ ਚੰਗਾ ਹੁੰਦਾ ਹੈ।
9.ਮਾਂ ਅਤੇ ਪ੍ਰਮਾਤਮਾ ਦਾ ਅਸ਼ੀਰਵਾਦ ਜਿਸਨੂੰ ਪ੍ਰਾਪਤ ਹੁੰਦਾ ਬਸ ਉਹ ਹੀ ਇਸ ਨੂੰ ਸਮਝ ਸਕਦਾ ਹੈ।ਇਸ ਲਈ ਤਾਂ ਕਹਿੰਦੇ ਹਨ ਕਿ ਮਾਂ ਬਿਨਾ ਬਚਪਣ ਅਧੂਰਾ ਅਤੇ ਪ੍ਰਮਾਤਮਾ ਬਿਨਾ ਜੀਵਨ ਅਧੂਰਾ।
10.ਅੰਮਾ ਜਾਏ ਭਰਾ ਵਰਗਾ ਰਿਸ਼ਤਾ ਦੋਸਤ ਨਹੀ ਨਿਭਾ ਸਕਦੇ ਕਿਉਕਿ ਬਲਦੀ ਅੱਗ ਵਿੱਚ ਤਾਂ ਭਰਾ ਹੀ ਭਰਾ ਦੇ ਨਾਲ ਖੜੇਗਾ ਬੇਗਾਨਾ ਨਹੀ।ਪਰ ਜੋ ਮਸਤੀ ਦੋਸਤਾ ਨਾਲ ਕੀਤੀ ਹੁੰਦੀ ਹੈ ਉਹ ਵੀ ਕਦੇ ਭੁਲਾਈ ਨਹੀ ਜਾਂਦੀ।
11.ਬੋਲਣ ਤੋਂ ਪਹਿਲਾ ਸਬਦ ਇਨਸਾਨ ਦੇ ਗੁਲਾਮ ਹੁੰਦੇ ਹਨ।ਪਰਕੁਝ ਬੋਲਣ ਤੋ ਬਾਅਦ ਇਨਸਾਨ ਆਪਣੇ ਕਹੇ ਜੋਏ ਸਬਦਾ ਦਾ ਗੁਲਾਮ ਬਣ ਜਾਂਦਾ।ਇਸ ਲਈ ਪਹਿਲਾ ਤੋਲੋ.ਫਿਰ ਬੋਲੋ।
12.ਕਈ ਵਾਰ ਹੀਰੇ ਵੀ ਕੌਡੀਆ ਦੇ ਭਾਅ ਹੋ ਜਾਂਦੇ ਨੇ ਤੇ ਕਈ ਵਾਰ ਪ੍ਰਮਾਤਮਾ ਮਿੱਟੀ ਨੂੰ ਵੀ ਸੋਨਾ ਬਣਾ ਦਿੰਦਾ।ਇਸਨੂੰ ਹੀ ਉਸਦੀ ਰਜਾ ਕਹਿੰਦੇ ਨੇ।
13.ਜਦੋ ਬੰਦੇ ਦੇ ਹੱਥ ਕੋਈ ਪਾਵਰ ਹੁੰਦੀ ਹੈ ਤਾਂ ਬੰਦਾ ਕਈ ਤ੍ਹਰਾ ਦੇ ਗਲਤ ਅਤੇ ਸਹੀ ਕੰੰਮ ਕਰਨ ਤੋ ਨਹੀ ਡਰਦਾ ।ਪਰ ਇੱਕ ਪਾਵਰ ਉਸ ਪ੍ਰਮਾਤਮਾ ਦੇ ਹੱਥ ਵਿੱਚ ਵੀ ਹੁੰਦੀ ਹੈ ਜਿਹੜੀ ਸਮਾਂ ਆਉਣ ਤੇ ਆਪਣੇ ਆਪ ਹੀ ਸਹੀ ਗਲਤ ਕੀਤੇ ਕੰਮਾ ਦਾ ਹਿਸਾਬ ਵਿਆਜ ਸਮੇਤ ਚੁੱਕਤਾ ਕਰ ਦਿੰਦੀ ਹੈ।
14.ਕਦੇ ਵੀ ਕਿਸੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਾ ਕਰੋ ਤੇ ਝੂਠ ਬੋਲ ਕੇ ਕਿਸੇ ਦਾ ਹੱਸਦਾ ਵੱਸਦਾ ਘਰ ਨਾ ਖਰਾਬ ਕਰੋ।ਇਸ ਤ੍ਹਰਾ ਕਰਕੇ ਤੁਸੀ ਪ੍ਰਮਾਤਮਾ ਦੀ ਕਚਿਹਰੀ ਵਿੱਚ ਵੀ ਬਖਸ਼ੇ ਨਹੀ ਜਾਵੋਗੇ।ਕਿਉਕਿ ਪ੍ਰਮਾਤਮਾ ਦੀ ਚੱਕੀ ਚੱਲਦੀ ਭਵੇਂ ਹੌਲੀ ਹੈ ਪਰ ਪੀਸਦੀ ਬਹੁਤ ਬਰੀਕ ਹੈ।

ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ
94786 58384

Leave a Reply

Your email address will not be published. Required fields are marked *

%d bloggers like this: